ਸ਼ਰਧਾ ਨਾਲ ਮਨਾਇਆ ਜਾਵੇਗਾ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ
ਸ਼ਰਧਾ ਨਾਲ ਮਨਾਇਆ ਜਾਵੇਗਾ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ
Publish Date: Fri, 16 Jan 2026 05:57 PM (IST)
Updated Date: Fri, 16 Jan 2026 06:00 PM (IST)

ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਫਤਿਆਬਾਦ ਦੇ ਗੁਰਦੁਆਰਾ ਗੁਰੂ ਨਾਨਕ ਪੜਾਓ ਸਾਹਿਬ ਵਿਖੇ 1 ਫਰਵਰੀ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਭਗਤ ਰਵਿਦਾਸ ਜੀ ਸੇਵਕ ਸਭਾ ਫਤਿਆਬਾਦ ਦੇ ਆਗੂਆਂ ਪ੍ਰਧਾਨ ਪ੍ਰਸ਼ੋਤਮ ਸਿੰਘ, ਸੰਦੀਪ ਸਿੰਘ ਸਾਬਕਾ ਸਰਪੰਚ, ਨਵਨੀਤ ਸਿੰਘ ਮੋਨੂੰ ਆਦਿ ਨੇ ਦੱਸਿਆ ਕਿ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਵਸ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ 30 ਜਨਵਰੀ ਨੂੰ ਗੁਰਦੁਆਰਾ ਸਾਹਿਬ ਵਿਖੇ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 1 ਫਰਵਰੀ ਨੂੰ ਪੈਣਗੇ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ। ਜਿਸ ਵਿਚ ਉੱਚਕੋਟੀ ਦੇ ਰਾਗੀ, ਢਾਡੀ ਤੇ ਕਵੀਸ਼ਰੀ ਜਥੇ ਭਗਤ ਰਵਿਦਾਸ ਜੀ ਦੇ ਜੀਵਨ ਤੇ ਸਿੱਖਿਆਵਾਂ ਸਬੰਧੀ ਵਿਸਥਾਰ ਨਾਲ ਜਾਣੂ ਕਰਵਾਉਣਗੇ। ਇਸ ਮੌਕੇ ਗੁਰੂ ਦੇ ਅਤੁੱਟ ਲੰਗਰ ਵਰਤਾਏ ਜਾਣਗੇ। ਇਸ ਮੌਕੇ ਸੇਵਕ ਸਭਾ ਦੇ ਪ੍ਰਧਾਨ ਪ੍ਰਸ਼ੋਤਮ ਸਿੰਘ, ਗੁਰਦੁਆਰਾ ਗੁਰੂ ਨਾਨਕ ਪੜਾਓ ਸਾਹਿਬ ਫਤਿਆਬਾਦ ਦੇ ਪ੍ਰਧਾਨ ਰਤਨ ਸਿੰਘ ਦਿਓਲ, ਸੰਦੀਪ ਸਿੰਘ ਸ਼ਿੰਪੀ ਸਰਪੰਚ, ਨਵਨੀਤ ਸਿੰਘ ਮੋਨੂੰ ਆਦਿ ਤੋਂ ਇਲਾਵਾ ਪ੍ਰਿੰਸੀਪਲ ਪ੍ਰਸ਼ੋਤਮ ਸਿੰਘ, ਜਤਿੰਦਰਪਾਲ ਸਿੰਘ, ਰਾਮ ਜੀ ਦਾਸ, ਨਿਰੰਜਣ ਸਿੰਘ, ਬਲਬੀਰ ਕੁਮਾਰ, ਦਲਵਿੰਦਰ ਰਾਏ, ਨਵਨੀਤ ਸਿੰਘ ਮੋਨੂੰ, ਅਮਰੀਕ ਸਿੰਘ, ਰਾਕੇਸ਼ ਕੁਮਾਰ, ਸੁਖਵਿੰਦਰ ਸਿੰਘ ਸ਼ੂਕਾ, ਕੁਲਦੀਪ ਸਿੰਘ, ਰਾਜਨ, ਪ੍ਰਿੰਸ, ਸਾਹਿਲ, ਜਸ਼ਨ, ਯੁਵਰਾਜ ਸਿੰਘ, ਸੁਖਵਿੰਦਰ ਸਿੰਘ, ਮਨਦੀਪ ਸਿੰਘ, ਵਿਕਰਮਜੀਤ ਸਿੰਘ, ਸੰਨੀ, ਜਤਿੰਦਰਪਾਲ ਸਿੰਘ ਮੰਗੀਂ, ਰਵੀ ਕੁਮਾਰ ਮਲਿਕ, ਗੁਲਸ਼ਨ ਕੁਮਾਰ, ਸੋਨੂੰ, ਪ੍ਰਿਥਵੀ ਰਾਜ, ਅੰਗਦ, ਨਕਸ਼, ਸਮਰ ਆਦਿ ਹਾਜਰ ਸਨ।