ਜਸਪਾਲ ਸਿੰਘ ਝਬਾਲ ਦੇ ਦੇਹਾਂਤ ’ਤੇ ਕੀਤਾ ਦੁੱਖ ਦਾ ਪ੍ਰਗਟਾਵਾ
ਸੀਪੀਆਈਐੱਮਐੱਲ ਲਿਬਰੇਸ਼ਨ ਨੇ ਜਸਪਾਲ ਸਿੰਘ ਝਬਾਲ ਦੇ ਦੇਹਾਂਤ ’ਤੇ ਕੀਤਾ ਦੁੱਖ ਦਾ ਪ੍ਰਗਟਾਵਾ
Publish Date: Fri, 30 Jan 2026 04:41 PM (IST)
Updated Date: Fri, 30 Jan 2026 04:43 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਆਰਐੱਮਪੀਆਈ ਦੇ ਆਗੂ ਜਸਪਾਲ ਸਿੰਘ ਝਬਾਲ ਦੇ ਦੇਹਾਂਤ ’ਤੇ ਸੀਪੀਆਈਐੱਮਐੱਲ ਲਿਬਰੇਸ਼ਨ ਦੇ ਆਗੂਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਲਿਬਰੇਸ਼ਨ ਦੇ ਕਾਰਜਕਾਰੀ ਜ਼ਿਲ੍ਹਾ ਸਕੱਤਰ ਦਲਵਿੰਦਰ ਸਿੰਘ ਨੌਸ਼ਹਿਰਾ ਪੰਨੂਆਂ ਨੇ ਕਿਹਾ ਕਿ ਝਬਾਲ ਦਾ ਤੁਰ ਜਾਣਾ ਜਥੇਬੰਦੀ ਅਤੇ ਗ਼ਰੀਬਾਂ, ਲਤਾੜੇ, ਬੇਸਹਾਰਾ ਲੋਕਾਂ ਵਾਸਤੇ ਅਤਿ ਦੁਖਦਾਈ ਹੈ। ਜਿਨ੍ਹਾਂ ਗ਼ਰੀਬਾਂ ਦੇ ਉਹ ਸਹਾਰਾ ਸਨ। ਝਬਾਲ ਨੇ ਆਪਣੀ ਸਾਰੀ ਜ਼ਿੰਦਗੀ ਮਜ਼ਦੂਰਾਂ, ਕਿਸਾਨਾਂ ਦੀ ਬਿਹਤਰੀ ਵਾਸਤੇ ਲਾਈ। ਲਿਬਰੇਸ਼ਨ ਝਬਾਲ ਦੀ ਇਸ ਬੇਵਕਤੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ। ਇਸ ਮੌਕੇ ਬਲਵਿੰਦਰ ਸਿੰਘ ਗੋਹਲਵੜ੍ਹ, ਚਰਨਜੀਤ ਸਿੰਘ ਲਾਲਪੁਰਾ, ਬਲਜਿੰਦਰ ਸਿੰਘ ਸ਼ੇਖਚੱਕ, ਹਰਦੇਵ ਸਿੰਘ ਖਹਿਰਾ, ਧਲਵਿੰਦਰ ਸਿੰਘ ਲਾਲਪੁਰ, ਗੁਰਦੇਵ ਸਿੰਘ ਰਸੂਲਪੁਰਾ, ਰਾਜ ਕੌਰ ਤਰਨਤਾਰਨ ਨੇ ਵੀ ਝਬਾਲ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ।