ਭਿੱਖੀਵਿੰਡ ਪੁਲਿਸ ਨੇ ਨਸ਼ਾ ਕਰਦਾ ਇਕ ਫੜਿਆ
ਭਿੱਖੀਵਿੰਡ ਪੁਲਿਸ ਨੇ ਨਸ਼ਾ ਕਰਦਾ ਇਕ ਫੜਿਆ
Publish Date: Thu, 29 Jan 2026 07:30 PM (IST)
Updated Date: Fri, 30 Jan 2026 04:11 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਭਿੱਖੀਵਿੰਡ : ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਸੁਰਸਿੰਘ ਪਿੰਡ ਦੇ ਸੂਏ ਕੋਲੋਂ ਇਕ ਨੌਜਵਾਨ ਨੂੰ ਨਸ਼ਾ ਕਰਦਿਆਂ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਏਐੱਸਆਈ ਕੁਲਵਿੰਦਰਪਾਲ ਨੇ ਦੱਸਿਆ ਕਿ ਉਹ ਗਸ਼ਤ ਦੌਰਾਨ ਜਦੋਂ ਸੂਏ ਕੋਲ ਪੁੱਜੇ ਤਾਂ ਇਕ ਨੌਜਵਾਨ ਨੂੰ ਕਾਬੂ ਕੀਤਾ। ਕੁਲਦੀਪ ਸਿੰਘ ਘੁੱਲਾ ਪੁੱਤਰ ਦਲਬੀਰ ਸਿੰਘ ਵਾਸੀ ਦਿਆਲ ਰਾਜਪੂਤਾਂ ਪਿੰਡ ਵਜੋਂ ਪਛਾਣੇ ਗਏ ਉਕਤ ਨੌਜਵਾਨ ਕੋਲੋਂ ਇਕ ਲਾਈਟਰ, ਹੈਰੋਇਨ ਨਾਲ ਲਿਬੜੀ ਸਿਲਵਰ ਪੰਨੀ ਤੇ ਕਾਗਜ਼ ਦੀ ਬਣੀ ਹੋਈ ਪਾਈਪ ਮਿਲੀ। ਜਿਸ ਕਾਰਨ ਕੁਲਦੀਪ ਸਿੰਘ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।