ਸਰਹੱਦੀ ਲੋਕ ਸੇਵਾ ਸੰਮਤੀ ਨੇ ਗਠਤ ਕੀਤੀ ਨਵੀਂ ਕਾਰਜਕਾਰਨੀ
ਸਰਹੱਦੀ ਲੋਕ ਸੇਵਾ ਸਮਿਤੀ ਨੇ ਗਠਤ ਕੀਤੀ ਨਵੀਂ ਕਾਰਜਕਾਰਣੀ
Publish Date: Thu, 29 Jan 2026 06:39 PM (IST)
Updated Date: Fri, 30 Jan 2026 04:10 AM (IST)
ਕੈਪਸ਼ਨ - ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਸਰਹੱਦੀ ਲੋਕ ਸੇਵਾ ਸਮਿਤੀ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਅਤੇ ਹੋਰ ਅਹੁਦੇਦਾਰ। ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਸਰਹੱਦੀ ਲੋਕ ਸੇਵਾ ਸੰਮਤੀ ਜ਼ਿਲ੍ਹਾ ਤਰਨਤਾਰਨ ਦੀ ਬੈਠਕ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਦੀ ਅਗਵਾਈ ’ਚ ਕੀਤੀ ਗਈ। ਮੀਟਿੰਗ ’ਚ ਸੰਗਠਨ ਨੂੰ ਹੋਰ ਮਜ਼ਬੂਤ ਤੇ ਵਿਸਥਾਰਿਤ ਕਰਨ ਦੇ ਉਦੇਸ਼ ਨਾਲ ਨਵੇਂ ਕੰਮਾਂ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸੂਬੇ ਵਲੋਂ ਡਾਕਟਰ ਸੁਰਿੰਦਰ ਸੋਢੀ ਕਾਰਜਕਾਰੀ ਪ੍ਰਧਾਨ ਅਤੇ ਸੁਮਿਤ ਕੁਮਾਰ ਸੰਗਠਨ ਮੰਤਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਜ਼ਿਲ੍ਹਾ ਕਾਰਜਕਾਰਣੀ ਦਾ ਐਲਾਨ ਕੀਤਾ ਗਿਆ। ਜਿਸ ’ਚ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ, ਮਹਾਮੰਤਰੀ ਨਰਿੰਦਰ ਧਵਨ, ਮੀਤ ਪ੍ਰਧਾਨ ਜਗਪ੍ਰੀਤ ਸਿੰਘ, ਜ਼ਿਲ੍ਹਾ ਮੰਤਰੀ ਪ੍ਰਭਜੀਤ ਸਿੰਘ, ਗੁਰਵਿੰਦਰ ਸਿੰਘ ਅਤੇ ਬਗੀਚਾ ਸਿੰਘ, ਮਹਿਲਾ ਸੰਯੋਜਕ ਕੁਲਦੀਪ ਕੌਰ, ਯੁਵਾ ਪ੍ਰਮੁੱਖ ਮਲਕੀਤ ਸਿੰਘ, ਸੰਪਰਕ ਪ੍ਰਮੁੱਖ ਨਰਿੰਦਰ ਬਲੇਅਰ, ਸੇਵਾ ਪ੍ਰਮੁੱਖ ਜਰਨੈਲ ਸਿੰਘ, ਸ਼ਰਧਾ ਪ੍ਰਮੁੱਖ ਕਸ਼ਮੀਰ ਸਿੰਘ ਅਤੇ ਪ੍ਰਚਾਰ ਪ੍ਰਮੁੱਖ ਵਜੋਂ ਜਸਪਿੰਦਰ ਸਿੰਘ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਬੈਠਕ ਵਿਚ ਸਾਰੇ ਕਾਰਕੁੰਨਾਂ ਨੇ ਸੰਗਠਨ ਦੇ ਆਉਣ ਵਾਲੇ ਪ੍ਰੋਗਰਾਮਾਂ ਅਤੇ ਸੇਵਾ ਕਾਰਜਾਂ ਨੂੰ ਹੋਰ ਗਤੀ ਦੇਣ ਦਾ ਸੰਕਲਪ ਲਿਆ।