ਜਥੇਦਾਰ ਬਾਬਾ ਅਮਰੀਕ ਸਿੰਘ ਦਾ ਦੇਹਾਂਤ
ਦਲ ਪੰਥ ਬਾਬਾ ਬਿਧੀ ਚੰਦ ਸਾਹਿਬ ਦੇ ਜਥੇਦਾਰ ਬਾਬਾ ਅਮਰੀਕ ਸਿੰਘ ਖੂਹ ਵਾਲਿਆਂ ਦਾ ਦੇਹਾਂਤ
Publish Date: Fri, 16 Jan 2026 04:38 PM (IST)
Updated Date: Fri, 16 Jan 2026 04:39 PM (IST)

- ਜਥੇਦਾਰ ਅਮਰੀਕ ਸਿੰਘ ਵੱਲੋਂ 45 ਸਾਲ ਗੁਰੂ ਘਰ ਤੇ ਦਲ ਪੰਥ ਦੀ ਸੇਵਾ ਕੀਤੀ ਗਈ : ਜਥੇਦਾਰ ਬਾਬਾ ਅਵਤਾਰ ਸਿੰਘ ਬੱਲੂ ਮਹਿਤਾ•, ਪੰਜਾਬੀ ਜਾਗਰਣ ਪੱਟੀ : ਦਲ ਪੰਥ ਬਾਬਾ ਬਿਧੀ ਚੰਦ ਸਾਹਿਬ ਦੇ ਜਥੇਦਾਰ ਬਾਬਾ ਅਮਰੀਕ ਸਿੰਘ ਖੂਹ ਵਾਲੇ 75 ਸਾਲ ਦੇ ਜੋ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਛਾਉਣੀ ਬਾਬਾ ਬਿਧੀ ਚੰਦ ਜੀ ਖੂਹ ਵਿਖੇ ਸਿੱਖ ਰੀਤੀ ਰਿਵਾਜਾਂ ਨਾਲ ਦਲ ਪੰਥ ਦੇ 12ਵੇਂ ਮੁਖੀ ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਅਤੇ ਵੱਡੀ ਗਿਣਤੀ ਵਿਚ ਇਕੱਤਰ ਹੋਈ ਸੰਗਤ ਦੀ ਹਾਜਰੀ ਵਿਚ ਕਰ ਦਿੱਤਾ ਗਿਆ। ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਨੇ ਦੱਸਿਆ ਜਥੇਦਾਰ ਅਮਰੀਕ ਸਿੰਘ ਵੱਲੋਂ 45 ਸਾਲ ਗੁਰੂ ਘਰ ਅਤੇ ਦਲ ਪੰਥ ਦੀ ਸੇਵਾ ਕੀਤੀ ਹੈ ਜੋ ਲਾ-ਮਿਸਾਲ ਸੇਵਾ ਹੈ। ਇਨ੍ਹਾਂ ਨੂੰ ਦਲ ਪੰਥ ਦੇ ਦਸਵੇਂ ਮੁਖੀ ਸੰਤ ਬਾਬਾ ਸੋਹਣ ਸਿੰਘ ਦੀ ਸੰਗਤ ਕਰਨ ਦਾ ਮਾਣ ਹਾਸਲ ਹੈ। ਇਨ੍ਹਾਂ ਨੇ ਅਲੱਗ-ਅਲੱਗ ਜਗ੍ਹਾ ’ਤੇ ਗੁਰਦੁਆਰਾ ਸਾਹਿਬ ਦੀ ਸੇਵਾ ਕੀਤੀ ਹੈ ਅਤੇ ਹੁਣ ਪਿਛਲੇ ਲੰਮੇ ਸਮੇਂ ਤੋਂ ਛਾਉਣੀ ਸਾਹਿਬ ਵਿਖੇ ਸੇਵਾ ਦੇ ਕਾਰਜ ਦੇਖ ਰਹੇ ਸਨ। ਇਨ੍ਹਾਂ ਨੇ ਸਾਰੀ ਉਮਰ ਗ੍ਰਹਿਸਤ ਨਹੀ ਅਪਣਾਇਆ ਸੀ ਅਤੇ ਇਨ੍ਹਾਂ ਨੇ ਹਮੇਸ਼ਾ ਸੇਵਾ ਨੂੰ ਪਹਿਲ ਦਿੱਤੀ। ਇਸ ਦੁਖਦਾਈ ਮੌਕੇ ’ਤੇ ਸੰਤ ਸਮਾਜ ਵਲੋਂ ਵੀ ਹਾਜ਼ਰੀ ਭਰੀ ਗਈ। ਜਿਸ ਵਿਚ ਬਾਬਾ ਚਰਨ ਸਿੰਘ ਦਿਆਲਪੁਰ ਵਾਲੇ, ਬਾਬਾ ਨਾਹਰ ਸਿੰਘ ਸਾਧ ਅੰਮ੍ਰਿਤਸਰ ਵਾਲੇ, ਬਾਬਾ ਚਰਨਜੀਤ ਸਿੰਘ ਸੁਰ ਸਿੰਘ ਵਾਲੇ, ਜਥੇਦਾਰ ਨਿਹਾਲ ਸਿੰਘ ਸਭਰਾਂ ਵਾਲੇ, ਜਥੇਦਾਰ ਯਾਦਵਿੰਦਰ ਸਿੰਘ ਗੁਰਦੁਆਰਾ ਭੱਠ ਸਾਹਿਬ ਪੱਟੀ, ਕੁਲਦੀਪ ਸਿੰਘ ਬੇਗੇਪੁਰ, ਜਥੇਦਾਰ ਗੁਰਜਿੰਦਰ ਸਿੰਘ, ਰਣਜੀਤ ਸਿੰਘ ਰਾਣਾ ਬੁੱਟਰ, ਕਾਮਰੇਡ ਕ੍ਰਿਪਾਲ ਸਿੰਘ ਬੁੱਟਰ, ਨਿਸ਼ਾਨ ਸਿੰਘ ਬੁੱਟਰ, ਹਰਜੀਤ ਸਿੰਘ ਸੈਦੋ, ਭਾਉ ਜੰਗ ਸਿੰਘ ਫਰਨੀਚਰ ਵਾਲੇ, ਗੁਰਦੇਵ ਸਿੰਘ ਸੋਨੂੰ, ਗਿਆਨੀ ਪ੍ਰਮਜੀਤ ਸਿੰਘ, ਗਿਆਨੀ ਜੱਗਬੀਰ ਸਿੰਘ, ਸੂਰਜਪ੍ਰਤਾਪ ਸਿੰਘ, ਸਰਵਨ ਸਿੰਘ ਗ੍ਰੰਥੀ, ਮਹਾਂ ਸਿੰਘ, ਅੰਮ੍ਰਿਤਪਾਲ ਸਿੰਘ ਚੀਮਾ, ਗੁਰਪ੍ਰੀਤ ਸਿੰਘ ਗੋਰਾ ਬੀਬੀਸੀ ਪੱਟੀ, ਤਜਿੰਦਰ ਸਿੰਘ ਛੀਨਾ, ਸੁਖਨਿੰਦਰ ਸਿੰਘ, ਸੁਰਜੀਤ ਸਿੰਘ ਸਾਬਕਾ ਸਰਪੰਚ ਸਰਾਲੀ ਮੰਡਾਂ, ਕਰਮਰਾਜਵਿੰਦਰ ਸਿੰਘ, ਸਤਨਾਮ ਸਿੰਘ, ਰਣਜੀਤ ਸਿੰਘ, ਸੁਖਵੰਤ ਸਿੰਘ, ਜਸਵੰਤ ਸਿੰਘ, ਅਵਤਾਰ ਸਿੰਘ, ਸੁਖਵਿੰਦਰ ਸਿੰਘ, ਸਤਨਾਮ ਸਿੰਘ ਖੂਹ ਵਾਲੇ, ਨਵਜੋਤ ਸਿੰਘ, ਗੁਰਸੇਵਕ ਸਿੰਘ ਤੱਖਤੂ ਚੱਕ, ਤਰਲੋਚਨ ਸਿੰਘ, ਬਾਬਾ ਸ਼ੇਰ ਸਿੰਘ ਘਰਿਆਲਾ, ਜੋਗਿੰਦਰ ਸਿੰਘ ਜੋਤੀ ਸ਼ਾਹ, ਸੁਖਵਿੰਦਰ ਸਿੰਘ, ਸੁਖਬੀਰ ਸਿੰਘ ਸੂਬੇਦਾਰ, ਹਰਜਿੰਦਰ ਸਿੰਘ ਪਾਠੀ, ਜਥੇਦਾਰ ਨਿਸ਼ਾਨ, ਜਥੇਦਾਰ ਕਰਤਾਰ ਸਿੰਘ ਆਦਿ, ਬਾਬਾ ਅਮਰੀਕ ਸਿੰਘ ਦਾ ਪਰਿਵਾਰ ਅਜੀਤ ਸਿੰਘ ਭਰਾ, ਗੁਰਮੀਤ ਕੌਰ ਭਰਜਾਈ, ਬੀਰੋ, ਅੰਬੋ, ਜਗੀਰ ਕੌਰ ਭੈਣਾ, ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।