ਅੰਤਿਮ ਅਰਦਾਸ ਮੌਕੇ ਮਾਤਾ ਮਨਜੀਤ ਕੌਰ ਚਾਹਲ ਨੂੰ ਸਿਆਸੀ ਆਗੂਆਂ ਨੇ ਦਿੱਤੀਆਂ ਸ਼ਰਧਾਂਜਲੀਆਂ
ਅੰਤਿਮ ਅਰਦਾਸ ਮੌਕੇ ਮਾਤਾ ਮਨਜੀਤ ਕੌਰ ਚਾਹਲ ਨੂੰ ਸਿਆਸੀ ਆਗੂਆਂ ਨੇ ਦਿੱਤੀਆਂ ਸ਼ਰਧਾਂਜਲੀਆਂ
Publish Date: Fri, 16 Jan 2026 04:48 PM (IST)
Updated Date: Fri, 16 Jan 2026 04:48 PM (IST)
ਨਰਿੰਦਰ ਸਿੰਘ ਦੋਦੇ, •ਪੰਜਾਬੀ ਜਾਗਰਣ
ਸਰਾਏ ਅਮਾਨਤ ਖਾਂ : ਇੰਪਲਾਈਜ਼ ਫੈੱਡਰੇਸ਼ਨ ਭਲਵਾਨ ਗਰੁੱਪ ਦੇ ਪ੍ਰਧਾਨ ਗੁਰਨਾਮ ਸਿੰਘ ਚਾਹਲ ਅਤੇ ਹਰਜੀਤ ਸਿੰਘ ਚਾਹਲ ਦੇ ਮਾਤਾ ਮਨਜੀਤ ਕੌਰ ਚਾਹਲ, ਜਿਨ੍ਹਾਂ ਦਾ ਪਿਛਲੇ ਦਿਨੀਂ ਅਚਾਨਕ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸ਼ੁੱਕਰਵਾਰ ਨੂੰ ਪਾਏ ਗਏ। ਉਪਰੰਤ ਗੁਰਦੁਆਰਾ ਬਾਬਾ ਰਾਮ ਜੋਗੀ ਪੀਰ ਪਿੰਡ ਚਾਹਲ ਵਿਖੇ ਭਾਈ ਨਵਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵੱਲੋਂ ਆਈਆਂ ਸੰਗਤਾਂ ਨੂੰ ਕੀਰਤਨ ਕਰ ਕੇ ਨਿਹਾਲ ਕੀਤਾ ਗਿਆ। ਵਿੱਛੜੀ ਰੂਹ ਦੇ ਨਮਿਤ ਅੰਤਿਮ ਅਰਦਾਸ ਕੀਤੀ ਗਈ।
ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ਼, ਕਿਸਾਨ ਆਗੂ ਕੈਪਟਨ ਸਿੰਘ ਬਘਿਆੜੀ ਤੇ ਮਾਸਟਰ ਪਿੰਕਪਾਲ ਸਿੰਘ ਚਾਹਲ ਵੱਲੋਂ ਮਾਤਾ ਮਨਜੀਤ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈਆਂ। ਇਸ ਮੌਕੇ ਕਰਨਬੀਰ ਸਿੰਘ ਬੁਰਜ਼, ਗੁਰਪਾਲ ਸਿੰਘ ਜਗਤਪੁਰਾ, ਮਲਕੀਤ ਸਿੰਘ ਗਹਿਰੀ, ਸਰਪੰਚ ਤੇਜਿੰਦਰਪਾਲ ਸਿੰਘ ਰਸੂਲਪੁਰ, ਸਾਬਕਾ ਸਰਪੰਚ ਮਲਕੀਤ ਸਿੰਘ ਚੀਮਾ, ਪ੍ਰਧਾਨ ਅਵਤਾਰ ਸਿੰਘ, ਕੁਲਵਿੰਦਰ ਸਿੰਘ, ਸਰਪੰਚ ਸਰਵਣ ਸਿੰਘ ਸੋਹਲ, ਰਾਜਵਿੰਦਰ ਸਿੰਘ ਪੰਨੂ, ਸਰਪੰਚ ਪਰਮਜੀਤ ਸਿੰਘ ਚਾਹਲ, ਮੁਖਤਿਆਰ ਸਿੰਘ ਮੀਆਂਪੁਰ, ਮਿਸਤਰੀ ਹਰਪਾਲ ਸਿੰਘ, ਬਲਕਾਰ ਸਿੰਘ, ਐੱਸਡੀਓ ਮੋਹਿਤ ਭਗਤ, ਜੇਈ ਮੁਖਤਿਆਰ ਸਿੰਘ, ਜੇਈ ਪਰਮਜੀਤ ਸਿੰਘ, ਆਰਏ ਗੁਰਜਿੰਦਰ ਸਿੰਘ, ਪ੍ਰਭਜੀਤਸਿੰਘ, ਇੰਦਰਜੀਤ ਸਿੰਘ, ਪ੍ਰੀਤਮ ਸਿੰਘ, ਬਲਜੀਤ ਸਿੰਘ, ਨਵਦੀਪ ਸਿੰਘ, ਮੇਜਰ ਸਿੰਘ ਸਾਬਕਾ ਜੇਈ ਨੋਨਿਹਾਲ ਸਿੰਘ ਕਸੇਲ, ਮੈਂਬਰ ਹਰਜੀਤ ਸਿੰਘ, ਮੈਂਬਰ ਬਲਕਾਰ ਸਿੰਘ, ਮੈਂਬਰ ਜਗਤਾਰ ਸਿੰਘ, ਮੈਂਬਰ ਮੰਗਲ ਸਿੰਘ, ਜੁਗਰਾਜ ਸਿੰਘ ਬੱਲੀ, ਨਵਜੋਤ ਸਿੰਘ ਬੱਲੀ, ਨਿਰਵੈਲ ਸਿੰਘ ਬੱਲੀ, ਗੁਰਮੇਜ਼ ਸਿੰਘ ਬੱਲੀ, ਪਰਮਜੀਤ ਸਿੰਘ ਬੱਲੀ, ਗੁਰਸੇਵਕ ਸਿੰਘ ਬੱਲੀ, ਸ਼ਮਸ਼ੇਰ ਸਿੰਘ, ਵਿਰਸਾ ਸਿੰਘ ਬੱਲੀ, ਹਰਦਿਆਲ ਸਿੰਘ ਚਾਹਲ, ਸ਼ਮਸ਼ੇਰ ਸਿੰਘ, ਹਰਜੀਤ ਸਿੰਘ, ਰਾਜਬੀਰ ਸਿੰਘ, ਹੁਸਨਦੀਪ ਸਿੰਘ, ਫਤਿਹ ਸਿੰਘ, ਮੰਗਲ ਸਿੰਘ ਆਦਿ ਹਾਜ਼ਰ ਸਨ।