‘ਨਿਓਤਾ ਮੇਰੇ ਸ਼ਾਮ ਦਾ’ ਸਾਲਾਨਾ ਸੰਕੀਰਤਨ 31 ਨੂੰ
31 ਜਨਵਰੀ ਨੂੰ ਹੋਵੇਗਾ ਨਿਓਤਾ ਮੇਰੇ ਸ਼ਾਮ ਦਾ ਸ੍ਰੀ ਸ਼ਾਮ ਸੰਕੀਰਤਨ
Publish Date: Thu, 29 Jan 2026 06:32 PM (IST)
Updated Date: Fri, 30 Jan 2026 04:08 AM (IST)
ਕੈਪਸ਼ਨ : ਜਾਣਕਾਰੀ ਦਿੰਦੇ ਹੋਏ ਸ੍ਰੀ ਸ਼ਾਮ ਪਰਿਵਾਰ ਦੇ ਮੁੱਖ ਸੇਵਾਦਾਰ ਅਰੁਣ ਗੁਪਤਾ ਤੇ ਹੋਰ। ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਸ੍ਰੀ ਸ਼ਾਮ ਪਰਿਵਾਰ ਤਰਨਤਾਰਨ ਵੱਲੋਂ ਚੌਥਾ ਨਿਓਤਾ ਮੇਰੇ ਸ਼ਾਮ ਦਾ ਸਾਲਾਨਾ ਸੰਕੀਰਤਨ ਸਮਾਗਮ 31 ਜਨਵਰੀ, ਸ਼ਨੀਵਾਰ ਨੂੰ ਸ਼ਾਮ 7 ਵਜੇ ਤੋਂ ਹਰੀ ਇੱਛਾ ਤੱਕ ਸਥਾਨਕ ਸਤਿਕਾਰ ਪੈਲਸ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਸ੍ਰੀ ਸ਼ਾਮ ਪਰਿਵਾਰ ਦੇ ਮੁੱਖ ਸੇਵਾਦਾਰ ਅਰੁਣ ਗੁਪਤਾ ਨੇ ਦੱਸਿਆ ਕਿ ਸ੍ਰੀ ਸ਼ਾਮ ਸੰਕੀਰਤਨ ਵਿਚ ਪ੍ਰਸਿੱਧ ਭਜਨ ਗਾਇਕਾ ਪੂਜਾ ਸਖੀ ਤੇ ਭਜਨ ਗਾਇਕ ਹਰਸ਼ ਸ਼ਰਮਾ ਆਪਣੀ ਹਾਜ਼ਰੀ ਲਗਾਉਣਗੇ। ਸਮਾਗਮ ਦੌਰਾਨ ਲੰਗਰ ਭੰਡਾਰਾ ਅਤੁੱਟ ਚੱਲੇਗਾ। ਇਸ ਮੌਕੇ ਸ੍ਰੀ ਸ਼ਾਮ ਪਰਿਵਾਰ ਦੇ ਸੇਵਾਦਾਰ ਰਾਜੀਵ ਕੁਮਾਰ ਟਿੰਮਾ, ਪ੍ਰਭਾਤ ਗੁਪਤਾ, ਅਮਨ ਗੁਪਤਾ, ਰਮਨ ਸ਼ਰਮਾ, ਚਿਰਨਤਨ ਗੁਪਤਾ ਹਨੀ , ਪੰਕਜ ਕੇਸਰ, ਜਗਮੋਹਨ ਕੇਸਰ, ਉਮੇਸ਼ ਗੁਪਤਾ, ਰਾਜਕੁਮਾਰ ਗੁਪਤਾ ਅਤੇ ਦੀਪਕ ਗੁਪਤਾ, ਪਵਨ ਸ਼ਰਮਾ, ਗੁਰੀਸ਼ ਗੁਪਤਾ ਆਦਿ ਮੌਜੂਦ ਸਨ।