ਆਸ਼ੂਤੋਸ਼ ਮਹਾਰਾਜ ਦੀ ਯਾਦ ’ਚ ਸੰਗਤ ਵਲੋਂ ਨਿਰੰਤਰ ਧਿਆਨ ਸਾਧਨਾ ਚੱਲ ਰਹੀ : ਸਾਧਵੀ
ਸਾਧਕਾਂ ਦਾ ਅਟੁੱਟ ਵਿਸ਼ਵਾਸ ਦਿਵਯ ਗੁਰੂ ਦੀ ਦਿਵਯ ਸਮਾਧੀ ਲਈ ਹੁਣ ਤੱਕ ਵੀ ਕਾਇਮ ਹੈ
Publish Date: Thu, 29 Jan 2026 08:24 PM (IST)
Updated Date: Fri, 30 Jan 2026 04:13 AM (IST)
ਕੈਪਸ਼ਨ - ਸਾਧਵੀ ਪਰਮਜੀਤ ਭਾਰਤੀ ਜਾਣਕਾਰੀ ਦਿੰਦੇ ਹੋਏ।
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸੰਸਥਾਪਕ ਤੇ ਸੰਚਾਲਕ ਗੁਰੂਦੇਵ ਆਸ਼ੂਤੋਸ਼ ਮਹਾਰਾਜ, ਜੋ ਲੰਬੇ ਸਮੇਂ ਤੋਂ ਗਹਿਨ ਸਮਾਧੀ ਦੇ ਅੰਦਰ ਹਨ ਤੇ ਇਸ ਸਮਾਧੀ ਨੂੰ ਅੱਜ 12 ਸਾਲ ਹੋ ਚੁੱਕੇ ਹਨ। ਉਨ੍ਹਾਂ ਦੀ ਯਾਦ ਤੇ ਪ੍ਰੇਮ ਅੰਦਰ ਸਮੂਹ ਸੰਗਤ ਵਲੋਂ ਨਿਰੰਤਰ ਧਿਆਨ ਸਾਧਨਾ ਚੱਲ ਰਹੀ ਹੈ। ਇਹ ਜਾਣਕਾਰੀ ਸਾਧਵੀ ਪਰਮਜੀਤ ਭਾਰਤੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਮੂਹ ਸੰਗਤ ਨੇ ਮਿਲ ਕੇ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਗੁਰੂਦੇਵ ਦੇ ਚਰਨਾਂ ਅੰਦਰ ਅਰਦਾਸ ਕੀਤੀ ਹੈ। ਹਰ ਸਮੇਂ ਦੇ ਅੰਦਰ ਸੇਵਕ ਆਪਣੇ ਗੁਰੂ ਦੇ ਚਰਨਾਂ ’ਚ ਇਹੀ ਪ੍ਰਾਰਥਨਾ ਕਰਦਾ ਹੈ ਕਿ ਹੇ ਗੁਰੂਦੇਵ ਮੇਰਾ ਸਦਾ ਹੀ ਵਿਸ਼ਵਾਸ ਆਪ ਦੇ ਚਰਨਾਂ ਅੰਦਰ ਬਣਿਆ ਰਹੇ ਤੇ ਮੇਰੀ ਸ਼ਰਧਾ ਦੇ ਅੰਦਰ ਕਦੇ ਵੀ ਕੋਈ ਕਮੀ ਨਾ ਆਵੇ।
ਗੁਰੂ ਦੇ ਵਚਨਾਂ ਉਪਰ ਸੱਚੇ ਸੇਵਕ ਨੂੰ ਦ੍ਰਿੜ ਵਿਸ਼ਵਾਸ ਹੁੰਦਾ ਹੈ ਕਿਉਂਕਿ ਪੂਰਨ ਗੁਰੂ ਦੇ ਵਚਨ ਅਟਲ ਹੋਇਆ ਕਰਦੇ ਹਨ ਜੋ ਕਦੇ ਵੀ ਟਲ ਨਹੀਂ ਸਕਦੇ। ਇਸੇ ਲਈ ਮਹਾਂਪੁਰਸ਼ਾਂ ਨੇ ਵੀ ਆਪਣੀ ਬਾਣੀ ਦੇ ਅੰਦਰ ਕਿਹਾ ਕਿ ‘ਸੰਤ ਵਚਨ ਪਲਟੇ ਨਹੀਂ, ਪਲਟ ਜਾਏ ਬ੍ਰਹਿਮੰਡ’। ਹਰ ਯੁੱਗ ਅੰਦਰ ਇਕ ਸੇਵਕ ਲਈ ਗੁਰੂ ਦੇ ਵਚਨ ਹੀ ਦ੍ਰਿੜ ਵਿਸ਼ਵਾਸ ਦਾ ਆਧਾਰ ਬਣੇ ਹਨ। ਅੱਜ ਵੀ ਸੇਵਕਾਂ ਦੇ ਲਈ ਗੁਰੂਦੇਵ ਦੇ ਵਚਨ ਦ੍ਰਿੜ ਵਿਸ਼ਵਾਸ ਦਾ ਆਧਾਰ ਬਣੇ ਹੋਏ ਹਨ ਕਿ ਗੁਰੂਦੇਵ ਆਸ਼ੁਤੋਸ਼ ਮਹਾਰਾਜ ਸਮਾਧੀ ਵਿਚੋਂ ਜ਼ਰੂਰ ਉੱਠਣਗੇ।