ਜ਼ਿਲ੍ਹੇ ਦੇ ਵਿਧਾਇਕਾਂ ਤੇ ਮੰਤਰੀ ਦੇ ਘਰਾਂ ਅੱਗੇ 5 ਨੂੰ ਦਿੱਤੇ ਜਾਣਗੇ ਧਰਨੇ
5 ਫ਼ਰਵਰੀ ਨੂੰ ਜ਼ਿਲ੍ਹੇ ਦੇ ਵਿਧਾਇਕਾਂ ਤੇ ਮੰਤਰੀ ਦੇ ਘਰਾਂ ਅੱਗੇ ਦਿੱਤੇ ਜਾਣਗੇ ਧਰਨੇ
Publish Date: Thu, 29 Jan 2026 08:08 PM (IST)
Updated Date: Fri, 30 Jan 2026 04:13 AM (IST)

ਕੈਪਸ਼ਨ- ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਮੇਟੀ ਦੇ ਜਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ। * ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਤਿਆਰੀਆਂ ਬਾਰੇ ਕੀਤੀ ਮੀਟਿੰਗ ਗੁਰਪ੍ਰੀਤ ਸਿੰਘ ਕੱਦਗਿੱਲ, •ਪੰਜਾਬੀ ਜਾਗਰਣ, ਤਰਨਤਾਰਨ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਸ੍ਰੀ ਗੁਰੂ ਅਰਜਨ ਦੇਵ ਦੀ ਮੀਟਿੰਗ ਧੰਨ ਧੰਨ ਬਾਬਾ ਜੋਗੀ ਪੀਰ ਸਾਹਿਬ ਜੀ ਦੇ ਸਥਾਨ ’ਤੇ ਕੀਤੀ ਗਈ। ਮੀਟਿੰਗ ’ਚ ਕੇਐੱਮਐੱਮ ਮੋਰਚੇ ਵੱਲੋਂ 5 ਫਰਵਰੀ ਨੂੰ ਪੰਜਾਬ ਭਰ ਦੇ ਵਿਦਾਇਕਾਂ, ਮੰਤਰੀਆਂ ਦੇ ਘਰਾਂ ਅੱਗੇ ਲੱਗਣ ਵਾਲੇ ਧਰਨਿਆਂ ਦੀਆਂ ਤਿਆਰੀਆਂ ਸਬੰਧੀ ਵਿਚਾਰਾਾਂ ਕੀਤੀਆਂ ਗਈਆਂ। ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ ਨੇ ਕਿਹਾ ਕਿ ਪੰਜਾਬ ਦੀ ਸੂਬਾ ਸਰਕਾਰ ਨੇ ਜੋ ਵਾਅਦੇ ਜਨਤਾਂ ਨਾਲ ਕੀਤੇ ਉਹ ਸਾਰਾ ਕੁਝ ਭੁੱਲ ਕੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿੱਚ ਕੰਮ ਕਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਗਾਂ ਲਈ ਲਗਾਤਾਰ ਸਰਕਾਰ ਤੋਂ ਵੱਖ ਵੱਖ ਪੜਾਵਾਂ ਵਿੱਚ ਵੱਡਾ ਸੰਘਰਸ਼ ਕੀਤਾ ਜਾ ਰਿਹਾ ਇਸੇ ਤਹਿਤ 5 ਫ਼ਰਵਰੀ ਨੂੰ ਜ਼ਿਲ੍ਹਾ ਤਰਨਤਾਰਨ ਅਧੀਨ ਆਉਦੇ ਹਲਕਾ ਤਰਨਤਾਰਨ ਦੇ ਵਿਧਾਇਕ ਹਰਮੀਤ ਸਿੰਘ ਸੰਧੂ, ਹਲਕਾ ਖਡੂਰ ਸਾਹਿਬ ਦੇ ਮਨਜਿੰਦਰ ਸਿੰਘ ਲਾਲਪੁਰਾ, ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ ਤੋਂ ਇਲਾਵਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਘਰਾਂ ਅੱਗੇ ਧਰਨੇ ਦਿੱਤੇ ਜਾਣਗੇ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਹਨ। ਇਸ ਮੌਕੇ ਲਖਵਿੰਦਰ ਸਿੰਘ ਪਲਾਸੌਰ, ਸਰਵਨ ਸਿੰਘ ਵਲੀਪੁਰ,ਕਲਵਿੰਦਰ ਸਿੰਘ ਵਾਂ, ਤਰਸੇਮ ਸਿੰਘ ਕੱਦਗਿੱਲ, ਸਤਨਾਮ ਸਿੰਘ ਚੁਤਾਲਾ,ਅਮਰੀਕ ਸਿੰਘ ਜੰਡੋਕੇ,ਪ੍ਰਮਜੀਤ ਸਿੰਘ ਚੰਬਲ, ਨਿਰਵੈਲ ਸਿੰਘ ਬੁ਼ੱਘਾਂ, ਗੁਰਮੇਜ ਸਿੰਘ ਰੂੜੇਆਸਲ, ਮੰਗਲ ਸਿੰਘ ਨੰਦਪੁਰ, ਸੁਖਦੇਵ ਸਿੰਘ ਮਾਨੋਚਾਹਲ, ਸਰੂਪ ਸਿੰਘ ਲੋਹਕਾ, ਗੁਪਾਲ ਸਿੰਘ ਮਾਣੋਚਾਹਲ ਖ਼ੁਰਦ, ਗੁਰਚਰਨ ਸਿੰਘ ਜੱਟਾਂ, ਦਾਰਾ ਵਿੱਚ ਸਰਹਾਲੀ ਆਦਿ ਹਾਜ਼ਰ ਸਨ।