ਪ੍ਰਵਾਸੀਆਂ ਵੱਲੋਂ ਪਤੰਗ ਲੁੱਟਣ ’ਤੇ ਹੋਇਆ ਵਿਵਾਦ, ਇਕ ਜ਼ਖ਼ਮੀ
ਪ੍ਰਵਾਸੀਆਂ ਵੱਲੋਂ ਪਤੰਗ ਲੁੱਟਣ ’ਤੇ ਹੋਇਆ ਵਿਵਾਦ, ਇਕ ਨੂੰ ਜਖਮੀ ਕੀਤਾ
Publish Date: Thu, 29 Jan 2026 08:28 PM (IST)
Updated Date: Fri, 30 Jan 2026 04:13 AM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ ◙: ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੱਕ ਕਰੇ ਖਾਂ ਵਿਖੇ ਖੇਤਾਂ ’ਚ ਆਈ ਪਤੰਗ ਪ੍ਰਵਾਸੀਆਂ ਵੱਲੋਂ ਲੁੱਟੇ ਜਾਣ ਤੋਂ ਹੋਏ ਵਿਵਾਦ ਦੇ ਚੱਲਦਿਆਂ ਇਕ ਨੌਜਵਾਨ ਦੀ ਕਥਿਤ ਤੌਰ ’ਤੇ ਕੁੱਟਮਾਰ ਕਰਕੇ ਜਖਮੀ ਕਰਨ ਦਾ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਇਲਾਜ ਲਈ ਮੀਆਂਵਿੰਡ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਦੂਜੇ ਪਾਸੇ ਥਾਣਾ ਵੈਰੋਂਵਾਲ ਦੀ ਪੁਲਿਸ ਚਾਰ ਲੋਕਾਂ ਖਿਲਾਫ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਨਰਾਜ ਸਿੰਘ ਪੁੱਤਰ ਗੁਰਿੰਦਰ ਸਿੰਘ ਵਾਸੀ ਪਿੰਡ ਚੱਕ ਕਰੇ ਖਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਿਚ ਡਿੱਗੀ ਪਤੰਗ ਨੂੰ ਇਥੇ ਕੰਮ ਕਰ ਰਹੇ ਪ੍ਰਵਾਸੀ ਮਜਦੂਰਾਂ ਨੇ ਫੜ ਲਿਆ। ਜਿਸ ਦੇ ਚੱਲਦਿਆਂ ਸੁਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਮਜਦੂਰਾਂ ਖਹਿਬੜਨ ਲੱਗ ਪਿਆ। ਫਿਰ ਅਗਲੇ ਦਿਨ ਸਵੇਰੇ 9 ਵਜੇ ਉਹ ਆਫਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਹਵੇਲੀ ਜਾ ਰਿਹਾ ਸੀ ਤਾਂ ਹਵੇਲੀ ਅੱਗੇ ਖੜੇ ਸੁਰਜੀਤ ਸਿੰਘ ਨੂੰ ਉਸਨੇ ਮਜ਼ਦੂਰਾਂ ਨਾਲ ਝਗੜਾ ਕਰਨ ਦਾ ਉਲਾਂਬਾ ਦਿੱਤਾ। ਜਿਸਦੇ ਚੱਲਦਿਆਂ ਸੁਰਜੀਤ ਸਿੰਘ ਤੋਂ ਇਲਾਵਾ ਬਲਰਾਮ ਸਿੰਘ ਪੁੱਤਰ ਹਰਜੀਤ ਸਿੰਘ, ਅਕਾਸ਼ਦੀਪ ਸਿੰਘ ਪੁੱਤਰ ਦਿਆਲ ਸਿੰਘ ਅਤੇ ਅਰਜਨ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਉਸਦੀ ਕੁੱਟਮਾਰਰ ਕਰੇ ਜਖਮੀ ਕਰ ਦਿੱਤਾ। ਏਐੱਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਵਿਚ ਦਰਜ ਲੋਕਾਂ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।