ਅਵਤਾਰ ਸਿੰਘ ਦਾਸੂਵਾਲ ਨੇ ਸ਼ਰਧਾਂਜਲੀਆਂ ਕੀਤੀ ਭੇਟ
ਸਵ. ਅਵਤਾਰ ਸਿੰਘ ਦਾਸੂਵਾਲ ਦੀ ਅੰਤਿਮ ਅਰਦਾਸ ਵਿਚ ਵੱਖ-ਵੱਖ ਸ਼ਖਸ਼ੀਅਤਾਂ ਪਹੁੰਚੀਆਂ
Publish Date: Fri, 23 Jan 2026 05:47 PM (IST)
Updated Date: Sat, 24 Jan 2026 04:07 AM (IST)
ਜਗਦੀਸ਼ ਰਾਜ•, ਪੰਜਾਬੀ ਜਾਗਰਣ,
ਅਮਰਕੋਟ : ਵਿਧਾਨ ਸਭਾ ਹਲਕਾ ਖੇਮਕਰਨ ਦੇ ਬਲਾਕ ਵਲਟੋਹਾ ਅਧੀਨ ਪੈਂਦੇ ਪਿੰਡ ਦਾਸੂਵਾਲ ਦੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਸਵ. ਅਵਤਾਰ ਸਿੰਘ ਦਾਸੂਵਾਲ ਦੀ ਅੰਤਿਮ ਅਰਦਾਸ ਮੌਕੇ ਭਾਰੀ ਗਿਣਤੀ ਵਿਚ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਸੰਗਤ ਨੇ ਸ਼ਮੂਲੀਅਤ ਕੀਤੀ। ਸਵੇਰੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ।
ਇਸ ਮੌਕੇ ਹਲਕਾ ਖੇਮਕਰਨ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਅਤੇ ਪ੍ਰਧਾਨ ਸਾਰਜ ਸਿੰਘ ਦਾਸੂਵਾਲ ਤੋਂ ਇਲਾਵਾ ਮਾਰਕੀਟ ਕਮੇਟੀ ਖੇਮਕਰਨ ਦੇ ਚੇਅਰਮੈਨ ਭਗਵੰਤ ਸਿੰਘ ਕੰਬੋਕੇ, ਡਾਕਟਰ ਸਰਵਨ ਸਿੰਘ, ਬਲਾਕ ਸੰਮਤੀ ਮੈਂਬਰ ਬਲਦੇਵ ਸਿੰਘ ਕੋਟਲੀ, ਸਰਪੰਚ ਗੁਰਬੀਰ ਸਿੰਘ ਮੰਡੀ ਦਾਸੂਵਾਲ, ਕਿਸਾਨ ਆਗੂ ਪ੍ਰਧਾਨ ਸਿੰਘ, ਮਹਿਲ ਸਿੰਘ ਪ੍ਰਧਾਨ, ਗੁਰਸੇਵਕ ਸਿੰਘ ਬਗਰਾੜੀ, ਸੰਦੀਪ ਸਿੰਘ ਖੇਤੀਬਾੜੀ ਵਿਭਾਗ, ਸਾਬਕਾ ਚੇਅਰਮੈਨ ਨਛੱਤਰ ਸਿੰਘ ਵਰਨਾਲਾ, ਸਰਪੰਚ ਬਲਜੀਤ ਸਿੰਘ ਦਾਸੂਵਾਲ, ਡਾਕਟਰ ਸਰਵਨ ਸਿੰਘ, ਪ੍ਰਧਾਨ ਸੁਰਿੰਦਰ ਸਿੰਘ ਬੱਲਿਆਂਵਾਲਾ, ਮਾਸਟਰ ਹਰਚੰਦ ਸਿੰਘ ਥੇਹ ਸਰਹਾਲੀ, ਜਗਦੀਪ ਸਿੰਘ ਢੋਲਣ, ਮਹਾਵੀਰ ਸਿੰਘ ਬਹਾਦਰ ਨਗਰ, ਕਸ਼ਮੀਰ ਸਿੰਘ ਪਹਿਲਵਾਨ, ਸਲਵਿੰਦਰ ਸਿੰਘ ਦਾਸੂਵਾਲ ਸਪੇਅਰ ਪਾਰਟਸ ਵਾਲੇ, ਹਰਪਾਲ ਸਿੰਘ ਦਾਸੂਵਾਲ, ਪ੍ਰਗਟ ਸਿੰਘ, ਸਤਨਾਮ ਸਿੰਘ, ਸੇਵਕ ਸਿੰਘ ਮੰਡੀ ਦਾਸੂਵਾਲ, ਨੰਬਰਦਾਰ ਸੁਖਚੈਨ ਸਿੰਘ, ਮਨਜਿੰਦਰ ਸਿੰਘ, ਕਰਨਦੀਪ ਸਿੰਘ ਦਾਸੂਵਾਲ, ਸਲਵਿੰਦਰ ਸਿੰਘ, ਦਵਿੰਦਰ ਸਿੰਘ, ਗਿਆਨ ਸਿੰਘ, ਲਖਵਿੰਦਰ ਸਿੰਘ, ਜਸਵਿੰਦਰ ਸਿੰਘ ਦਾਸੂਵਾਲ, ਸੁਖਮਨਪ੍ਰੀਤ ਸਿੰਘ, ਸੁਖਵੰਤ ਸਿੰਘ ਆਸਟਰੇਲੀਆ ਆਦਿ ਹਾਜ਼ਰ ਸਨ।