ਰਾਸ਼ਟਰੀ ਭਾਵਨਾ ਦੇ ਪ੍ਰਦਰਸ਼ਨ ’ਚ ਮਾਝਾ ਪਬਲਿਕ ਸਕੂਲ ਰਿਹਾ ਅੱਵਲ
ਰਾਸ਼ਟਰੀ ਭਾਵਨਾ ਦੇ ਪ੍ਰਦਰਸ਼ਨ ’ਚ ਮਾਝਾ ਪਬਲਿਕ ਸਕੂਲ ਰਿਹਾ ਅੱਵਲ
Publish Date: Fri, 30 Jan 2026 05:05 PM (IST)
Updated Date: Fri, 30 Jan 2026 05:07 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੀ ਐੱਨਜੀਓ ‘ਕਲਾ ਸੁਮਨ’ ਵੱਲੋਂ ਸਰਕਾਰੀ ਐਮੀਨੈਂਸ ਸਕੂਲ ਤਰਨਤਾਰਨ ਵਿਖੇ ਸੰਸਕ੍ਰਿਤ, ਵਿੱਦਿਅਕ, ਗੀਤ-ਸੰਗੀਤ ਅਤੇ ਰਾਸ਼ਟਰੀ ਪ੍ਰੋਗਰਾਮ ਕਰਵਾਏ ਗਏ। ਇਸ ਪ੍ਰੋਗਰਾਮ ’ਚ ਸ਼ਹਿਰ ਦੇ ਕਈ ਸਕੂਲਾਂ ਨੇ ਹਿੱਸਾ ਲਿਆ। ਜਿਨ੍ਹਾਂ ’ਚੋਂ ਰਾਸ਼ਟਰੀ ਭਾਵਨਾ ਬਿਖੇਰਣ ’ਚ ਸ਼ਹਿਰ ਦੇ ਮਾਝਾ ਪਬਲਿਕ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਦੂਜੇ ਨੰਬਰ ’ਤੇ ਆਇਆ ਸਰਵ ਹਿੱਤਕਾਰੀ ਵਿੱਦਿਆ ਮੰਦਰ ਸਕੂਲ ਰਿਹਾ। ਇਸ ਮੌਕੇ ਕਲਾ ਸੁਮਨ ਦੇ ਸੰਚਾਲਕ ਠਾਕੁਰ ਆਰਐੱਸ ਚੰਦੇਲ ਨੇ ਦੇਸ਼ ਪਿਆਰ ਦਾ ਗੀਤ ਗਾਇਆ। ਪ੍ਰੋਗਰਾਮ ਦੇ ਅਖੀਰ ’ਚ ਮੁੱਖ ਮਹਿਮਾਨ ਅਤੇ ਐਮੀਨੈਂਸ ਦੇ ਪ੍ਰਿੰਸੀਪਲ ਰਾਜਿੰਦਰ ਕੁਮਾਰ ਸ਼ਰਮਾ ਅਤੇ ਇਸੇ ਸਕੂਲ ਤੋਂ ਸੇਵਾਮੁਕਤ ਟੀਚਰ ਰਮੇਸ਼ ਸਿੰਘ ਚੰਦੇਲ ਨੇ ਜੇਤੂਆਂ ਨੂੰ ਮੈਡਲ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ। ਰਾਸ਼ਟਰੀ ਗਾਇਨ ਦੇ ਨਾਲ ਇਹ ਸਮਾਗਮ ਸਮਾਪਤ ਹੋਇਆ।