ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ’ਤੇ ਲਾਇਆ ਲੰਗਰ
ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ‘ਤੇ ਲਗਾਇਆ ਲੰਗਰ
Publish Date: Thu, 29 Jan 2026 06:51 PM (IST)
Updated Date: Fri, 30 Jan 2026 04:10 AM (IST)
ਕੈਪਸ਼ਨ : ਲੰਗਰ ਵਰਤਾਉਣ ਵੇਲੇ ਸੇਵਾ ਨਿਭਾ ਰਹੇ ਦੁਕਾਨਦਾਰ। ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਹਰ ਸਾਲ ਵਾਂਗ ਇਸ ਵਾਰ ਵੀ ਗੋਇਲ ਮੈਡੀਕਲ ਸਟੋਰ ਤੇ ਸਮੂਹ ਦੁਕਾਨਦਾਰਾਂ ਵੱਲੋਂ ਗੋਇੰਦਵਾਲ ਸਾਹਿਬ ਰੋਡ ਵੈਟਰਨਰੀ ਹਸਪਤਾਲ ਨੇੜੇ ਲੰਗਰ ਲਾਇਆ ਗਿਆ। ਅਨੇਕਾਂ ਪ੍ਰਕਾਰ ਦੇ ਬਣੇ ਪਕਵਾਨਾਂ ਦੇ ਲੰਗਰ ਨੂੰ ਸੰਗਤ ’ਚ ਸ਼ਰਧਾ ਪੂਰਵਕ ਵਰਤਾਇਆ ਗਿਆ। ਇਸ ਮੌਕੇ ਦੀਪਕ ਗੁਪਤਾ, ਦਵਿੰਦਰ ਗੁਪਤਾ, ਰੋਹਿਤ ਗੁਪਤਾ, ਅਰਨਵ ਗੁਪਤਾ, ਅਨਿਕ ਬਾਂਸਲ ਅੰਮ੍ਰਿਤਸਰ ਵਾਲੇ, ਸੰਜੀਵ ਭਾਰਦਵਾਜ ਲੱਕੀ ਬਾਬਾ, ਪਵਨ ਕੁੰਦਰਾ, ਜਸਪ੍ਰੀਤ ਸਿੰਘ ਮੋਮ ਡਿੰਪਲ, ਰਾਹੁਲ ਗੁਪਤਾ ਅੰਮ੍ਰਿਤਸਰ ਵਾਲੇ, ਪ੍ਰੇਮ ਕੁਮਾਰ, ਪਿੰਦਰਪਾਲ ਸਿੰਘ, ਹਰਦੇਵ ਸਿੰਘ, ਲੱਖਾ, ਹਰਭਜਨ ਸਿੰਘ, ਗੁਰਦੇਵ ਸਿੰਘ, ਵਿੱਕੀ, ਭਗਵੰਤ ਸਿੰਘ ਭਾਗੂ, ਗੁਰਪ੍ਰਤਾਪ ਸਿੰਘ ਆਦਿ ਨੇ ਲੰਗਰ ਵਰਤਾਉਣ ਦੀ ਸੇਵਾ ਨਿਭਾਈ।