ਸਰਕਾਰੀ ਸਕੂਲਾਂ ’ਚ ਦਾਖ਼ਲਾ ਵਧਾਉਣ ਲਈ ਵਿਸ਼ੇਸ਼ ਦਾਖਲਾ ਪ੍ਰਚਾਰ ਵੈਨ ਮੁਹਿੰਮ ਦੀ ਸ਼ੁਰੂਆਤ
ਸਰਕਾਰੀ ਸਕੂਲਾਂ ’ਚ ਦਾਖ਼ਲਾ ਵਧਾਉਣ ਲਈ ਵਿਸ਼ੇਸ਼ ਦਾਖਲਾ ਪ੍ਰਚਾਰ ਵੈਨ ਮੁਹਿੰਮ ਦੀ ਸ਼ੁਰੂਆਤ
Publish Date: Thu, 29 Jan 2026 08:04 PM (IST)
Updated Date: Fri, 30 Jan 2026 04:13 AM (IST)

ਕੈਪਸ਼ਨ - ਸਰਕਾਰੀ ਸਕੂਲਾਂ ’ਚ ਦਾਖ਼ਲਾ ਵਧਾਉਣ ਲਈ ਵਿਸ਼ੇਸ਼ ਦਾਖਲਾ ਪ੍ਰਚਾਰ ਵੈਨ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਹਰਜਿੰਦਰ ਸਿੰਘ ਟੌਂਗ ਨਾਲ ਹਨ ਚੇਅਰਮੈਨ ਹਰਜੀਤ ਸਿੰਘ ਸੰਧੂ ਅਤੇ ਹੋਰ ਸ਼ਖਸੀਅਤਾਂ। * ਸਰਕਾਰ ਵਿਦਿਆਰਥੀਆਂ ਲਈ ਹਰੇਕ ਸਹੂਲਤ ਕਰਵਾਏਗੀ ਮੁੱਹਈਆ : ਚੇਅਰਮੈਨ ਸੰਧੂ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ ਤਰਨਤਾਰਨ : ਸਰਕਾਰੀ ਸਕੂਲਾਂ ਵਿਚ ਨਵੇਂ ਵਿਦਿਅਕ ਸੈਸ਼ਨ ਦੌਰਾਨ ਦਾਖ਼ਲਾ ਵਧਾਉਣ ਅਤੇ ਮਾਪਿਆਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਤਿਨਾਮ ਸਿੰਘ ਬਾਠ ਦੀ ਅਗਵਾਈ ਹੇਠ ਹਰਜਿੰਦਰ ਸਿੰਘ ਟੌਂਗ ਵੱਲੋਂ ਉਚੇਚੇ ਤੌਰ ’ਤੇ ਪਹੁੰਚ ਕੇ ਸਰਕਾਰੀ ਐਲੀਮੈਂਟਰੀ ਸਕੂਲ ਮੀਆਂਵਿੰਡ ਤੋਂ ਵਿਸ਼ੇਸ਼ ‘ਦਾਖ਼ਲਾ ਪ੍ਰਚਾਰ ਵੈਨ’ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਬੀਪੀਈਓ ਖਡੂਰ ਸਾਹਿਬ ਦਿਲਬਾਗ ਸਿੰਘ, ਡੀਆਰਸੀ ਅਨੂਪ ਸਿੰਘ ਮੈਣੀ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਆਂਵਿੰਡ ਬਰਿੰਦਰਜੀਤ ਸਿੰਘ, ਪ੍ਰਿੰਸੀਪਲ ਗੁਰਦੀਪ ਸਿੰਘ ਸਕੂਲ ਆਫ ਐਮੀਨੈਂਸ ਖਡੂਰ ਸਾਹਿਬ, ਸੀਐੱਚਟੀ ਖੁਸ਼ਪ੍ਰੀਤ ਸਿੰਘ, ਸੀਐੱਚਟੀ ਸੁਖਦੇਵ ਸਿੰਘ, ਸੀਅਐੱਚਟੀ ਸੁਖਚੈਨ ਸਿੰਘ, ਸੀਐੱਚਟੀ ਸੁਖਵਿੰਦਰ ਸਿੰਘ ਧਾਮੀ, ਬੀਆਰਸੀ ਮਨਦੀਪ ਸਿੰਘ, ਸੀਐੱਚਟੀ ਜਗਦੀਸ਼ ਕੌਰ, ਸੀਐੱਚਟੀ ਅਰੁਣਦੀਪ ਕੌਰ, ਹੈੱਡ ਟੀਚਰ ਰਣਜੀਤ ਕੌਰ, ਮੀਡੀਆ ਇੰਚਾਰਜ ਪ੍ਰੇਮ ਸਿੰਘ ਅਤੇ ਦਿਨੇਸ਼ ਸ਼ਰਮਾ, ਗੁਰਵਿੰਦਰ ਸਿੰਘ ਚਹਿਲ ਤੋਂ ਇਲਾਵਾ ਵਡੀ ਗਿਣਤੀ ਵਿਚ ਸਕੂਲ ਮੁਖੀ ਤੇ ਵਿਦਿਆਰਥੀ ਹਾਜ਼ਰ ਸਨ। ਇਸ ਸਬੰਧੀ ਗੱਲਬਾਤ ਕਰਦਿਆਂ ਡੀਈਓ ਸਤਿਨਾਮ ਸਿੰਘ ਬਾਠ ਨੇ ਦੱਸਿਆ ਕਿ ਇਹ ਦਾਖਲਾ ਪ੍ਰਚਾਰ ਵੈਨ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਸਰਕਾਰੀ ਸਕੂਲਾਂ ਵਿਚ ਮਿਲ ਰਹੀਆਂ ਆਧੁਨਿਕ ਸਹੂਲਤਾਂ, ਮਿਆਰੀ ਸਿੱਖਿਆ ਅਤੇ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਰਿਆਇਤਾਂ ਬਾਰੇ ਜਾਣੂ ਕਰਵਾਏਗੀ। ਉਨ੍ਹਾਂ ਕਿਹਾ ਕਿ ਵਿਭਾਗ ਦਾ ਮੁੱਖ ਟੀਚਾ ਵੱਧ ਤੋਂ ਵੱਧ ਬੱਚਿਆਂ ਨੂੰ ਸਰਕਾਰੀ ਸਕੂਲਾਂ ਨਾਲ ਜੋੜਨਾ ਹੈ। ਮੀਆਂਵਿੰਡ ਤੋਂ ਚੱਲ ਕੇ ਇਹ ਵੈਨ ਇਤਿਹਾਸਕ ਨਗਰ ਖਡੂਰ ਸਾਹਿਬ, ਨਾਗੋਕੇ ਤੋਂ ਬਾਅਦ ਗੋਇੰਦਵਾਲ ਸਾਹਿਬ ਪੁੱਜੀ। ਜਿੱਥੇ ਚੇਅਰਮੈਨ ਮਾਰਕੀਟ ਕਮੇਟੀ ਨੌਸ਼ਿਹਰਾ ਪੰਨੂਆਂ ਅਤੇ ਜ਼ਿਲ੍ਹਾ ਇੰਚਾਰਜ਼ ਸਿੱਖਿਆ ਕ੍ਰਾਂਤੀ ਹਰਜੀਤ ਸਿੰਘ ਸੰਧੂ, ਹਰਪ੍ਰੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ, ਹੈਰੀ ਗਿੱਲ ਹਲਕਾ ਕੋਆਰਡੀਨੇਟਰ ਸਿੱਖਿਆ ਕ੍ਰਾਂਤੀ, ਬਲਵਿੰਦਰ ਸਿੰਘ ਗਿੱਲ ਹਲਕਾ ਕੋਆਰਡੀਨੇਟਰ ਸਿੱਖਿਆ ਕ੍ਰਾਂਤੀ, ਨਿਰਮਲ ਸਿੰਘ ਸਰਪੰਚ ਗੋਇੰਦਵਾਲ ਸਾਹਿਬ, ਸਕੂਲ ਆਫ ਐਮੀਨੇਂਸ ਇੰਚਾਰਜ ਮੈਡਮ ਪ੍ਰਵੀਨ ਕੌਰ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਉਪਰੰਤ ਇਹ ਵੈਨ ਦੀ ਵਾਗਡੋਰ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਚੋਹਲਾ ਸਾਹਿਬ ਕੁਲਵਿੰਦਰ ਸਿੰਘ ਨੇ ਸੰਭਾਲੀ ਅਤੇ ਇਹ ਵੈਨ ਫਤਿਆਬਾਦ, ਭਰੋਵਾਲ, ਵੇਈਂ ਪੂੰਈ, ਢੋਟੀਆਂ, ਜਾਮਾਰਾਏ, ਸਰਹਾਲੀ ਨੌਸ਼ਹਿਰਾ, ਸੇਰੋਂ ਪਿੰਡਾਂ ਵਿੱਚੋਂ ਹੁੰਦੀ ਹੋਈ ਰਸੂਲਪੁਰ ਪਹੁੰਚੀ। ਵੱਖ ਵੱਖ ਪਿੰਡਾਂ ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਬੜੇ ਉਤਸ਼ਾਹ ਨਾਲ ਦਾਖਲਾ ਪ੍ਰਚਾਰ ਵੈਨ ਦਾ ਭਰਵਾਂ ਸਵਾਗਤ ਕੀਤਾ ਅਤੇ ਨਾਅਰਿਆਂ ਰਾਹੀਂ ਦਾਖ਼ਲਾ ਮੁਹਿੰਮ ਦਾ ਸਮਰਥਨ ਕੀਤਾ। ਇਸ ਮੁਹਿੰਮ ਦੌਰਾਨ ਵੱਖ-ਵੱਖ ਸਕੂਲਾਂ ਦੇ ਮੁਖੀ, ਸੈਂਟਰ ਹੈੱਡ ਟੀਚਰ, ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਅਤੇ ਵੱਡੀ ਗਿਣਤੀ ਵਿਚ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ। ਅਧਿਕਾਰੀਆਂ ਨੇ ਉਮੀਦ ਜਤਾਈ ਕਿ ਇਸ ਪ੍ਰਚਾਰ ਮੁਹਿੰਮ ਸਦਕਾ ਇਸ ਵਾਰ ਸਰਕਾਰੀ ਸਕੂਲਾਂ ਵਿਚ ਦਾਖ਼ਲੇ ਦੇ ਅੰਕੜੇ ਪਿਛਲੇ ਸਾਲਾਂ ਨਾਲੋਂ ਬਿਹਤਰ ਰਹਿਣਗੇ।