ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰ ਨੇ ਸੁਣਾਈ ਹੱਡ ਬੀਤੀ, ਕਿਹਾ; 12 ਲੱਖ ਰੁਪਏ ਦਾ ਹਾਂ ਕਰਜ਼ਾਈ
ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰ ਨੇ ਸੁਣਾਈ ਹੱਡ ਬੀਤੀ, ਕਿਹਾ 12 ਲੱਖ ਰੁਪਏ ਦਾ ਹਾਂ ਕਰਜ਼ਾਈ
Publish Date: Thu, 29 Jan 2026 08:10 PM (IST)
Updated Date: Fri, 30 Jan 2026 04:13 AM (IST)

ਕੈਪਸ਼ਨ - ਜਾਣਕਾਰੀ ਦਿੰਦਾ ਹੋਇਆ ਕਿਸਾਨ ਅਮਨਦੀਪ ਸਿੰਘ। ਕੈਪਸ਼ਨ - ਪਿੰਡ ਸਭਰਾ ਨੇੜੇ ਬਣਿਆ ਬੰਨ੍ਹ। * 6 ਏਕੜ ਜ਼ਮੀਨ ’ਚ ਅੱਜ ਵੀ ਵਹਿੰਦਾ ਦਰਿਆ, ਢਾਹ ਲੱਗੇ ਬੰਨ੍ਹ ਦੀ ਪ੍ਰਸ਼ਾਸਨ ਨੇ ਨਹੀਂ ਲਈ ਸਾਰ ਬੱਲੂ ਮਹਿਤਾ, •ਪੰਜਾਬੀ ਜਾਗਰਣ ਪੱਟੀ : ਸਬ ਡਵੀਜ਼ਨ ਪੱਟੀ ਦੇ ਪਿੰਡ ਸਭਰਾ ਦੇ ਵਸਨੀਕ ਅਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਲ 2023 ’ਚ ਆਏ ਹੜ੍ਹਾਂ ਨਾਲ ਸਾਡੇ ਖੇਤੀਬਾੜੀ ਦੇ ਸੰਦ ਰੋਟਾਵੇਟਰ ਤੇ ਸੁਹਾਗਾ ਹੜ੍ਹ ਦੇ ਪਾਣੀ ’ਚ ਰੁੜ ਗਿਆ ਸੀ ਅਤੇ ਟਰੈਕਟਰ ਦੋ ਮਹੀਨਿਆਂ ਬਾਅਦ ਰੇਤਾਂ ’ਚ ਦੱਬਿਆ ਮਿਲਿਆ ਸੀ ਅਤੇ ਹੁਣ ਇਹ ਹੱਲ ਦੋ ਸਾਲ ਬਾਅਦ ਮਿਲੇ ਹਨ। ਉਨ੍ਹਾਂ ਕੋਲ ਮਾਲਕੀ ਜ਼ਮੀਨ ਅੱਠ ਏਕੜ ਹੈ। ਜਿਸ ਵਿਚ ਖੇਤੀਬਾੜੀ ਕਰਦੇ ਹਾਂ ਅਤੇ ਸਾਲ 2025 ਵਿਚ ਆਈ ਜਲ ਪਰਲੋ ਨੇ ਜ਼ਮੀਨ ਅਤੇ ਫ਼ਸਲ ਆਪਣੇ ਨਾਲ ਰੋੜ੍ਹ ਕੇ ਲੈ ਗਈ। ਹੁਣ ਸਾਡੇ ਕੋਲ ਸਿਰਫ਼ ਦੋ ਏਕੜ ਜ਼ਮੀਨ ਹੀ ਬਚੀ ਹੈ, ਜਿਸ ਵਿਚ ਇਕ ਏਕੜ ਵਿਚ ਪਰਿਵਾਰ ਦੇ ਖਾਣ ਵਾਸਤੇ ਕਣਕ ਦੀ ਬਿਜਾਈ ਸੇਵਾ ਵਿਚ ਕਰਕੇ ਗਏ ਸਨ ਕੀਤੀ ਅਤੇ ਬਾਕੀ ਬਚੀ ਜ਼ਮੀਨ ਵਿਚ ਪਸ਼ੂਆਂ ਲਈ ਚਾਰਾ ਅਤੇ ਸਬਜ਼ੀ ਬੀਜੀ ਹੈ, ਬਾਕੀ ਜ਼ਮੀਨ ਵਿਚ ਦਰਿਆ ਵਗ ਰਿਹਾ ਹੈ। ਸਾਲ 2022 ਵਿਚ ਐੱਸਬੀਆਈ ਬੈਂਕ ਸਭਰਾਂ ਤੋਂ ਦਸ ਗਾਵਾਂ ਦਾ 6 ਲੱਖ ਦੇ ਕਰੀਬ ਕਰਜ਼ਾ ਲਿਆ ਸੀ ਅਤੇ ਸਾਲ 2023 ਵਿਚ ਆਏ ਹੜ੍ਹਾਂ ਦੇ ਪਾਣੀ ਵਿਚ ਉਹ ਗਾਵਾਂ ਵੀ ਰੁੜ ਗਈਆਂ, ਜਿਨ੍ਹਾਂ ਦਾ ਕੋਈ ਵੀ ਮੁਆਵਜ਼ਾ ਨਹੀ ਮਿਲਿਆ। ਹੁਣ ਸਰਕਾਰੀ ਬੈਕਾਂ ਦਾ 12 ਲੱਖ ਦੇ ਕਰੀਬ ਕਰਜ਼ਾ ਹੈ। ਸਾਲ 2025 ਸ਼ੁਰੂ ਹੁੰਦਿਆਂ ਸੋਚਿਆ ਸੀ ਕਿ ਇਸ ਸਾਲ ਫ਼ਸਲਾਂ ਬਹੁਤ ਵਧੀਆ ਹੋਣਗੀਆਂ। ਇਸ ਵਾਰੀ ਬੈਕਾਂ ਦੇ ਕਰਜ਼ੇ ਦਾ ਭਾਰ ਕੁਝ ਹਲਕਾ ਕਰ ਦੇਣਾ ਹੈ। ਪਰ ਕੁਦਰਤ ਨੂੰ ਹੋਰ ਹੀ ਮਨਜ਼ੂਰ ਸੀ। ਸਾਲ 2025 ਵਿਚ ਆਈ ਜਲ ਪਰਲੋ ਨੇ ਪਰਿਵਾਰ ਦੇ ਸੁਪਨੇ ਆਪਣੇ ਨਾਲ ਰੋੜ ਕੇ ਲੈ ਗਿਆ। ਪੰਜਾਬ ਸਰਕਾਰ ਵਲੋਂ ਦਿੱਤਾ ਮੁਆਵਜੇ ਵਾਲੀ ਰਕਮ ’ਚ ਆਪਣੇ ਬੱਚਿਆਂ ਦੀਆਂ ਫੀਸਾਂ ਅਤੇ ਦੁਕਾਨਦਾਰ ਤੇ ਖਾਦ ਬੀਜ ਦਾ ਕੀਤਾ ਉਧਾਰ ਹੀ ਦਿੱਤਾ ਗਿਆ ਹੈ। ਬਚੀ ਦੋ ਏਕੜ ਜ਼ਮੀਨ ਨਾਲ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਅਤੇ ਬੱਚਿਆਂ ਦੀ ਪੜ੍ਹਾਈ ਜਾਰੀ ਕਿਸ ਤਰ੍ਹਾਂ ਰੱਖ ਸਕਾਂਗਾ, ਇਸ ਗੱਲ ਦੀ ਚਿੰਤਾਂ ਸਤਾਉਂਦੀ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਬਹੁਤ ਹੀ ਵਧੀਆਂ ਸਕੀਮ ਚਲਾਈ ਸੀ, ਜਿਸ ਦਾ ਖੇਤ ਉਸ ਦੀ ਰੇਤ ਪਰ ਇਸ ਸਕੀਮ ਤੋਂ ਵੀ ਵਾਂਝਾ ਰਹਿ ਗਿਆ। ਸਾਡੀ ਜ਼ਮੀਨ ਵਿਚ ਦਰਿਆ ਵਗ ਰਿਹਾ ਹੈ। ਉਸਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਹ ਸਕੀਮ ਦਾ ਸਮਾਂ ਵਧਾਇਆ ਜਾਵੇ ਅਤੇ ਹੜ੍ਹ ਪੀੜਿਤ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ ਤੇ ਅਗਲੀ ਫ਼ਸਲ ਬੀਜਣ ਲਈ ਬਿਨ੍ਹਾਂ ਸ਼ਰਤ ਕਰਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜਲ ਪਰਲੋ ਆਉਣ ਤੋਂ ਬਾਅਦ ਵਿਚ ਵੱਖ-ਵੱਖ ਸੰਪਰਦਾਇ ਵਲੋਂ ਬੰਨ੍ਹ ਮਜ਼ਬੂਤ ਰੱਖਣ ਵਿਚ ਕੀਤੀ ਸੇਵਾ ਲਾ ਮਿਸਾਲ ਹੈ। ਜਿਸ ਜਗ੍ਹਾ ਸੰਗਤ ਨੇ ਦਿਨ ਰਾਤ ਇਕ ਕਰਕੇ ਬੰਨ੍ਹ ਦੀ ਸੁਰੱਖਿਆ ਕੀਤੀ ਹੈ, ਉਸ ਦੀ ਪ੍ਰਸ਼ਾਸਨ ਵਲੋਂ ਕਈ ਮਹੀਨੇ ਲੰਘ ਜਾਣ ਤੋਂ ਬਾਅਦ ਵੀ ਕੋਈ ਸਾਰ ਨਹੀਂ ਲਈ। ਜਿਸ ਜਗ੍ਹਾ ਤੋਂ ਬੰਨ੍ਹ ਢਾਹ ਲੱਗਣ ਨਾਲ ਕਮਜ਼ੋਰ ਹੋਇਆ ਸੀ, ਉਹ ਹੁਣ ਵੀ ਉਸੇ ਤਰ੍ਹਾਂ ਹੈ।