ਸਮਾਜ ਬਦਲਣ ਲਈ ਨੌਜਵਾਨ ਸੰਘਰਸ਼ਸ਼ੀਲ ਹੋਣ : ਕਾਮਰੇਡ ਹਰਭਜਨ ਸਿੰਘ
ਨੌਜਵਾਨ ਸਮਾਜ ਬਦਲਣ ਲਈ ਸੰਘਰਸ਼ ਸ਼ੀਲ ਹੋਣ - ਕਾਮਰੇਡ ਹਰਭਜਨ ਸਿੰਘ
Publish Date: Thu, 29 Jan 2026 08:01 PM (IST)
Updated Date: Fri, 30 Jan 2026 04:11 AM (IST)

ਕੈਪਸ਼ਨ- ਕਾਮਰੇਡ ਕੁਲਵਿੰਦਰ ਸਿੰਘ ਵਲਟੋਹਾ ਦੀ ਬਰਸੀ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਮੁੱਖ ਬੁਲਾਰੇ ਅਤੇ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਹਰਭਜਨ ਸਿੰਘ ਨਾਲ ਮੰਚ ’ਤੇ ਹਾਜਰ ਹੋਰ ਆਗੂ। * ਕਾਮਰੇਡ ਕੁਲਵਿੰਦਰ ਸਿੰਘ ਵਲਟੋਹਾ ਦੀ 19ਵੀਂ ਬਰਸੀ ’ਤੇ ਸ਼ਰਧਾਂਜਲੀ ਭੇਟ ਸਤਨਾਮ ਸਿੰਘ ਚੀਮਾ•, ਪੰਜਾਬੀ ਜਾਗਰਣ, ਘਰਿਆਲਾ : ਕੁਲਵਿੰਦਰ ਸਿੰਘ ਵਲਟੋਹਾ ਦੀ 19ਵੀਂ ਬਰਸੀ ਉਨ੍ਹਾਂ ਦੇ ਪਿੰਡ ਵਲਟੋਹਾ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਤੇ ਪਰਿਵਾਰ ਵੱਲੋਂ ਮਨਾਈ ਗਈ। ਜਿੱਥੇ ਵਿੱਛੜ ਚੁੱਕੇ ਆਗੂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸਮਾਗਮ ਦੀ ਪ੍ਰਧਾਨਗੀ ਕਾਬਲ ਸਿੰਘ ਆਸਲ, ਲਾਲ ਸਿੰਘ ਵਲਟੋਹਾ ਅਤੇ ਦਲੀਪ ਸਿੰਘ ਲਾਖਣਾ ਨੇ ਕੀਤੀ। ਮੰਚ ਸੰਚਾਲਣ ਦੀ ਜਿੰਮੇਵਾਰੀ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਪੂਰਨ ਸਿੰਘ ਮਾੜੀ ਮੇਘਾ ਨੇ ਨਿਭਾਈ। ਬਰਸੀ ਮੌਕੇ ਸਰਬ ਭਾਰਤ ਨੌਜਵਾਨ ਸਭਾ ਵੱਲੋਂ ਨੌਜਵਾਨਾਂ ਦਾ ਵਿਸ਼ੇਸ਼ ਸਕੂਲ ਵੀ ਲਗਾਇਆ ਗਿਆ। ਮੁੱਖ ਬੁਲਾਰੇ ਅਤੇ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਹਰਭਜਨ ਸਿੰਘ ਨੇ ਬੋਲਦਿਆਂ ਕਿਹਾ ਕਿ ਅੱਜ ਕਾਰਪੋਰੇਟ ਜਗਤ ਵੱਲੋਂ ਸਮੇਂ ਦੀਆਂ ਸਰਕਾਰਾਂ ਰਾਹੀਂ ਮਿਹਨਤਕਸ਼ ਜਨਤਾ ਦਾ ਖੂਨ ਚੂਸਿਆ ਜਾ ਰਿਹਾ ਹੈ। ਬੇਰੁਜ਼ਗਾਰੀ, ਮਹਿੰਗਾਈ ਤੇ ਭ੍ਰਿਸ਼ਟਾਚਾਰ ਨਾਲ ਆਮ ਮਿਹਨਤਕਸ਼ ਜਨਤਾ ਪੀੜਤ ਹੈ। ਜਵਾਨੀ ਨੂੰ ਨਸ਼ਿਆਂ ਲੁੱਟਾਂ-ਖੋਹਾਂ ਡਾਕਿਆਂ ਫਿਰੌਤੀਆਂ ਦੇ ਰਾਹ ਪਾਇਆ ਜਾ ਰਿਹਾ ਹੈ। ਇਸ ਕਰ ਕੇ ਸਰਬ ਭਾਰਤ ਨੌਜਵਾਨ ਸਭਾ ਦਾ ਝੰਡਾ ਚੁੱਕ ਕੇ ਨੌਜਵਾਨ ਮਜ਼ਦੂਰਾਂ ਕਿਸਾਨਾਂ ਦੇ ਹੱਕ ਲੈਣ ਲਈ ਸੰਘਰਸ਼ ਸ਼ੀਲ ਹੋਣ ਅੱਜ ਦੇ ਨੌਜਵਾਨ ਹੀ ਕੱਲ ਦੇ ਆਗੂ ਹਨ। ਨੌਜਵਾਨਾਂ ਨੂੰ ਨਸ਼ਿਆਂ ਗੁੰਡਾਗਰਦੀ ਦੇ ਰਾਹ ਛੱਡ ਕੇ ਪੜ੍ਹਾਈ ਲਿਖਾਈ ਅਤੇ ਖੇਡਾਂ ਵੱਲ ਧਿਆਨ ਦੇਣ ਲਈ ਪ੍ਰੇਰਿਆ ਤਾਂ ਜੋ ਸਿਹਤ ਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ । ਜਿਥੇ ਹਰ ਕੋਈ ਆਪਣੇ ਹੱਕਾਂ ਲਈ ਜਾਗਰਿਤ ਹੋਵੇ ਅਤੇ ਜਥੇਬੰਦ ਹੋ ਕੇ ਲੜਨਾ ਜਾਣਦਾ ਹੋਵੇ ਇਹੋ ਜਿਹੇ ਸਮਾਜ ਦਾ ਸੁਪਨਾ ਕਾਮਰੇਡ ਕੁਲਵਿੰਦਰ ਸਿੰਘ ਹੋਣਾਂ ਨੇ ਲਿਆ ਸੀ। ਸੰਬੋਧਨ ਕਰਦਿਆਂ ਕਾਮਰੇਡ ਬਲਕਾਰ ਸਿੰਘ ਵਲਟੋਹਾ ਜ਼ਿਲ੍ਹਾ ਮੀਤ ਸਕੱਤਰ ਭਾਰਤੀ ਕਮਿਊਨਿਸਟ ਪਾਰਟੀ ਨੇ ਕਿਹਾ ਕਿ ਅਜੋਕੇ ਦੌਰ ਵਿਚ ਜਦੋਂ ਕਿ ਦੇਸ਼ ਫਾਸ਼ੀਵਾਦ ਵਾਲੇ ਪਾਸੇ ਵਧ ਰਿਹਾ ਹੈ, ਮੀਡੀਆ ਦੀ ਜ਼ੁਬਾਨ ਬੰਦੀ ਹੋ ਰਹੀ ਹੈ, ਨੌਜਵਾਨ ਤੇ ਕਿਸਾਨ ਆਤਮ ਹੱਤਿਆ ਕਰ ਰਹੇ ਹਨ। ਬੇਰੁਜ਼ਗਾਰੀ ਅਤੇ ਮਹਿੰਗਾਈ ਸੱਦਾ ਬੰਨੇ ਟੱਪ ਚੁੱਕੀ ਹੈ। ਕਮਿਊਨਿਸਟਾਂ ਦੀ ਜਿੰਮੇਵਾਰੀ ਹੋਰ ਵੀ ਅਹਿਮ ਹੋ ਜਾਂਦੀ ਹੈ, ਤਾਂ ਜੋ ਇਸ ਫਾਸ਼ੀਵਾਦੀ ਹਕੂਮਤ ਦਾ ਟਾਕਰਾ ਕੀਤਾ ਜਾ ਸਕੇ। ਨੌਜਵਾਨਾਂ ਨੂੰ ਸੰਬੋਧਨ ਹੁੰਦਿਆਂ ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਹਨ। ਦੇਸ਼ ਨੇ ਕਿਸ ਬੰਨੇ ਜਾਣਾ, ਇਹ ਨੌਜਵਾਨੀ ਨੇ ਹੀ ਤੈਅ ਕਰਨਾ ਹੁੰਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਜਥੇਬੰਦ ਹੋ ਓਕੇ ਆਪਣੇ ਹੱਕਾਂ ਖਾਤਰ ਲੜਨ ਦੀ ਅਪੀਲ ਕੀਤੀ। ਇਨ੍ਹਾਂ ਤੋਂ ਇਲਾਵਾ ਕੁੱਲ ਹਿੰਦ ਕਿਸਾਨ ਸਭਾ ਸੂਬਾਈ ਵਰਕਿੰਗ ਪ੍ਰਧਾਨ ਮਹਾਂਬੀਰ ਸਿੰਘ ਪੱਟੀ ਅਤੇ ਬਲਾਕ ਪ੍ਰਧਾਨ ਰਣਜੀਤ ਸਿੰਘ ਬਹਾਦਰ ਨਗਰ ਆੜਤੀਆ ਐਸੋਸੀਏਸ਼ਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਕਸੇਲ, ਏਟਕ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ, ਪੰਜਾਬ ਇਸਤਰੀ ਸਭਾ ਪ੍ਰਧਾਨ ਰਜਿੰਦਰ ਪਾਲ ਕੌਰ ਅਤੇ ਸਰਪ੍ਰਸਤ ਨਰਿੰਦਰ ਪਾਲ ਕੌਰ, ਕਿਸਾਨ ਸਭਾ ਦੇ ਆਗੂ ਗੁਰਦਿਆਲ ਸਿੰਘ ਵਰਨਾਲਾ, ਸਰਬ ਭਾਰਤ ਨੌਜਵਾਨ ਸਭਾ ਜ਼ਿਲ੍ਹਾ ਪ੍ਰਧਾਨ ਰਸਾਲ ਸਿੰਘ ਭਿੱਖੀਵਿੰਡ ਅਤੇ ਜ਼ਿਲ੍ਹਾ ਸਕੱਤਰ ਵਿਸ਼ਾਲਦੀਪ ਸਿੰਘ ਵਲਟੋਹਾ ਨੇ ਸੰਬੋਧਨ ਕਰਦਿਆਂ ਵਿਛੜ ਚੁੱਕੇ ਆਗੂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਭਾਰਤੀ ਕਮਿਊਨਿਸਟ ਪਾਰਟੀ ਬਲਾਕ ਵਲਟੋਹਾ ਦੇ ਸਕੱਤਰ ਕਾਮਰੇਡ ਕਿਰਨਜੀਤ ਕੌਰ ਵਲਟੋਹਾ ਨੇ ਆਏ ਹੋਏ ਸਭਨਾ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਗਿੰਦਰ ਸਿੰਘ ਵਲਟੋਹਾ, ਮੇਜਰ ਸਿੰਘ, ਜੋਧ ਸਿੰਘ ਵਾਲਾ, ਜਸਵੰਤ ਸਿੰਘ ਸੂਰਵਿੰਡ, ਸੁਖਦੇਵ ਸਿੰਘ ਕਾਲਾ ਭਿੱਖੀਵਿੰਡ, ਪਾਲ ਸਿੰਘ, ਮੋਤਾ ਸਿੰਘ ਸੋਹਲ, ਟਹਿਲ ਸਿੰਘ ਲੱਧੂ , ਰਣਜੀਤ ਸਿੰਘ ਕੋਟਲੀ, ਗੁਰਪ੍ਰੀਤ ਸਿੰਘ ਕੋਟਲੀ, ਸੁਖਦੇਵ ਸਿੰਘ ਮਨਾਵਾਂ, ਅਨੂਪ ਸਿੰਘ ਖੇਮਕਰਨ, ਸਲਵਿੰਦਰ ਸਿੰਘ ਵਲਟੋਹਾ, ਰਮੇਸ਼ ਕੁਮਾਰ, ਲਾਲ ਮਸੀਹ ਚੀਮਾ, ਬਲਦੇਵ ਸਿੰਘ ਅਮਰਕੋਟ, ਗੁਰਪ੍ਰਤਾਪ ਸਿੰਘ, ਗੁਰਵੇਲ ਸਿੰਘ, ਗੁਰਲਾਲ ਸਿੰਘ, ਕੁਲਬੀਰ ਸਿੰਘ, ਹੀਰਾ ਸਿੰਘ, ਗੁਰਸੇਵਕ ਸਿੰਘ, ਪ੍ਰਭਜੀਤ ਸਿੰਘ ਦਿਲਜੀਤ ਸਿੰਘ, ਅਮਰੀਕ ਸਿੰਘ ਗੁਰੂ ਸਾਹਿਬ ਸਿੰਘ ਜਿੰਦਰ ਗੁਰਨਾਮ ਸਿੰਘ ਬਲਜੀਤ ਸਿੰਘ ਵਲਟੋਹਾ, ਹੀਰਾ ਸਿੰਘ ਕਲੰਜਰ, ਅਵਤਾਰ ਸਿੰਘ ਘਰਿਆਲੀ, ਲੱਖਾ ਮਹਿਦੀਪੁਰ, ਬਲਦੇਵ ਸਿੰਘ ਰਾਜੋਕੇ, ਰਵਿੰਦਰ ਸਿੰਘ, ਜਗਦੀਪ ਸਿੰਘ, ਹੁਸਨ ਆਸ, ਜੋਗਿੰਦਰ ਸਿੰਘ ਰਾਜੋਕੇ ਆਦਿ ਹਾਜ਼ਰ ਸਨ।