ਜੰਕ ਫੂਡ ਤੇ ਮਸਾਲੇਦਾਰ ਭੋਜਨ ਗਲੇ ਲਈ ਨੁਕਸਾਨਦੇਹ : ਡਾ. ਰੰਧਾਵਾ
ਜੰਕ ਫੂਡ ਅਤੇ ਮਸਾਲੇਦਾਰ ਭੋਜਨ ਗਲੇ ਲਈ ਨੁਕਸਾਨਦੇਹ - ਡਾ. ਰੰਧਾਵਾ
Publish Date: Fri, 09 Jan 2026 06:43 PM (IST)
Updated Date: Sat, 10 Jan 2026 04:06 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ ਅੱਜਕੱਲ੍ਹ ਜੰਕ ਫੂਡ ਤੇ ਮਸਾਲੇਦਾਰ ਭੋਜਨ ਦਾ ਰੁਝਾਨ ਵੱਧ ਰਿਹਾ ਹੈ, ਜਿਸ ਦਾ ਜ਼ਿਆਦਾ ਇਸਤੇਮਾਲ ਨਾਲ ਗਲੇ ਤੇ ਖਾਣੇ ਦੀ ਨਾਲੀ ਦੀਆਂ ਬਿਮਾਰੀਆਂ ’ਚ ਵਾਧਾ ਹੋ ਰਿਹਾ ਹੈ। ਜ਼ਿਆਦਾ ਮਸਾਲੇਦਾਰ ਭੋਜਨ ਨਾਲ ਗੈਸਟਰੋ ਇਸੋਫੇਜਿਅਲ ਰਿਫਲਕ ਡਿਜਿਜ ਹੋ ਜਾਂਦੀ ਹੈ, ਜਿਸ ਵਿਚ ਖਾਣੇ ਦੀ ਨਾੜੀ ਵਿਚਲਾ ਤੇਜ਼ਾਬ ਉਪਰ ਆ ਕੇ ਗਲੇ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਹ ਜਾਣਕਾਰੀ ਈਐੱਨਟੀ ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜਦੀਕ ਪਾਸੀ ਮੈਡੀਕਲ ਤਰਨਤਾਰਨ ਵਿਖੇ ਦਿੰਦਿਆਂ ਦੱਸਿਆ ਕਿ ਜੇਕਰ ਗਲੇ ’ਚ ਕੁਝ ਅੱੜਿਆ ਮਹਿਸੂਸ ਹੋਣਾ, ਦਰਦ ਰਹਿਣਾ, ਖਾਧਾ-ਪੀਤਾ ਉਪਰ ਨੂੰ ਆਉਣਾ, ਗਲੇ ’ਚ ਖੂਨ ਵਗਣਾ ਤੇ ਖਾਧਾ-ਪੀਤਾ ਨਾ ਪਚਣਾ ਆਦਿ ਇਸ ਬਿਮਾਰੀ ਦੇ ਲੱਛਣ ਮਰੀਜ਼ ’ਚ ਦਿਖਾਈ ਦਿੰਦੇ ਹਨ ਤਾਂ ਪਹਿਲਾਂ ਅੰਡੋਸਕੋਪੀ, ਐੱਮਆਰਆਈ, ਸੀਟੀ ਸਕੈਨ, ਬੇਰੀਅਮ ਸਵੋਲੋ ਐਕਸਰੇ ਆਦਿ ਟੈਸਟਾਂ ਰਾਹੀਂ ਬਿਮਾਰੀ ਦਾ ਪਤਾ ਲਾਇਆ ਜਾਂਦਾ ਹੈ ਤੇ ਮਰੀਜ਼ ਦਾ ਇਲਾਜ ਸ਼ੂਰੂ ਕੀਤਾ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤੇਜ਼ ਮਸਾਲੇਦਾਰ ਭੋਜਨ, ਫਾਸਟ ਫੂਡ, ਤੇਲ ’ਚ ਫਰਾਈ ਹੋਈਆਂ ਖਾਣ-ਪੀਣ ਵਾਲੀਆਂ ਵਸਤੂਆਂ ਤੋਂ ਪਰਹੇਜ਼ ਰੱਖਣ ਤੇ ਘਰ ਦਾ ਬਣਿਆ ਸਾਦਾ ਖਾਣਾ ਖਾਣ ਨੂੰ ਤਰਜੀਹ ਦੇਣ ਤੇ ਰੋਜ਼ਾਨਾ ਸੈਰ ਜਾਂ ਕਸਰਤ ਜ਼ਰੂਰ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ’ਚ ਉਕਤ ਲੱਛਣ ਦਿਖਾਈ ਦਿੰਦੇ ਹਨ ਤਾਂ ਉਹ ਤੁਰੰਤ ਮਾਹਿਰ ਡਾਕਟਰ ਕੋਲ ਜਾ ਕੇ ਚੈੱਕਅਪ ਜ਼ਰੂਰ ਕਰਵਾਉਣ ਤਾਂ ਜੋ ਬਿਮਾਰੀ ਗੰਭੀਰ ਹੋਣ ਤੋਂ ਬਚਾਅ ਹੋ ਸਕੇ।