ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ, ਫੀਮੇਲ ਯੂਨੀਅਨ ਦਾ ਕੈਲੰਡਰ ਤੇ ਡਾਇਰੀ ਜਾਰੀ
ਮਲਟੀਪਰਪਜ ਹੈਲਥ ਇੰਪਲਾਈਜ਼ ਮੇਲ, ਫੀਮੇਲ ਯੂਨੀਅਨ ਤਰਨਤਾਰਨ ਦਾ ਕੈਲੰਡਰ ਤੇ ਡਾਇਰੀ ਜਾਰੀ
Publish Date: Fri, 16 Jan 2026 04:50 PM (IST)
Updated Date: Fri, 16 Jan 2026 04:51 PM (IST)

- ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕੀਤਾ ਰਿਲੀਜ਼ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਮਲਟੀਪਰਪਜ ਹੈਲਥ ਇੰਪਲਾਈਜ਼ ਮੇਲ/ਫੀਮੇਲ ਯੂਨੀਅਨ ਜ਼ਿਲ੍ਹਾ ਤਰਨਤਾਰਨ ਦਾ 2026 ਸਾਲ ਦਾ ਕੈਲੰਡਰ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਰਿਲੀਜ਼ ਕੀਤਾ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਰਿੰਦਰਪਾਲ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੂਪਮ ਚੌਧਰੀ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਵੰਤ ਸਿੰਘ ਸਿੱਧੂ, ਸੂਬਾ ਆਗੂ ਵਿਰਸਾ ਸਿੰਘ ਪੰਨੂ, ਪੈਰਾਂ ਮੈਡੀਕਲ ਆਗੂ ਰਜਵੰਤ ਬਾਗੜੀਆਂ, ਹੈਲਥ ਸੁਪਰਵਾਈਜ਼ਰ ਯੂਨੀਅਨ ਦੇ ਪ੍ਰਧਾਨ ਸਰਬਜੀਤ ਸਿੰਘ ਝਬਾਲ, ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਦੇ ਆਗੂ ਹਰਜੀਤ ਸਿੰਘ ਪਹੂਵਿੰਡ, ਏਐੱਨਐੱਮ/ ਐੱਲਐੱਚਵੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਕੌਰ, ਅਮਨਦੀਪ ਸਿੰਘ ਧਾਰੜ, ਜੁਗਰਾਜ ਸਿੰਘ ਖੇਮਕਰਨ, ਜ਼ੋਰਾਵਰ ਸਿੰਘ ਘਰਿਆਲਾ, ਭੁਪਿੰਦਰ ਸਿੰਘ, ਜਸਪ੍ਰੀਤ ਸਿੰਘ, ਅਮਰਜੀਤ ਸਿੰਘ ਤਰਨਤਾਰਨ, ਪਰਮਜੀਤ ਸਿੰਘ ਘਰਿਆਲਾ, ਗੁਰਸੇਵਕ ਸਿੰਘ ਘਰਿਆਲਾ, ਹਰਬੀਰ ਸਿੰਘ ਸੁਰ ਸਿੰਘ, ਬਖਤਾਵਰ ਸਿੰਘ ਸੁਰ ਸਿੰਘ, ਰਵੀ ਮੀਆਮਿੰਡ, ਗੁਰਬਿੰਦਰ ਸਿੰਘ ਕਸੇਲ, ਰਜਿੰਦਰ ਸਿੰਘ ਕਸੇਲ, ਗੁਰਿੰਦਰ ਸਿੰਘ ਕਸੇਲ, ਮਨਦੀਪ ਸਿੰਘ ਤਰਨਤਾਰਨ, ਰਜਿੰਦਰ ਕੌਰ ਐੱਲਐੱਚਵੀ ਸੁਰਸਿੰਘ, ਬੱਬਲਜੀਤ ਕੌਰ ਸੁਰ ਸਿੰਘ ਤੋਂ ਇਲਾਵਾ ਵੱਖ-ਵੱਖ ਯੂਨੀਅਨ ਦੇ ਆਗੂ ਜਿਵੇਂ ਗੁਰਜਿੰਦਰ ਸਿੰਘ ਢਿੱਲੋਂ ਸੂਬਾ ਜਨਰਲ ਸਕੱਤਰ ਰੇਡੀਓ ਗ੍ਰਾਫਰ ਐਸੋਸੀਏਸ਼ਨ ਪੰਜਾਬ, ਨਵਦੀਪ ਸਿੰਘ ਰੇਡੀਓਗ੍ਰਾਫਰ ਰਵਿੰਦਰ ਸਿੰਘ ਫਾਰਮੇਸੀ ਅਫ਼ਸਰ, ਕਵਰਕੁਲਦੀਪ ਸਿੰਘ ਸੁਪਰਡੈਂਟ, ਅਰੂਸ਼ ਭੱਲਾ ਆਦਿ ਹਾਜ਼ਰ ਸਨ। ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਸਮੂਹ ਮੁਲਾਜ਼ਮਾਂ ਦੇ ਸਹਿਯੋਗ ਸਦਕਾ ਮੁਲਾਜਮਾਂ ਦੀਆਂ ਪ੍ਰਮੁੱਖ ਮੰਗਾਂ ਕੇਡਰ ਦਾ ਨਾਮ ਬਦਲੀ, ਪੁਰਾਣੀ ਪੈਨਸ਼ਨ ਸਕੀਮ, ਕੱਚੇ ਮੁਲਾਜਮ ਪੱਕੇ ਕਰਨ, ਡੀਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ ਸਮੇਤ ਸਾਰੇ ਮਸਲਿਆਂ ਨੂੰ ਹੱਲ ਕਰਵਾਉਣ ਦੇ ਠੋਸ ਉਪਰਾਲੇ ਕੀਤੇ ਜਾਣਗੇ।