ਸ਼ਹਿਰ ’ਚ ਰਸੋਈ ਗੈਸ ਦੀ ਪਾਈਪਲਾਈਨ ਪਾਉਣ ਦਾ ਹੋਇਆ ਆਗਾਜ਼ : ਲਾਲੀ
ਤਰਨਤਾਰਨ ਸ਼ਹਿਰ ’ਚ ਰਸੋਈ ਗੈਸ ਦੀ ਪਾਈਪ ਲਾਈਨ ਪਾਉਣ ਦਾ ਹੋਇਆ ਅਗਾਜ਼- ਲਾਲੀ
Publish Date: Fri, 16 Jan 2026 07:53 PM (IST)
Updated Date: Fri, 16 Jan 2026 07:54 PM (IST)

- ਵਿਧਾਇਕ ਹਰਮੀਤ ਸਿੰਘ ਸੰਧੂ ਦੀ ਅਗਵਾਈ ’ਚ 24 ਨੰਬਰ ਵਾਰਡ ਤੋਂ ਹੋਈ ਆਰੰਭਤਾ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਸੀਨੀਅਰ ਕੌਂਸਲਰ ਸਰਬਜੀਤ ਸਿੰਘ ਰਾਜਪੂਤ ਲਾਲੀ ਵਸੀਕਾ ਨੇ ਕਿਹਾ ਹੈ ਕਿ ਤਰਨਤਾਰਨ ਸ਼ਹਿਰ ਵਿਚ ਰਸੋਈ ਗੈਸ ਦੀ ਪਾਈਪਲਾਈਨ ਪਾਉਣ ਦਾ ਕੰਮ ਆਰੰਭ ਹੋਣ ਜਾ ਰਿਹਾ ਹੈ ਅਤੇ ਇਸ ਦੀ ਸ਼ੁਰੂਆਤ ਵਾਰਡ ਨੰਬਰ 24 ਤੋਂ ਕਰਵਾਈ ਜਾ ਰਹੀ ਹੈ। ਇਸ ਮੌਕੇ ਵਿਧਾਇਕ ਹਰਮੀਤ ਸਿੰਘ ਸੰਧੂ ਦੀ ਦੂਰ-ਅੰਦੇਸ਼ੀ ਸੋਚ ਨਾਲ ਸ਼ਹਿਰ ਵਿਚ ਇਹ ਕੰਮ ਤੇਜ਼ੀ ਨਾਲ ਮੁਕੰਮਲ ਹੋਵੇਗਾ ਅਤੇ ਇਕ ਸਾਲ ਤਕ ਗੁਰੂ ਨਗਰੀ ਦੇ ਹਜਾਰਾਂ ਘਰਾਂ ਤਕ ਗੈਸ ਦੀ ਸਪਲਾਈ ਪੁੱਜੇਗੀ ਅਤੇ ਲੋਕਾਂ ਨੂੰ ਸਿਲੰਡਰਾਂ ਦੀ ਢੋਆ-ਢੁਆਈ ਤੋਂ ਨਿਜ਼ਾਤ ਮਿਲੇਗੀ। ਗੈਸ ਪਾਈਪ ਲਾਈਨ ਪਾਉਣ ਵਾਲੀ ਕੰਪਨੀ ਮੈਗਾ ਸਿਟੀ ਗੈਸ ਡਿਸਟ੍ਰੀਬਿਊਸ਼ਨ ਪ੍ਰਾਈਵੇਟ ਲਿਮਟਿਡ ਦੇ ਪ੍ਰਾਜੈਕਟ ਹੈੱਡ ਗੁਰਦੀਪ ਸਿੰਘ ਦੀ ਮੌਜੂਦਗੀ ਵਿਚ ਸਰਬਜੀਤ ਸਿੰਘ ਲਾਲੀ ਵਸੀਕਾ ਨੇ ਦੱਸਿਆ ਕਿ ਬੇਸ਼ੱਕ ਸ਼ਹਿਰ ਵਿਚ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ’ਚ ਲਗ ਪਗ ਇੱਕ ਸਾਲ ਦਾ ਸਮਾਂ ਲੱਗੇਗਾ। ਪਰ ਉਹ ਧੰਨਵਾਦੀ ਹਨ। ਵਿਧਾਇਕ ਹਰਮੀਤ ਸਿੰਘ ਸੰਧੂ ਦੇ ਜਿਨ੍ਹਾਂ ਦੇ ਨਿਰਦੇਸ਼ਾਂ ’ਤੇ ਅਗਵਾਈ ਹੇਠ ਇਹ ਕਾਰਜ 24 ਨੰਬਰ ਵਾਰਡ ਤੋਂ ਆਰੰਭ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕੰਪਨੀ ਵੱਲੋਂ ਸਮੁੱਚੇ ਜ਼ਿਲ੍ਹੇ ਵਿਚ ਗੈਸ ਪਾਈਪਲਾਈਨ ਪਾਉਣ ਦਾ ਕੰਮ ਕੀਤਾ ਜਾਣਾ ਹੈ ਅਤੇ ਕੰਪਨੀ ਮੁਤਾਬਿਕ ਜ਼ਿਲ੍ਹੇ ਅੰਦਰ ਪਾਈਪਲਾਈਨ ਪਾਉਣ ਲਈ 8 ਸਾਲ ਦਾ ਸਮਾਂ ਲੱਗੇਗਾ। ਲਾਲੀ ਵਸੀਕਾ ਨੇ ਕਿਹਾ ਕਿ ਗੁਰੂ ਨਗਰੀ ਵਿਚ ਇਹ ਕਾਰਜ ਤਰੱਕੀ ਦੀ ਮਿਸਾਲ ਬਣੇਗਾ ਅਤੇ ਲੋਕਾਂ ਨੂੰ ਗੈਸ ਸਿਲੰਡਰਾਂ ਲਈ ਕਤਾਰਾਂ ਵਿਚ ਲੱਗਣ ਅਤੇ ਢੋਆ ਢੁਆਈ ਵਰਗੀ ਖੇਚਲ ਤੋਂ ਨਿਜਾਤ ਮਿਲੇਗੀ। ਇਸ ਮੌਕੇ ਕੌਂਸਲਰ ਲਾਲੀ ਨੇ ਸ਼ਹਿਰ ਦੇ ਵਿਕਾਸ ਬਾਰੇ ਗੱਲ ਕਰਦਿਆਂ ਕਿਹਾ ਕਿ, ਜਿਸ ਦਿਨ ਤੋਂ ਹਰਮੀਤ ਸਿੰਘ ਸੰਧੂ ਤਰਨਤਾਰਨ ਦੇ ਚੌਥੀ ਵਾਰ ਵਿਧਾਇਕ ਬਣੇ ਹਨ, ਉਸੇ ਦਿਨ ਤੋਂ ਹੀ ਗੁਰੂ ਨਗਰੀ ਅੰਦਰ ਵਿਕਾਸ ਤੇਜ਼ੀ ਨਾਲ ਸ਼ੁਰੂ ਹੋ ਚੁੱਕਾ ਹੈ। ਲਾਲੀ ਨੇ ਕਿਹਾ ਕਿ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਦਾ ਨਿਰਮਾਣ ਹੋ ਚੁੱਕਾ ਹੈ ਅਤੇ ਕਈ ਸੜਕਾਂ ਦਾ ਨਿਰਮਾਣ ਜਾਰੀ ਹੈ। ਕੂੜੇ ਦੇ ਡੰਪ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਅੰਦਰ ਸੰਤੁਸ਼ਟੀ ਦੀ ਭਾਵਨਾ ਵੇਖਣ ਨੂੰ ਮਿਲ ਰਹੀ ਹੈ। ਲਾਲੀ ਕੌਂਸਲਰ ਨੇ ਕਿਹਾ ਕਿ ਹਰਮੀਤ ਸਿੰਘ ਸੰਧੂ ਹੀ ਅਸਲ ਵਿਚ ਵਿਕਾਸ ਦੇ ਮਸੀਹਾ ਹਨ, ਕਿਉਂਕਿ ਉਨ੍ਹਾਂ ਨੇ ਤਿੰਨ ਵਾਰ ਵਿਧਾਇਕ ਰਹਿੰਦਿਆਂ ਜੋ ਵਿਕਾਸ ਕਰਵਾਇਆ ਸੀ, ਉਹ ਲੋਕ ਅੱਜ ਵੀ ਯਾਦ ਕਰਦੇ ਸਨ। ਇਸੇ ਕਰ ਕੇ ਹਲਕਾ ਵਾਸੀਆਂ ਨੇ ਮੁੜ ਹਰਮੀਤ ਸਿੰਘ ਸੰਧੂ ਨੂੰ ਮੌਕਾ ਦਿੱਤਾ ਹੈ ਅਤੇ ਸੰਧੂ ਵੀ ਲੋਕਾਂ ਦੇ ਫਤਵੇ ਦਾ ਸਤਿਕਾਰ ਕਰਦਿਆਂ ਪਹਿਲ ਦੇ ਆਧਾਰ ’ਤੇ ਵਿਕਾਸ ਕਰਵਾਉਣ ਦੇ ਨਾਲ-ਨਾਲ ਆਮ ਮੁਸ਼ਕਲਾਂ ਵੀ ਹੱਲ ਕਰ ਰਹੇ ਹਨ। ਇਸ ਮੌਕੇ ਡਾ. ਐੱਨਪੀ ਸਿੰਘ, ਸਤਨਾਮ ਸਿੰਘ ਘਈ ਅਤੇ ਹੋਰ ਵਾਰਡ ਵਾਸੀ ਆਦਿ ਮੌਜੂਦ ਸਨ।