27 ਲੜਕੀਆਂ ਦੇ ਵਿਆਹ ਲਈ ਡਾ. ਓਬਰਾਏ ਨੇ ਦਿੱਤੇ ਇੱਕ-ਇੱਕ ਲੱਖ ਦੇ ਚੈੱਕ ਵੰਡੇ
ਸਮਾਗਮ ’ਚ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਗੁਰਪ੍ਰੀਤ ਸਿੰਘ ਢਿੱਲੋਂ ਜ਼ਿਲ੍ਹਾ ਮਾਲ ਅਫਸਰ ਅਤੇ ਸੀਨੀਅਰ ਸਹਾਇਕ ਯਾਦਵਿੰਦਰ ਸਿੰਘ ਵੀ ਮੌਜੂਦ ਰਹੇ।
Publish Date: Sat, 24 Jan 2026 07:14 PM (IST)
Updated Date: Sun, 25 Jan 2026 04:17 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਹੜ੍ਹ ਪੀੜਤ ਪਰਿਵਾਰਾਂ ਦੀਆਂ ਲਗਭਗ 300 ਲੜਕੀਆਂ ਨੂੰ ਉਨ੍ਹਾਂ ਦੀਆਂ ਸ਼ਾਦੀਆਂ ਵਾਸਤੇ ਇਕ-ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਤੀ ਪਰਿਵਾਰ ਦੇਣ ਦਾ ਟੀਚਾ ਮਿਥਿਆ ਹੈ। ਜਿਸ ’ਚੋਂ ਅੱਜ ਤੱਕ ਲਗਭਗ 125 ਲੜਕੀਆਂ ਨੂੰ ਇਹ ਚੈੱਕ ਵੰਡੇ ਜਾ ਚੁੱਕੇ ਹਨ। ਇਹ ਪ੍ਰਗਟਾਵਾ ਡਾਕਟਰ ਐੱਸਪੀ ਸਿੰਘ ਓਬਰਾਏ ਮੈਨੇਜਿੰਗ ਟਰੱਸਟੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਤਰਨਤਾਰਨ ਦੀ ਜ਼ਿਲ੍ਹਾ ਇਕਾਈ ਵੱਲੋਂ ਕਰਵਾਏ ਪ੍ਰੋਗਰਾਮ ਦੌਰਾਨ 27 ਲੜਕੀਆਂ ਨੂੰ ਚੈੱਕ ਵੰਡਣ ਦੌਰਾਨ ਕੀਤਾ। ਦੱਸ ਦਈਏ ਕਿ ਇਨ੍ਹਾਂ ਪਰਿਵਾਰਾਂ ਦੀ ਸਹਾਇਤਾ ਰਾਸ਼ੀ ਵਾਸਤੇ ਪਿੰਟੂ ਬਾਠ ਸਿਆਟਲ ਯੂਐੱਸਏ, ਹਰਦੀਪ ਸਿੰਘ ਗਿੱਲ ਯੂਐੱਸਏ, ਜੈਵੀਰ ਸਿੰਘ ਬਾਠ ਯੂਐੱਸਏ, ਹਰਦੀਪ ਸਿੰਘ ਸਿੱਧੂ ਯੂਐੱਸਏ, ਕਵਲ ਕੁਲਜੀਤ ਸਿੰਘ ਗਿੱਲ ਯੂਐੱਸਏ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਵੱਡੀ ਸੇਵਾ ਨਿਭਾਈ ਜਾ ਰਹੀ ਹੈ। ਇਹ ਸਾਰੀ ਟੀਮ ਅੱਜ ਡਾ. ਓਬਰਾਏ ਦੇ ਨਾਲ ਤਰਨਤਾਰਨ ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੀ। ਅੱਜ ਦੇ ਸਮਾਗਮ ’ਚ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਗੁਰਪ੍ਰੀਤ ਸਿੰਘ ਢਿੱਲੋਂ ਜ਼ਿਲ੍ਹਾ ਮਾਲ ਅਫਸਰ ਅਤੇ ਸੀਨੀਅਰ ਸਹਾਇਕ ਯਾਦਵਿੰਦਰ ਸਿੰਘ ਵੀ ਮੌਜੂਦ ਰਹੇ। ਜ਼ਿਲ੍ਹਾ ਇਕਾਈ ਦੇ ਪ੍ਰਧਾਨ ਦਿਲਬਾਗ ਸਿੰਘ ਜੋਧਾ ਨੇ ਵੀ ਇਸ ਮੌਕੇ ਸੰਬੋਧਨ ਕੀਤਾ। ਜ਼ਿਲ੍ਹਾ ਇਕਾਈ ਵੱਲੋਂ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦਾ ਵੀ ਧੰਨਵਾਦ ਕੀਤਾ ਗਿਆ ਜੋ ਸਮੁੱਚੇ ਜ਼ਿਲ੍ਹੇ ਦੀਆਂ ਸਾਰੀਆਂ ਮੰਗਾਂ ਦੀ ਪੂਰਤੀ ਵਾਸਤੇ ਡਾ. ਓਬਰਾਏ ਤੋਂ ਪ੍ਰਵਾਨਗੀ ਲੈ ਕੇ ਸਾਰੇ ਮੈਂਬਰਾਂ ਦਾ ਮਨੋਬਲ ਉੱਚਾ ਚੁੱਕਦੇ ਰਹਿੰਦੇ ਹਨ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਹਰਜਿੰਦਰ ਸਿੰਘ ਪੱਟੀ ਦਾ ਜਿੱਥੇ ਧੰਨਵਾਦ ਕੀਤਾ ਗਿਆ। ਉਥੇ ਹੀ ਡਾ. ਓਬਰਾਏ ਨੇ ਜ਼ਿਲ੍ਹੇ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨ ਦਾ ਯਕੀਨ ਦਿਵਾਇਆ। ਵਿਧਵਾ, ਬੁਢਾਪਾ, ਅੰਗਹੀਣ ਤੇ ਮੈਡੀਕਲ ਆਧਾਰ ’ਤੇ ਮਿਲਣ ਵਾਲੀਆਂ ਮਾਸਿਕ ਪੈਨਸ਼ਨਾਂ ’ਚ ਹੋਰ ਵਾਧਾ ਕਰਨ, ਮਰੀਜ਼ਾਂ ਵਾਸਤੇ ਨਵੀਂ ਐਂਬੂਲੈਂਸ ਦੇਣ, ਤਰਨਤਾਰਨ ’ਚ ਸੈਨਿਕ ਸਕੂਲ ਦਾਖ਼ਲੇ ਲਈ ਬੱਚਿਆਂ ਵਾਸਤੇ ਕੋਚਿੰਗ ਸੈਂਟਰ ਸਥਾਪਤ ਕਰਨ, ਲੋੜਵੰਦਾਂ ਨੂੰ ਰਾਸ਼ਨ ਕਿੱਟਾਂ ਮੁਹੱਈਆ ਕਰਵਾਉਣ ਦਾ ਵੀ ਪ੍ਰਬੰਧ ਕਰਨ ਦਾ ਓਬਰਾਏ ਨੇ ਭਰੋਸਾ ਦਿੱਤਾ। ਇਸ ਮੌਕੇ ਸੁਖਵੰਤ ਸਿੰਘ ਧਾਮੀ ਪੈਟਰਨ, ਕੁਲਰਾਜ ਵੀਰ ਸਿੰਘ ਕੰਗ ਜਨਰਲ ਸਕੱਤਰ, ਗੁਲਬਾਗ ਸਿੰਘ ਕੁਹਾੜਕਾ, ਬਿਕਰਮਜੀਤ ਸਿੰਘ ਕੰਗ, ਮੁੱਖ ਰਾਮ ਸਿੰਘ, ਸਿਮਰਜੀਤ ਸਿੰਘ ਲੱਕੀ ਭੁੱਲਰ, ਨਰਿੰਦਰ ਸਿੰਘ ਸਾਬਕਾ ਬੈਂਕ ਮੈਨੇਜਰ, ਕੁਲਵਿੰਦਰ ਸਿੰਘ ਪਿੰਕਾ, ਮਨਿੰਦਰ ਸਿੰਘ ਰਾਜੂ ਪੰਡਿਤ, ਗਗਨਦੀਪ ਭਾਰਗਵ, ਡਾਕਟਰ ਰਣਬੀਰ ਸਿੰਘ, ਹਰਵਿੰਦਰ ਸਿੰਘ ਹੈਪੀ, ਸਰਬਜੀਤ ਸਿੰਘ ਸਾਭਾ, ਉਜਵਲਪ੍ਰੀਤ ਸਿੰਘ ਹਨੀ, ਡਾਕਟਰ ਮਨਪ੍ਰੀਤ ਸਿੰਘ, ਕੇਵਲ ਸਿੰਘ ਥਾਣੇਦਾਰ, ਹਰਜੀਤ ਸਿੰਘ ਨਾਮਧਾਰੀ, ਰਸਪਾਲ ਸਿੰਘ ਪਾਲਾ, ਕੁਲਦੀਪ ਸਿੰਘ ਸਾਬਕਾ ਇੰਸਪੈਕਟਰ, ਪਵਨ ਕੁਮਾਰ ਬੁੱਗੀ, ਜਸਬੀਰ ਸਿੰਘ ਲੱਡੂ, ਗੁਰਿੰਦਰ ਸਿੰਘ ਲਾਡੀ, ਮਨਜਿੰਦਰ ਸਿੰਘ ਸੁੱਗਾ ਅਤੇ ਵਿਵੇਕ ਅਗਰਵਾਲ, ਅਮਰਜੀਤ ਸਿੰਘ, ਤਜਿੰਦਰ ਸਿੰਘ ਆਦਿ ਸਹਿਯੋਗੀ ਮੈਂਬਰ ਹਾਜ਼ਰ ਸਨ।