ਤੇਲ ਬੀਜ ਵਾਲੀਆਂ ਫ਼ਸਲਾਂ ਹੇਠ ਰਕਬਾ ਵਧਾਉਣ ਦੀ ਲੋੜ: ਡਾ. ਭੁਪਿੰਦਰ ਸਿੰਘ
ਤੇਲ ਬੀਜ ਦੀ ਮਹੱਤਤਾ ਤੇ ਮੰਗ ਦੀ ਪੂਰਤੀ ਲਈ ਅਜਿਹੀਆਂ ਫ਼ਸਲਾਂ ਹੇਠ ਰਕਬਾ ਵਧਾਉਣ ਦੀ ਲੋੜ: ਡਾ. ਭੁਪਿੰਦਰ ਸਿੰਘ
Publish Date: Fri, 23 Jan 2026 04:25 PM (IST)
Updated Date: Sat, 24 Jan 2026 04:01 AM (IST)

ਕਨੋਲਾ ਸਰ੍ਹੋਂ ਮਨੁੱਖੀ ਅਤੇ ਪਸ਼ੂਆਂ ਦੀ ਸਿਹਤ ਲਈ ਲਾਹੇਵੰਦ, ਖਾਧ ਤੇਲ ਬੀਜ ਸਬੰਧੀ ਦੋ ਸਿਖਲਾਈ ਕੈਂਪ ਲਗਾਇਆ ਪੰਜਾਬੀ ਜਾਗਰਣ ਟੀਮ, ਪੰਜਾਬੀ ਜਾਗਰਣ, ਪੱਟੀ/ਘਰਿਆਲਾ : ਮੁੱਖ ਖੇਤੀਬਾੜੀ ਅਫ਼ਸਰ ਤਰਨਤਾਰਨ ਡਾ. ਤੇਜਬੀਰ ਸਿੰਘ ਦੀ ਅਗਵਾਈ ਹੇਠ ਨੈਸ਼ਨਲ ਮਿਸ਼ਨ ਆਫ਼ ਐਡੀਬਲ ਆਇਲ ਸਕੀਮ ਅਧੀਨ ਪੱਟੀ ਅਤੇ ਪਿੰਡ ਘਰਿਆਲਾ ਵਿਖੇ ਦੋ ਰੋਜ਼ਾ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਪੱਟੀ ਡਾ. ਭੁਪਿੰਦਰ ਸਿੰਘ ਨੇ ਕਿਹਾ ਕਿ ਤੇਲ ਬੀਜਾਂ ਵਿਚ ਫਾਈਬਰ, ਵਿਟਾਮਿਨ, ਖਣਿਜ, ਲਾਭਦਾਇਕ ਮੋਨੋ ਅਤੇ ਪੋਲੀਅਨਸੈਚੂਰੇਟਡ ਫੈਟੀ ਐਸਿਡ ਅਤੇ ਉਮੇਗਾ- 3 ਫੈਟੀ ਐਸਿਡ ਦੀ ਮਾਤਰਾ ਵੱਧ ਪਾਈ ਜਾਣ ਕਰਕੇ ਇਸ ਨਾਲ ਕੋਲੈਸਟਰੋਲ, ਬਲੱਡ ਪ੍ਰੈਸ਼ਰ, ਪਾਚਣ ਕਿਰਿਆ, ਦਿਲ ਸਬੰਧੀ, ਸ਼ੱਕਰ ਰੋਗ, ਮੋਟਾਪਾ, ਜੋੜਾਂ ਦੇ ਦਰਦ ਆਦਿ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਘਟਾਇਆ ਜਾ ਸਕਦਾ ਹੈ। ਦੋ ਰੋਜ਼ਾ ਤਕਨੀਕੀਸ਼ਨ ਦੌਰਾਨ ਉਨ੍ਹਾਂ ਜਾਣਕਾਰੀ ਸਾਂਝੀ ਕੀਤੀ ਕਿ ਰੋਜ਼ਾਨਾਂ ਖੁਰਾਕ ਵਿਚ ਵਰਤੇ ਜਾਣ ਵਾਲੇ ਤੇਲ ਬੀਜ ਜਿਵੇਂ ਸੂਰਜਮੁਖੀ ਦੇ ਬੀਜ, ਅਲਸੀ, ਮੂੰਗਫਲੀ, ਸੋਇਆਬੀਨ, ਸਰ੍ਹੋਂ ਆਦਿ ਦੀ ਮੰਗ ਨੂੰ ਪੂਰਾ ਕਰਨ ਲਈ ਦੇਸ਼ ਵਿਚ ਲਗਭਗ ਇਕ ਲੱਖ 61 ਹਜ਼ਾਰ ਕਰੋੜ ਰੁਪਏ ਦੇ ਤੇਲ ਬੀਜ ਬਾਹਰਲੇ ਦੇਸ਼ਾਂ ਤੋਂ ਮੰਗਵਾਏ ਗਏ। ਜਦ ਕਿ ਇਨ੍ਹਾਂ ਥੱਲੇ ਥੋੜਾ ਰਕਬਾ ਵਧਾਉਣ ਨਾਲ ਮਿਆਰੀ ਤੇਲ ਬੀਜ ਦੇ ਨਾਲ ਵਾਧੂ ਆਮਦਨ ਅਤੇ ਜੈਵਿਕ ਵੰਨ ਸੁਵੰਨਤਾ ਨੂੰ ਵਧਾਵਾ ਮਿਲ ਸਕਦਾ ਹੈ। ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਬੂਹ ਤੋਂ ਡਾ. ਨਵਜੋਤ ਸਿੰਘ ਬਰਾੜ, ਡਾ. ਸੁਰਿੰਦਰ ਸਿੰਘ ਰੰਧਾਵਾ, ਡਾ. ਸੁਖਜਿੰਦਰ ਸਿੰਘ ਨੇ ਇਸ ਦੀ ਸਫਲ ਕਾਸ਼ਤ ’ਤੇ ਪਸ਼ੂਆਂ ਦੀ ਚੰਗੀ ਸਿਹਤ ਬਾਰੇ ਬਹੁਤ ਸਾਰੇ ਤਕਨੀਕੀ ਨੁਕਤੇ ਸਾਂਝੇ ਕਰਦਿਆਂ ਦੱਸਿਆ ਕਿ ਕਨੋਲਾ ਸਰ੍ਹੋਂ ਦਾ ਤੇਲ ਮਨੁੱਖੀ ਸਿਹਤ ਅਤੇ ਇਸ ਦੀ ਖਲ ਪਸ਼ੂਆਂ ਲਈ ਬਹੁਤ ਲਾਹੇਵੰਦ ਹੈ। ਇਸ ਮੌਕੇ ਕਿਸਾਨਾਂ ਨੂੰ ਉੱਨਤ ਕਿਸਮਾਂ, ਨਦੀਨਾਂ ਦੀ ਰੋਕਥਾਮ, ਮਿੱਟੀ ਪਰਖ, ਫ਼ਸਲ ਵਿਚ ਸੰਭਾਵਿਤ ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ, ਮਹਿਕਮੇ ਵੱਲੋਂ ਦਿੱਤੀਆਂ ਜਾ ਰਹੀਆਂ ਸਹਾਇਤਾ ਸਕੀਮਾਂ ਬਾਰੇ ਹਰਮਨਦੀਪ ਕੌਰ ਏਡੀਓ, ਗੁਰਬਰਿੰਦਰ ਸਿੰਘ ਏਡੀਓ, ਗੁਰਪ੍ਰੀਤ ਸਿੰਘ ਬੀਟੀਐੱਮ, ਪਰਮਿੰਦਰ ਕੌਰ ਏਡੀਓ, ਰਜਿੰਦਰ ਕੁਮਾਰ ਏਈਓ ਅਤੇ ਦਇਆਪ੍ਰੀਤ ਸਿੰਘ ਏਈਓ ਨੇ ਜਾਣਕਾਰੀ ਦਿੱਤੀ। ਸੈਸ਼ਨ ਦੌਰਾਨ ਮਨਮੋਹਨ ਸਿੰਘ ਏਈਓ ਨੇ ਸਟੇਜ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ਰਾਜਬੀਰ ਸਿੰਘ, ਦਵਿੰਦਰ ਸਿੰਘ, ਜਗੀਰ ਸਿੰਘ, ਮਾਸਟਰ ਜਰਨੈਲ ਸਿੰਘ, ਗੁਰਦੇਵ ਸਿੰਘ, ਚਾਨਣ ਸਿੰਘ, ਨਛੱਤਰ ਸਿੰਘ , ਕੁਲਦੀਪ ਸਿੰਘ, ਬਖਸ਼ੀਸ਼ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ ਸਰਪੰਚ, ਨਰਿੰਦਰ ਸਿੰਘ ਸਰਪੰਚ, ਬਾਜਾ ਸਿੰਘ, ਗੁਰਸਿਮਰਨ ਸਿੰਘ ਖੇਤੀ ਉਪ ਨਿਰੀਖਕ, ਦਿਲਬਾਗ ਸਿੰਘ, ਗੁਰਲਾਲ ਸਿੰਘ, ਫ਼ਤਿਹ ਸਿੰਘ ਫੀਲਡ ਵਰਕਰ, ਬਲਜੀਤ ਕੌਰ, ਗੁਰਦੇਵ ਸਿੰਘ ਖੇਤੀ ਸਹਾਇਕ ਪ੍ਰਬੰਧਕ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ।