ਭਾਈ ਮਨਜੀਤ ਸਿੰਘ ਨੇ ਕੀਤਾ ਰਾਣਾ ਹਸਪਤਾਲ ਦੇ ਨਵੇਂ ਆਈਸੀਯੂ ਵਾਰਡ ਦਾ ਉਦਘਾਟਨ
ਭਾਈ ਮਨਜੀਤ ਸਿੰਘ ਨੇ ਕੀਤਾ ਰਾਣਾ ਹਸਪਤਾਲ ਦੇ ਨਵੇਂ ਆਈਸੀਯੂ ਵਾਰਡ ਦਾ ਉਦਘਾਟਨ
Publish Date: Thu, 29 Jan 2026 06:42 PM (IST)
Updated Date: Fri, 30 Jan 2026 04:10 AM (IST)
ਕੈਪਸ਼ਨ - ਰਾਣਾ ਹਸਪਤਾਲ ਖਾਲੜਾ ਵਿਖੇ ਨਵੇਂ ਬਣੇ ਆਈਸੀਯੂ ਵਾਰਡ ਦਾ ਉਦਘਾਟਨ ਕਰਦੇ ਹੋਏ ਭਾਈ ਮਨਜੀਤ ਸਿੰਘ ਨਾਲ ਹਨ ਰਜਿੰਦਰ ਸਿੰਘ ਰਾਣਾ ਐੱਮਡੀ ਅਤੇ ਹੋਰ ਸ਼ਖ਼ਸੀਅਤਾਂ।
ਸਰਬਜੀਤ ਸਿੰਘ ਛੀਨਾ•, ਪੰਜਾਬੀ ਜਾਗਰਣ
ਖਾਲੜਾ : ਸਰਹੱਦੀ ਇਲਾਕੇ ਖਾਲੜਾ ਵਿਖੇ ਪਿਛਲੇ ਲੰਮੇ ਸਮੇਂ ਤੋਂ ਸਿਹਤ ਸਹੂਲਤਾਂ ਦੇ ਰਹੇ ਰਾਣਾ ਹਸਪਤਾਲ ਵਿਖੇ ਸਥਿਤ ਆਈਸੀਯੂ ਦੀ ਸਮੱਰਥਾ ਵਿਚ ਵਾਧਾ ਕਰਦਿਆਂ ਵੈਂਟੀਲੇਟਰ, ਡਾਇਲਾਸਿਸ, ਮੋਨੀਟਰ ਮਸ਼ੀਨਾਂ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਸ਼ਹਿਰਾਂ ਤੋਂ ਦੂਰ ਵਸੇ ਇਸ ਇਲਾਕੇ ਵਿਚ ਗੰਭੀਰ ਹਾਲਤ ਦੇ ਮਰੀਜ਼ਾਂ ਦੀ ਜਾਨ ਬਚਾਈ ਜਾ ਸਕੇ।
ਇਸ ਮੌਕੇ ਭਾਈ ਮਨਜੀਤ ਸਿੰਘ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕਰਨ ਉਪਰੰਤ ਆਈਸੀਯੂ ਵਾਰਡ ਦਾ ਉਦਘਾਟਨ ਕੀਤਾ। ਭਾਈ ਮਨਜੀਤ ਸਿੰਘ ਅਤੇ ਰਾਣਾ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਰਜਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਇਸ ਪੱਛੜੇ ਹੋਏ ਇਲਾਕੇ ’ਚ ਗੰਭੀਰ ਸਥਿਤੀ ਵਾਲੇ ਮਰੀਜ਼ਾਂ ਦੀ ਜਾਨ ਬਚਾਉਣ ਲਈ ਉਨ੍ਹਾਂ ਨੂੰ ਅੰਮ੍ਰਿਤਸਰ ਭੇਜਣਾ ਪੈਂਦਾ ਸੀ। ਇਸ ਮੌਕੇ ਡਾਕਟਰ ਤਵਲੀਨ ਕੌਰ ਨੇ ਦੱਸਿਆ ਕਿ ਇਹ ਆਈਸੀਯੂ ਵਾਰਡ ਸਰਹੱਦੀ ਇਲਾਕੇ ਦੇ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ।
ਉਨ੍ਹਾਂ ਦੱਸਿਆ ਕਿ ਐੱਨਏਬੀਐੱਚ ਵਲੋਂ ਅਧਿਕਾਰਤ ਇਸ ਹਸਪਤਾਲ ਵਿਚ ਆਯੂਸ਼ਮਾਨ ਕਾਰਡ, ਸਾਬਕਾ ਫੌਜੀਆਂ ਲਈ ਈਸੀਐੱਚ, ਇੰਸ਼ੋਰੈਂਸ ਅਤੇ ਪੰਜਾਬ ਪੁਲਿਸ, ਸ੍ਰੋਮਣੀ ਕਮੇਟੀ ਦੇ ਸਟਾਫ਼ ਲਈ ਮੁਫ਼ਤ ਇਲਾਜ ਦੀ ਸਹੂਲਤ ਉਪਲੱਬਧ ਹੈ। ਜਦੋਂਕਿ ਗਰੀਬ ਪਰਿਵਾਰਾਂ ਦੀ ਸਹਾਇਤਾ ਨੂੰ ਮੁੱਖ ਰੱਖਦਿਆਂ ਨਾ ਮਾਤਰ ਖਰਚੇ ਵਿਚ ਡਾਇਲਾਸਿਸ ਮਸ਼ੀਨ ਦੀ ਸਹੂਲਤ ਵੀ ਪਿਛਲੇ ਕਾਫ਼ੀ ਸਮੇਂ ਤੋਂ ਦਿੱਤੀ ਜਾ ਰਹੀ ਹੈ। ਰਾਣਾ ਹਸਪਤਾਲ ਦੇ ਐੱਮਡੀ ਰਜਿੰਦਰ ਸਿੰਘ ਰਾਣਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਭਾਈ ਮਨਜੀਤ ਸਿੰਘ, ਭਾਈ ਚੜ੍ਹਤਕੰਵਲ ਸਿੰਘ, ਭਾਈ ਜਸਵੰਤ ਸਿੰਘ ਅਤੇ ਹੋਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ।
ਇਸ ਮੌਕੇ ਭਾਈ ਗੁਰਭੇਜ ਸਿੰਘ ਛੀਨਾ, ਡਾ. ਵਿਕਾਸ ਬੀਰ ਸਿੰਘ, ਕੁਲਦੀਪ ਸਿੰਘ ਬੱਬੂ, ਮੋਹਿਤਬੀਰ ਸਿੰਘ, ਡਾ.ਸਕੀਰ, ਡਾ. ਪ੍ਰੀਆ, ਡਾ. ਦੀਕਸ਼ਾ, ਡਾ.ਗੁਰਵਿੰਦਰ ਸਿੰਘ, ਡਾ.ਅਮਰਜੀਤ ਸਿੰਘ, ਡਾ. ਰਾਣਾ ਰਣਜੀਤ ਸਿੰਘ, ਪੈਰਾ ਮੈਡੀਕਲ ਸਟਾਫ਼ ਦੇ ਰਣਜੀਤ ਸਿੰਘ, ਸੁਖਦੇਵ ਸਿੰਘ, ਬਲਵੀਰ ਸਿੰਘ, ਹਰਮਿੰਦਰ ਸਿੰਘ ਛੀਨਾ, ਧਰਮਬੀਰ ਸਿੰਘ, ਗੁਲਜ਼ਾਰ ਸਿੰਘ, ਗੁਰਜੰਟ ਸਿੰਘ ਤੇ ਹੋਰ ਹਾਜ਼ਰ ਸਨ।