ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ : ਸੰਨਿਆਸ ਆਸ਼ਰਮ ਹਰੀ ਹਰ ਰੋਹੀ ਮੰਦਰ ਪੱਟੀ ਵਿਖੇ ਮਹਾਂ ਸ਼ਿਵਰਾਤਰੀ ਮੇਲੇ ਦੀ ਸ਼ੁਰੂਆਤ ਧੂਮਧਾਮ ਨਾਲ ਹੋਈ। ਸੁੱਕਰਵਾਰ ਨੂੰ ਬਸੰਤ ਪੰਚਮੀ ਵਾਲੇ ਦਿਨ ਮੰਦਰ ਵਿਖੇ ਵੱਖ-ਵੱਖ ਸੂਬਿਆਂ ਤੋਂ ਪੁੱਜੇ ਸੰਤ-ਸਮਾਜ ਵਲੋਂ ਭੂਮੀ ਭੂਜਨ ਕਰਕੇ ਸਮਾਗਮਾਂ ਦੀ ਆਰੰਭਤਾ ਕੀਤੀ ਗਈ। ਇਸ ਸਬੰਧੀ ਕਾਸ਼ੀ ਦੇ ਥਾਣਾਪਤੀ ਮਹੰਤ ਬਾਬਾ ਆਨੰਦ ਗਿਰੀ ਮਹਾਰਾਜ ਸੰਨਿਆਸ ਆਸ਼ਰਮ ਸ਼ਿਵ ਸਹਾਰਾ ਪ੍ਰਬੰਧਕ ਮੰਡਲ ਹਰਿ ਹਰ ਰੋਹੀ ਮੰਦਰ ਪੱਟੀ ਨੇ ਦੱਸਿਆ ਕਿ ਅਜੂਨਾ ਅਖਾੜੇ ਦੇ ਸੰਗਰਸ਼ਕ ਅਖਿਲ ਭਾਰਤੀਏ ਅਖਾੜਾ ਪ੍ਰੀਸ਼ਦ ਦੇ ਮਹਾਮੰਤਰੀ ਮਹੰਤ ਪਰਮ ਪੂਜੀਏ ਗੁਰੂਦੇਵ ਹਰੀ ਗਿਰੀ ਮਹਾਰਾਜ ਦੀ ਛਤਰ ਛਾਇਆ ਹੇਠ ਮਹਾਂ ਸ਼ਿਵਰਾਤਰੀ ਦੇ ਤਿਉਹਾਰ ਦੀ ਸ਼ੁਰੂਆਤ ਹੋਈ ਹੈ। ਉਨ੍ਹਾਂ ਦੱਸਿਆ ਕਿ ਅੱਜ ਮਾਂ ਵਿਸਵੇਸ਼ਵਰੀ ਭਾਰਤੀ ਮਾਤਾ ਮਹੰਤ ਆਸ਼ਰਮ ਹੈਦਰਾਬਾਦ, ਮਹੰਤ ਮਾਤਾ ਪ੍ਰੇਮ ਗਿਰੀ ਗੁੜਗਾਓਂ, ਮਹੰਤ ਅਸ਼ੋਕ ਗਿਰੀ ਗੁੜਗਾਉਂ, 1008 ਮਹਾਂ ਮੰਡ ਲੇਸਵਰ ਰਿਸ਼ੀ ਭਾਗੀ ਮਹਾਰਾਜ ਵੇਂਦਾਤ ਆਚਾਰੀਆ ਗੋਲਡ ਮੈਡਲਿਸਟ, ਮਹੰਤ ਜੈ ਸ਼ੰਕਰ, ਮਹੰਤ ਦੇਵ ਦੱਤ ਜੇਐਂਡਕੇ ਵਾਲੇ, ਮਹੰਤ ਮੋਹਨ ਗਿਰੀ ਮਹਾਰਾਜ, ਰਮੇਸ਼ ਗਿਰੀ, ਯੰਗ ਗਿਰੀ, ਆਕਾਸ਼ ਸ਼ਾਸਤਰੀ, ਪਰਕਰਮਾ ਆਨੰਦ ਗਿਰੀ ਮਹਾਂ ਪੁਰਸ਼ਾਂ ਅਤੇ ਸ਼ਿਵ ਸਹਾਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਪਹਿਲਾ ਸ਼ਿਵ ਭੋਲੇ ਬਾਬਾ ਦਾ ਅਭੀਸ਼ੇਕ ਕੀਤਾ, ਉਪਰੰਤ ਅਚਾਰੀਆਂ ਰਾਕੇਸ਼ ਗੌਤਮ, ਸ਼ਾਸ਼ਤਰੀ ਰਾਕੇਸ਼ ਸ਼ਰਮਾ, ਸ਼ਾਸ਼ਤਰੀ ਕਮਲ ਰਾਜ, ਸ਼ਾਸ਼ਤਰੀ ਚਮਨ ਲਾਲ, ਪ੍ਰਿੰਸ ਸ਼ਾਸ਼ਤਰੀ, ਗੌਰਵ ਸ਼ਰਮਾ ਵਲੋਂ ਵਿਧੀ ਵਿਧਾਨ ਨਾਲ ਭੂਮੀ ਪੂਜਨ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਅੱਜ ਵਾਲੇ ਪੱਧਰ ’ਤੇ ਸੰਗਤ ਨੇ ਹਾਜਰੀ ਭਰੀ। ਇਸ ਮੌਕੇ ਬਾਬਾ ਅਨੰਦ ਗਿਰੀ ਮਹਾਰਾਜ ਵਲੋਂ ਆਏ ਮਹਿਮਾਨਾਂ ਨੂੰ ਪਗੜੀ ਬੰਨ੍ਹ ਕੇ ਸਨਮਾਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ 25 ਜਨਵਰੀ ਨੂੰ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਵਲੋਂ ਖੂਨਦਾਨ ਕੈਂਪ ਲਗਾਇਆ ਜਾਵੇਗਾ। ਇਸ ਤੋਂ ਇਲਾਵਾ 2 ਤੋਂ 10 ਫਰਵਰੀ ਤੱਕ ਲਗਾਤਾਰ 8 ਦਿਨ ਲੋੜ੍ਹਵੰਦ ਲੜਕੀਆਂ ਦੇ ਵਿਆਹ ਕਰਵਾਏ ਜਾਣਗੇ ਅਤੇ 2 ਤੋਂ 12 ਫਰਵਰੀ ਤੱਕ ਪ੍ਰਭਾਤ ਫੇਰੀਆਂ ਆਰੰਭ ਹੋਣਗੀਆਂ। 6 ਫਰਵਰੀ ਨੂੰ ਸ਼ਿਵ ਪਰਿਵਾਰ ਮੂਰਤੀ ਸਥਾਪਨਾ ਪ੍ਰਾਣ ਪ੍ਰਤਿਛਠਾ ਹੋਵੇਗੀ, 11 ਫਰਵਰੀ ਨੂੰ ਭਗਵਾਨ ਸ਼ੰਕਰ ਦੀ ਸ਼ਗਨ ਰਸਮ, 12 ਫਰਵਰੀ ਨੂੰ ਮਹਿੰਦੀ ਦੀ ਰਸਮ ਮਾਤਾ ਬਗਲਾ ਮੁਖੀ ਮੰਦਰ ਪੱਟੀ ਸੋਭਾ ਯਾਤਰਾ ਦੇ ਰੂਪ ’ਚ ਸੰਗਤ ਜਾਵੇਗੀ ਅਤੇ 14 ਫਰਵਰੀ ਨੂੰ ਸ਼ਹਿਰ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਉਨ੍ਹਾਂ ਦੱਸਿਆ ਕਿ 15 ਫਰਵਰੀ ਨੂੰ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਮੰਦਰ ਵਿਖੇ ਧੂਮਧਾਮ ਨਾਲ ਮਨਾਇਆ ਜਾਵੇਗਾ। ਅਗਲੇ ਦਿਨ ਆਹੂਤੀ ਆਹੂੰਤੀ ਅਤੇ 17 ਫਰਵਰੀ ਨੂੰ ਕਬੱਡੀ ਸਮੇਤ ਲੋੜਵੰਦ ਪਰਿਵਾਰਾਂ ਦੀ ਸੇਵਾ ਦੇ ਵੱਡੇ ਕਾਰਜ ਹੋਣਗੇ। ਉਨ੍ਹਾਂ ਦੱਸਿਆ ਕਿ ਸਮਾਗਮ ਵਿਚ ਦੇਸ਼ਾਂ-ਵਿਦੇਸ਼ਾ ਤੋਂ ਸੰਤ-ਸਮਾਜ ਸ਼ਮੂਲੀਅਤ ਕਰੇਗਾ। ਉਨ੍ਹਾਂ ਦੱਸਿਆ ਕਿ ਸੰਗਤ ਦੀ ਆਮ ਨੂੰ ਮੁੱਖ ਰੱਖਦਿਆ ਪਹਾੜ੍ਹੀ ਦੇ ਦੁਆਲੇ ਜਗ੍ਹਾਂ ਨੂੰ ਖੁੱਲਾ ਕੀਤਾ ਗਿਆ। ਸੰਗਤ ਘੁੰਮ ਕੇ ਦੂਜੇ ਪਾਸੇ ਜਾ ਸਕੇਗੀ ਅਤੇ ਪਾਰਕਿੰਗ ਦਾ ਪ੍ਰਬੰਧ ਵੀਂ ਕੀਤਾ ਗਿਆ ਹੈ। ਇਸ ਮੌਕੇ ਸ਼ਿਵ ਸਹਾਰਾ ਪ੍ਰਬੰਧਕ ਮੰਡਲ ਦੇ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ, ਪ੍ਰਧਾਨ ਸੁਮਨ ਭੱਲਾ, ਸੈਕਟਰੀ ਕੇਸ਼ਵ ਦੇਵਗਨ, ਕੈਸ਼ੀਅਰ ਮਨੀ ਸ਼ਰਮਾ, ਪ੍ਰਚਾਰ ਮਹਾਮੰਤਰੀ ਵਿਨੋਦ ਕੁਮਾਰ ਖੰਨਾ, ਭਵਨ ਕੁਮਾਰ ਟਾਹ, ਬਾਊ ਰਮਨ ਸੂਦ ਅਡਵਾਈਜ਼ਰ, ਵਿਜੇ ਕੁਮਾਰ, ਰਾਕੇਸ਼ ਕੁਮਾਰ ਵਿੱਕੀ ਕਾਸ਼ਾ, ਰਾਕੇਸ਼ ਕੁਮਾਰ ਪਾਸੀ, ਪੰਡਿਤ ਤਰੁਣ ਸ਼ਰਮਾ, ਅਸ਼ਵਨੀ ਮਹਿਤਾ ਪ੍ਰਧਾਨ ਜੈ ਮਾਂ ਚਿੰਤਪੁਰਨੀ ਮੈਨੈਜਿੰਗ ਕਮੇਟੀ ਪੱਟੀ, ਪ੍ਰੇਮ ਸੰਸਥਾਪਕ ਧਰਮ ਪ੍ਰਚਾਰ ਸਭਾ, ਵੀਰ ਸਿੰਘ, ਮਾਸਟਰ ਸੁਖਦੇਵ ਰਾਜ ਸ਼ਰਮਾ, ਜਗਦੀਪ ਪੇਂਟਰ, ਪਵਨ ਕੁਮਾਰ, ਗਨਪਤ, ਪਾਰਥ ਭੱਲਾ, ਜਤਿਨ ਸ਼ਰਮਾ ਪ੍ਰਧਾਨ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਪੱਟੀ, ਵਿਜੇ ਸ਼ਰਮਾ ਚੇਅਰਮੈਂਨ, ਚੰਦਰ ਮੋਹਨ ਤੇਜੀ, ਸਮੱਰਥ ਸ਼ਰਮਾ, ਰਾਜੇਸ਼ ਸੱਭਰਵਾਲ, ਜੋਨੀ ਬੇਦੀ, ਬੁੱਢਾ ਪਹਿਲਵਾਨ, ਲਖਵਿੰਦਰ ਸਿੰਘ ਖੰਡਾ, ਪੁਜਾਰੀ ਪ੍ਰਭਾਕਰ ਗਿਰੀ, ਚਮਨ ਲਾਲ ਅਰੋੜਾ, ਰਾਕੇਸ਼ ਕੁਮਾਰ ਮੌਗਾਂ, ਰਵੀਂ ਸ਼ਰਮਾ, ਰਾਹੁਲ ਮਹਿਤਾ, ਸਚਿਨ ਸੂਦ, ਅਮਿਤ ਕੁਮਾਰ, ਗੌਤਮ, ਰਘੂ ਸ਼ਰਮਾ, ਡਾ ਸਤਨਰਾਇਨ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੀ ਸੰਗਤ ਹਾਜ਼ਰ ਸੀ।