ਵਰਿੰਦਰ ਜੋਤੀ ਨਾਲ ਵੱਖ-ਵੱਖ ਸ਼ਖ਼ਸੀਅਤਾਂ ਕੀਤਾ ਦੁੱਖ ਸਾਂਝਾ
ਵਰਿੰਦਰ ਜੋਤੀ ਨਾਲ ਵੱਖ-ਵੱਖ ਸ਼ਖਸੀਅਤਾਂ ਕੀਤਾ ਦੁੱਖ ਸਾਂਝਾ
Publish Date: Fri, 30 Jan 2026 04:38 PM (IST)
Updated Date: Fri, 30 Jan 2026 04:40 PM (IST)
ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ਼ ਸਾਹਿਬ : ਸ੍ਰੀ ਗੋਇੰਦਵਾਲ ਸਾਹਿਬ ਤੋਂ ਸਾਬਕਾ ਮੈਂਬਰ ਪੰਚਾਇਤ ਵਰਿੰਦਰ ਸਿੰਘ ਜੋਤੀ ਦੇ ਦਾਦੀ ਅਤੇ ਸਵਰਗੀਏ ਜਥੇਦਾਰ ਫੂਲਾ ਸਿੰਘ ਦੀ ਪਤਨੀ ਬੀਬੀ ਭਾਨ ਕੌਰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਕੇ ਅਕਾਲ ਚਲਾਣਾ ਕਰ ਗਏ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਸਥਾਨਕ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਜਿਸ ਤੋਂ ਬਾਅਦ ਵੱਖ-ਵੱਖ ਆਗੂਆਂ ਨੇ ਵਰਿੰਦਰ ਸਿੰਘ ਜੋਤੀ ਅਤੇ ਸਮੂਹ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਬੀਬੀ ਭਾਨ ਕੌਰ ਦੇ ਅੰਤਿਮ ਸਸਕਾਰ ਮੌਕੇ ਹਾਜਰੀ ਭਰਦੇ ਹੋਏ ਸੂਬਾ ਮੀਤ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਕੁਲਦੀਪ ਸਿੰਘ ਔਲਖ, ਜਨਰਲ ਸਕੱਤਰ ਕੁਲਦੀਪ ਸਿੰਘ ਲਾਹੌਰੀਆਂ, ਸਾਬਕਾ ਸਰਪੰਚ ਮੋਹਨ ਸਿੰਘ ਬੱਲਾ, ਸੁਖਬੀਰ ਸਿੰਘ, ਹਰਭਜਨ ਸਿੰਘ ਰਾਠੌਰ, ਡਾ. ਸੰਤੋਖ ਸਿੰਘ ਖਹਿਰਾ, ਨੰਬਰਦਾਰ ਅਮਰਜੀਤ ਸਿੰਘ, ਬਲਕਾਰ ਸਿੰਘ ਬਾਰਾ, ਰੁਪਿੰਦਰ ਸਿੰਘ ਲਾਹੌਰੀਆ, ਰਣਜੀਤ ਸਿੰਘ ਲੱਕੀ ਆਇਰਨ ਸਟੋਰ ਵਾਲੇ, ਪ੍ਰਧਾਨ ਗੁਰਮੀਤ ਸਿੰਘ, ਨੱਥਾ ਸਿੰਘ ਰਾਠੋਰ, ਸੰਦੀਪ ਸਿੰਘ, ਗੁਰਮੀਤ ਸਿੰਘ ਸਾਬਕਾ ਐੱਸਡੀਓ, ਸੁਰਜਨ ਸਿੰਘ ਲਾਹੌਰੀਆ, ਗੁਰਚਰਨ ਸਿੰਘ ਲਾਹੌਰੀਆ, ਮਲਕੀਤ ਸਿੰਘ, ਬਲਜੀਤ ਸਿੰਘ, ਯੂਥ ਆਗੂ ਮਨਪ੍ਰੀਤ ਸਿੰਘ ਸ਼ੈਲੀ ਆਦਿ ਨਾਲ ਸਮੂਹ ਰਿਸ਼ਤੇਦਾਰ ਇਸ ਦੁੱਖ ਦੀ ਘੜੀ ਵਿਚ ਹਾਜ਼ਰ ਸਨ।