ਵਿਰਾਨ ਪਏ ਘਰ ’ਚ ਬੈਠ ਕੇ ਨਸ਼ਾ ਕਰਦਾ ਕਾਬੂ
ਵਿਰਾਨ ਪਏ ਘਰ ’ਚ ਬੈਠ ਕੇ ਨਸ਼ਾ ਕਰਦਾ ਕਾਬੂ
Publish Date: Fri, 16 Jan 2026 04:42 PM (IST)
Updated Date: Fri, 16 Jan 2026 04:45 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਕਸਬਾ ਚੋਹਲਾ ਸਾਹਿਬ ਵਿਖੇ ਵਿਰਾਨ ਪਏ ਘਰ ਅੰਦਰ ਬੈਠ ਕੇ ਨਸ਼ਾ ਕਰ ਰਹੇ ਇੱਕ ਵਿਅਕਤੀ ਨੂੰ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਜਿਸ ਦੇ ਕੋਲੋਂ ਹੈਰੋਇਨ ਨਾਲ ਲਿੱਬੜੀ ਪੰਨੀ, ਸਿਲਵਰ ਪੇਪਰ ਦੀ ਬਣੀ ਪਾਈ ਅਤੇ ਲਾਈਟਰ ਬਰਾਮਦ ਹੋਇਆ। ਜਾਂਚ ਅਧਿਕਾਰੀ ਏਐੱਸਆਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਮੌਕੇ ਪੱਖੋਪੁਰ ਟੀ ਪੁਆਇੰਟ ਕੋਲ ਪੁੱਜੇ ਤਾਂ ਵਿਰਾਨ ਪਏ ਘਰ ਅੰਦਰ ਨਸ਼ਾ ਕਰਦਾ ਵਿਅਕਤੀ ਦਿਖਾਈ ਦਿੱਤਾ। ਜਿਸ ਨੂੰ ਕਾਬੂ ਕੀਤਾ ਤਾਂ ਉਸ ਦੀ ਪਛਾਣ ਸੋਨੂੰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪੱਤੀ ਬਾਦੇ ਕੀ ਚੋਹਲਾ ਸਾਹਿਬ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਸੋਨੂੰ ਸਿੰਘ ਵਿਰੁੱਧ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।