ਕਿਸਾਨ ਆਗੂ ਗੁਰਮੇਜ ਸਿੰਘ ਦਬੁਰਜ਼ੀ ਦਾ ਦੇਹਾਂਤ, ਜਥੇਬੰਦੀ ਤਰਫੋਂ ਦੁੱਖ ਦਾ ਪ੍ਰਗਟਾਵਾ
ਕਿਸਾਨ ਆਗੂ ਗੁਰਮੇਜ ਸਿੰਘ ਦਬੁਰਜ਼ੀ ਦਾ ਦੇਹਾਂਤ, ਜਥੇਬੰਦੀ ਤਰਫੋਂ ਦੁੱਖ ਦਾ ਪ੍ਰਗਟਾਵਾ
Publish Date: Thu, 29 Jan 2026 06:43 PM (IST)
Updated Date: Fri, 30 Jan 2026 04:10 AM (IST)

ਕੈਪਸ਼ਨ : ਸਵ. ਗੁਰਮੇਜ ਸਿੰਘ। ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਬਾਬਾ ਦੀਪ ਸਿੰਘ ਜੀ ਦੀ ਇਕਾਈ ਦਬੁਰਜ਼ੀ ਦੇ ਆਗੂ ਗੁਰਮੇਜ ਸਿੰਘ ਲੱਖੋਵਾਲ ਦਾ ਅਚਾਨਕ ਦਿਲ ਦੀ ਧੜਕਣ ਰੁਕਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦਾ ਪਿੰਡ ਦਬੁਰਜ਼ੀ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਹ ਪਿੰਡ ਦਬੁਰਜ਼ੀ ਦੀ ਇਕਾਈ ’ਚ ਸੀਨੀਅਰ ਮੀਤ ਪ੍ਰਧਾਨ ਵਜੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ’ਚ ਚੜ੍ਹਦੀ ਕਲਾ ਨਾਲ ਸੇਵਾ ਕਰਦੇ ਰਹੇ। ਉਹ ਹਰ ਧਰਨੇ ਮੁਜ਼ਾਹਰੇ ਵਿਚ ਸ਼ਾਮਿਲ ਹੋਏ, ਜੋ ਕਿਸਾਨਾਂ ਨੇ ਆਪਣੀ ਹੱਕੀ ਮੰਗਾਂ ਲਈ ਹਰ ਸਰਕਾਰ ਦੇ ਰਾਜ ਵਿਚ ਧਰਨੇ ਲਾਏ ਅਤੇ ਕਾਮਯਾਬ ਹੋਏ। ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਸੂਬਾ ਆਗੂ ਹਰਪ੍ਰੀਤ ਸਿੰਘ ਪੰਡੋਰੀ ਸਿੱਧਵਾਂ, ਜ਼ਿਲ੍ਹਾ ਆਗੂ ਹਰਪਾਲ ਸਿੰਘ ਪੰਡੋਰੀ ਸਿੱਧਵਾਂ, ਜੋਨ ਪ੍ਰਧਾਨ ਮਨਜਿੰਦਰ ਸਿੰਘ ਗੋਹਲਵੜ੍ਹ, ਜ਼ੋਨ ਸਕੱਤਰ ਹਰਦੀਪ ਸਿੰਘ ਜੌਹਲ, ਜੋਨ ਮੀਤ ਪ੍ਰਧਾਨ ਅੰਗਰੇਜ ਸਿੰਘ ਦਬੁਰਜ਼ੀ, ਪ੍ਰਧਾਨ ਅਮਰੀਕ ਸਿੰਘ ਬਾਲਾਚੱਕ, ਪ੍ਰਧਾਨ ਨਵਜੀਤ ਸਿੰਘ ਗੋਹਲਵੜ੍ਹ, ਪ੍ਰਧਾਨ ਹਰਜੀਤ ਸਿੰਘ ਮੰਨਣ, ਪ੍ਰਧਾਨ ਪ੍ਰਗਟ ਸਿੰਘ ਪੰਡੋਰੀ ਰਣ ਸਿੰਘ, ਜਗਤਾਰ ਸਿੰਘ ਦਬੁਰਜ਼ੀ, ਮਨਜਿੰਦਰ ਸਿੰਘ ਦਬੁਰਜ਼ੀ, ਹਰਜਿੰਦਰਪਾਲ ਸਿੰਘ ਦਬੁਰਜ਼ੀ, ਜੋਨ ਪ੍ਰੈਸ ਸਕੱਤਰ ਕੁਲਦੀਪ ਸਿੰਘ ਬੁੱਗਾ, ਸਕੱਤਰ ਸਿੰਘ ਦਬੁਰਜ਼ੀ ਤੇ ਹੋਰ ਇਕਾਈਆ ਵਿਚੋਂ ਵੱਡੀ ਗਿਣਤੀ ਵਿਚ ਕਿਸਾਨ ਆਗੂਆਂ ਨੇ ਹਾਜਰੀ ਭਰ ਕੇ ਗੁਰਮੇਜ ਸਿੰਘ ਲੱਖੋਵਾਲ ਦਬੁਰਜੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਉਨ੍ਹਾਂ ਵਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਿਚ ਪਾਏ ਯੋਗਦਾਨ ਲਈ ਧੰਨਵਾਦ ਕੀਤਾ।