ਕੈਰੋਂ ਪਰਿਵਾਰ ਨੂੰ ਗਹਿਰਾ ਸਦਮਾ, ਮਾਤਾ ਕੁਸਮ ਕੌਰ ਕੈਰੋਂ ਦਾ ਦੇਹਾਂਤ
ਕੈਰੋਂ ਪਰਿਵਾਰ ਨੂੰ ਗਹਿਰਾ ਸਦਮਾ, ਮਾਤਾ ਕੁਸਮ ਕੌਰ ਕੈਰੋਂ ਦਾ ਦੇਹਾਂਤ
Publish Date: Thu, 29 Jan 2026 06:36 PM (IST)
Updated Date: Fri, 30 Jan 2026 04:10 AM (IST)

ਕੈਪਸ਼ਨ - ਸਵ: ਮਾਤਾ ਕੁਸਮ ਕੌਰ ਕੈਰੋਂ। ਕੈਪਸ਼ਨ- ਆਦੇਸ਼ ਪ੍ਰਤਾਪ ਸਿੰਘ ਕੈਰੋ ਸਾਬਕਾ ਕੈਬਨਿਟ ਮੰਤਰੀ ਪੰਜਾਬ ਨਾਲ ਦੁੱਖ ਪ੍ਰਗਟ ਕਰਦੇ ਹੋਏ ਪੱਟੀ ਹਲਕੇ ਦੇ ਵਰਕਰ। * ਪੱਟੀ ਹਲਕੇ ਦੇ ਵਰਕਰਾਂ ਨੇ ਕੈਰੋਂ ਪਰਿਵਾਰ ਨਾਲ ਪ੍ਰਗਟਾਇਆ ਦੁੱਖ ਬੱਲੂ ਮਹਿਤਾ, •ਪੰਜਾਬੀ ਜਾਗਰਣ, ਪੱਟੀ : ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਮਾਤਾ ਕੁਸਮ ਕੌਰ ਕੈਰੋਂ ਧਰਮ ਸੁਪਤਨੀ ਸਵ: ਸੁਰਿੰਦਰ ਸਿੰਘ ਕੈਰੋਂ ਸਾਬਕਾ ਸੰਸਦ ਮੈਂਬਰ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਜਿਨ੍ਹਾਂ ਦਾ ਅੰਤਿਮ ਸੰਸਕਾਰ ਚੰਡੀਗੜ੍ਹ ਵਿਖੇ ਕਰ ਦਿੱਤਾ ਗਿਆ। ਉਹ ਪਿਛਲੇ ਕੁਝ ਦਿਨ੍ਹਾਂ ਤੋਂ ਬਿਮਾਰ ਸਨ। ਇਸ ਦੁੱਖ ਦੀ ਘੜੀ ’ਚ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੱਟੀ, ਗੁਰਮੁੱਖ ਸਿੰਘ ਘੁੱਲ੍ਹਾ ਬਲੇਹਰ, ਗੁਰਚਰਨ ਸਿੰਘ ਚੰਨ ਪ੍ਰਧਾਨ, ਰਮਦੀਪ ਸਿੰਘ ਸੋਨੂੰ, ਗੁਰਦੇਵ ਸਿੰਘ ਸੋਨੂੰ ਚੀਮਾ, ਜੰਗ ਸਿੰਘ ਫਰਨੀਚਰ ਵਾਲੇ, ਇਕਬਾਲ ਸਿੰਘ ਮੈਣੀ, ਸਾਬਕਾ ਡਾਇਰੈਕਟਰ, ਵਜੀਰ ਸਿੰਘ ਪਾਰਸ ਦਫ਼ਤਰ ਇੰਚਾਰਜ਼, ਅਮਨਦੀਪ ਸਿੰਘ ਰਾੜੀਆਂ, ਦੀਪਕ ਚੌਧਰੀ, ਲਵਲੀ ਅਰੋੜਾ, ਰਮਨ ਸ਼ਰਮਾ, ਮਨੀਸ਼ ਵਰਮਾ, ਸਤਪਾਲ ਅਰੋੜਾ ਸਾਬਕਾ ਕੌਂਸਲਰ, ਅਮਨਦੀਪ ਸਿੰਘ ਭਾਟੀਆ, ਰਾਜਦੀਪ ਸਿੰਘ ਰਾਜਾ, ਰਜਿੰਦਰ ਸਿੰਘ ਕੇਪੀ, ਅਮਰਜੀਤ ਸਿੰਘ ਐੱਚਕੇ, ਹਰਜਿੰਦਰ ਕੌਰ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੁਖਵਿੰਦਰ ਸਿੰਘ ਸਾਬਕਾ ਸਰਪੰਚ ਉੱਬੋਕੇ, ਕੁਲਦੀਪ ਸੈਕਟਰੀ, ਗੁਰਦੀਪ ਸਿੰਘ ਮੱਲਾ, ਕੁਲਵੰਤ ਸਿੰਘ ਕਾਲੇਕੇ, ਗੁਰਬਿੰਦਰ ਸਿੰਘ, ਮਨਜੀਤ ਸਿੰਘ ਜਵੰਦਾ, ਪ੍ਰਿੰਸੀਪਲ ਸੁੱਖਾ ਸਿੰਘ, ਜਸਬੀਰ ਸਿੰਘ ਜੱਸ, ਵਿੱਕੀ ਦੇਵਗਨ, ਚਾਨਣ ਸਿੰਘ ਬੁੱਟਰ, ਪਵਨ ਧਵਨ, ਲਖਬੀਰ ਸਿੰਘ ਭੁੱਲਰ, ਸੰਗਤ ਸਿੰਘ ਬਾਠ, ਮਨਜੀਤ ਸਿੰਘ, ਸੁਖਵਿੰਦਰ ਸਿੰਘ ਸੁੱਖ ਬੱਠੇਭੈਣੀ, ਧੀਰਾ ਸਿੰਘ ਸਾਬਕਾ ਸਰਪੰਚ, ਮਨਜੀਤ ਸਿੰਘ ਬੱਬੀ ਬੁਰਜ਼, ਲਖਬੀਰ ਸਿੰਘ ਭੁੱਟੋ, ਮਨਜੀਤ ਸਿੰਘ ਘੁੱਕਾ, ਲਖਵਿੰਦਰ ਸਿੰਘ ਲੱਖਾ ਖਹਿਰਾ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਪ੍ਰਨੀਤ ਕੌਰ ਕੈਰੋਂ, ਗੁਰਪ੍ਰਾਤ ਸਿੰਘ ਗੁੱਡੂ ਕੈਰੋਂ, ਦਿਲਸ਼ੇਰ ਪ੍ਰਤਾਪ ਸਿੰਘ ਕੈਰੋਂ ਸੰਨੀ ਗਰੇਵਾਲ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾਂ ਕੀਤਾ। ਇਸ ਮੌਕੇ ਦਿਲਸ਼ੇਰ ਪ੍ਰਤਾਪ ਸਿੰਘ ਕੈਰੋਂ ਨੇ ਦੱਸਿਆ ਕਿ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ 7 ਫਰਵਰੀ 2026 ਸ਼ਨੀਵਾਰ ਨੂੰ ਉਨ੍ਹਾਂ ਦੇ ਗ੍ਰਹਿ ਚੰਡੀਗੜ੍ਹ ਵਿਖੇ ਹੋਵੇਗੀ।