ਪੀਐੱਨਬੀ ਦੇ ਸੇਵਾਮੁਕਤ ਡੀਜੀਐੱਮ ਵਲਾਇਤੀ ਰਾਮ ਸ਼ਰਮਾ ਨੂੰ ਕੀਤਾ ਸਨਮਾਨਿਤ
ਪੀਐੱਨਬੀ ਦੇ ਸੇਵਾ ਮੁਕਤ ਡੀਜੀਐੱਮ ਵਲਾਇਤੀ ਰਾਮ ਸ਼ਰਮਾ ਨੂੰ ਕੀਤਾ ਸਨਮਾਨਿਤ
Publish Date: Fri, 30 Jan 2026 05:08 PM (IST)
Updated Date: Fri, 30 Jan 2026 05:10 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਨੈਸ਼ਨਲ ਬੈਂਕ ਤੋਂ ਬਤੌਰ ਡੀਜੀਐੱਮ ਸੇਵਾਮੁਕਤ ਹੋਏ ਵਲਾਇਤੀ ਰਾਮ ਸ਼ਰਮਾ ਲੁਧਿਆਣਾ ਤੋਂ ਵਿਸ਼ੇਸ਼ ਤੌਰ ’ਤੇ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਜ਼ਿਲ੍ਹਾ ਤਰਨਤਾਰਨ ਦੇ ਮੁੱਖ ਦਫ਼ਤਰ ਗਲੀ ਹਰਨਾਮ ਸਿੰਘ ਵਾਲੀ ਖਾਲਸਾਪੁਰ ਰੋਡ ਪਹੁੰਚੇ। ਉਨ੍ਹਾਂ ਨੇ ਬੈਂਕਿੰਗ ਦੇ ਖੇਤਰ ਵਿਚ ਇਮਾਨਦਾਰੀ ਅਤੇ ਲਗਨ ਦੇ ਨਾਲ ਲੰਮਾਂ ਸਮਾਂ ਸੇਵਾਵਾਂ ਨਿਭਾਈਆਂ। ਉਨ੍ਹਾਂ ਨੇ ਭਗਵਾਨ ਪਰਸ਼ੂਰਾਮ ਦਾ ਜੀਵਨ ਚਰਿੱਤਰ ਨਾਮ ਦੀ ਪੁਸਤਕ ਛਪਵਾਉਣ ਸਮੇਂ ਇਸ ਸਭਾ ਦੀ ਆਰਥਿਕ ਸਹਾਇਤਾ ਤੋਂ ਇਲਾਵਾ ਭਗਵਾਨ ਪਰਸ਼ੂਰਾਮ ਦੇ ਜੀਵਨ ਚਰਿੱਤਰ ਬਾਰੇ ਆਪਣੇ ਤਜ਼ਰਬੇ ਤੋਂ ਕਈ ਮਹੱਤਵਪੂਰਨ ਗੱਲਾਂ ਵੀ ਸਾਂਝੀਆਂ ਕੀਤੀਆਂ। ਇਨ੍ਹਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਨੂੰ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਜ਼ਿਲ੍ਹਾ ਤਰਨਤਾਰਨ ਵੱਲੋਂ ਇਸ ਸਭਾ ਦੇ ਸੇਵਕ ਸ਼ਕਤੀ ਸ਼ਰਮਾ ਸੇਵਾਮੁਕਤ ਲੈਕਚਰਾਰ ਵੱਲੋਂ ਭਗਵਾਨ ਪਰਸ਼ੂਰਾਮ ਦੇ ਜੀਵਨ ਬਾਰੇ ਆਪਣੀ ਲਿਖੀ ਪੁਸਤਕ ‘ਭਗਵਾਨ ਪਰਸ਼ੂਰਾਮ ਦਾ ਜੀਵਨ ਚਰਿੱਤਰ’ ਅਤੇ ਸ਼੍ਰੀ ਭਾਗਵਤ ਗੀਤਾ ਨਾਮ ਦੀਆਂ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ। ਵਲਾਇਤੀ ਰਾਮ ਸ਼ਰਮਾ ਨੇ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਜ਼ਿਲ੍ਹਾ ਤਰਨਤਾਰਨ ਵੱਲੋਂ ਪਿਛਲੇ ਦਸ ਸਾਲ ਤੋਂ ਕੀਤੇ ਗਏ ਕੰਮਾਂ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਸਭਾ ਦੀ ਬਿਹਤਰੀ ਲਈ ਕਈ ਕੀਮਤੀ ਅਤੇ ਮਹੱਤਵਪੂਰਨ ਸੁਝਾਅ ਦਿੱਤੇ। ਇਸ ਸਨਮਾਨ ਲਈ ਸਭਾ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਭਾ ਦੀ ਬਿਹਤਰੀ ਲਈ ਭਵਿੱਖ ਵਿਚ ਉਹ ਸਭਾ ਨੂੰ ਹਰ ਤਰੀਕੇ ਨਾਲ ਆਪਣਾ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ਇਸ ਸਭਾ ਦੇ ਸੇਵਕ ਸ਼ਕਤੀ ਸ਼ਰਮਾ ਨਾਲ ਇਸ ਸਭਾ ਦੇ ਕਾਨੂੰਨੀ ਸਲਾਹਕਾਰ ਪ੍ਰਸਿੱਧ ਐਡਵੋਕੇਟ ਵਰਿੰਦਰ ਸ਼ਰਮਾ ਪੱਟੀ ਵਾਲੇ ਸੇਵਾ ਮੁਕਤ ਬੈਂਕ ਅਫ਼ਸਰ ਅਤੇ ਇਸ ਸਭਾ ਦੇ ਸਰਪ੍ਰਸਤ ਰਵਿੰਦਰ ਸ਼ਰਮਾ ਆਦਿ ਹਾਜ਼ਰ ਸਨ।