ਕੋਟ ਸਿਵਿਆਂ ’ਚ ਨਸ਼ਿਆਂ ਵਿਰੁੱਧ ਕੱਢੀ ਰੈਲੀ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡ ਕੋਟ ਸਿਵਿਆਂ ’ਚ ਨਸ਼ਿਆਂ ਵਿਰੋਧੀ ਰੈਲੀ ਕੱਢੀ
Publish Date: Fri, 16 Jan 2026 07:09 PM (IST)
Updated Date: Fri, 16 Jan 2026 07:12 PM (IST)
ਨਰਿੰਦਰ ਸਿੰਘ ਦੋਦੇ, •ਪੰਜਾਬੀ ਜਾਗਰਣ ਸਰਾਏ ਅਮਾਨਤ ਖਾਂ : ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਤਹਿਤ ਪਿੰਡ ਕੋਟ ਸਿਵਿਆਂ ਵਿਖੇ ਗਲੀਆਂ ਤੇ ਬਾਜ਼ਾਰਾਂ ’ਚ ਨਸ਼ਾ ਮੁਕਤੀ ਜਾਗਰੂਕਤਾ ਰੈਲੀ ਕੱਢੀ ਗਈ। ਇਸ ਮੌਕੇ ਬੀਡੀਪੀਓ ਹਰਜੀਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੇ ਸੂਬੇ ਭਰ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੀ ਹੈ ਤੇ ਸੂਬੇ ਦੇ ਲੋਕਾਂ ਨੂੰ ਇਸ ਪ੍ਰਤੀ ਸਰਕਾਰ ਦਾ ਪੂਰਾ ਸਮੱਰਥਨ ਦੇਣ ਦੀ ਜ਼ਰੂਰਤ ਹੈ ਤਾਂ ਹੀ ਸੂਬੇ ਭਰ ਨੂੰ ਨਸ਼ਾ ਮੁਕਤ ਕੀਤਾ ਜਾ ਸਕਦਾ ਹੈ। ਇਸ ਮੌਕੇ ਤੇਜਿੰਦਰ ਛੀਨਾ ਐੱਸਈਪੀਓ, ਸੁਖਜਿੰਦਰ ਕੌਰ ਪੰਚਾਇਤ ਸਕੱਤਰ, ਹਰਪ੍ਰਕਾਸ਼ ਸਿੰਘ ਪੰਚਾਇਤ ਸਕੱਤਰ, ਰਾਮ ਸਿੰਘ ਬਲਾਕ ਕੋਆਰਡੀਨੇਟਰ, ਕਰਮਜੀਤ ਸਿੰਘ ਬਲਾਕ ਗੰਡੀਵਿੰਡ, ਸਰਪੰਚ ਤੇਜਿੰਦਰ ਸਿੰਘ, ਜਗਰੂਪ ਸਿੰਘ, ਬੀ ਨਵੀਨ ਕਾਲੀਆ, ਆਸ਼ਾ ਵਰਕਰ ਸੰਦੀਪ ਕੌਰ, ਮੈਂਬਰ ਰਵਿੰਦਰ ਸਿੰਘ, ਰੇਸ਼ਮ ਸਿੰਘ, ਜਸਪਾਲ ਸਿੰਘ, ਗੁਰਿੰਦਰ ਸਿੰਘ, ਬਲਵਿੰਦਰ ਸਿੰਘ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।