ਲਖਬੀਰ ਸਿੰਘ ਥਿੰਦ ਅਮਰੀਕਾ ਨੂੰ ਕੀਤਾ ਸਨਮਾਨਿਤ
ਲਖਬੀਰ ਸਿੰਘ ਥਿੰਦ ਅਮਰੀਕਾ ਨੂੰ ਕੀਤਾ ਸਨਮਾਨਿਤ
Publish Date: Fri, 16 Jan 2026 04:32 PM (IST)
Updated Date: Fri, 16 Jan 2026 04:33 PM (IST)
ਬੱਲੂ ਮਹਿਤਾ, •ਪੰਜਾਬੀ ਜਾਗਰਣ ਪੱਟੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਅਧੀਨ ਚੱਲ ਰਹੀ ਵਿੱਦਿਅਕ ਸੰਸਥਾ ਬੀਬੀ ਰਜਨੀ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਲਖਬੀਰ ਸਿੰਘ ਥਿੰਦ ਅਮਰੀਕਾ ਵਾਲਿਆਂ ਵੱਲੋਂ ਪ੍ਰਿੰਸੀਪਲ ਦਫ਼ਤਰ ਅਤੇ ਪੌੜੀਆਂ ਦੀ ਗ੍ਰਿਲ ਦੀ ਸੇਵਾ ਕਰਵਾਈ ਗਈ ਸੀ। ਜਿਸ ਸਬੰਧੀ ਉਨ੍ਹਾਂ ਦੇ ਸਕੂਲ ਪਹੁੰਚਣ ਮੌਕੇ ਜਥੇਦਾਰ ਖੁਸਵਿੰਦਰ ਸਿੰਘ ਭਾਟੀਆ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੀਬੀ ਹਰਜਿੰਦਰ ਕੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੇਵਾਮੁਕਤ ਪ੍ਰਿੰਸੀਪਲ ਸੁੱਖਾ ਸਿੰਘ, ਰਜਿੰਦਰਪ੍ਰਸਾਦ ਸਿੰਘ ਕੇਪੀ, ਸੁਖਜਿੰਦਰ ਸਿੰਘ ਬੱਠੇਭੈਣੀ, ਮਨਜੀਤ ਸਿੰਘ ਬੱਬੀ, ਪ੍ਰਿੰਸੀਪਲ ਪ੍ਰਭਜੀਤ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸਨ।