ਕ੍ਰਾਈਮ ਐਂਡ ਕੁਰੱਪਸ਼ਨ ਰਿਫੋਰਮਜ਼ ਦੇ ਕੰਮਾਂ ਦੀ ਯੋਜਨਾ ਬਣਾਈ
ਕਰਾਇਮ ਐਂਡ ਕੁਰੱਪਸ਼ਨ ਰਿਫੋਰਮਜ਼ ਅਰਗੇਨਾਈਜੇਸ਼ਨ 2026 ਦੇ ਕੰਮਾਂ ਦੀ ਯੋਜਨਾ ਬਣਾਈ
Publish Date: Fri, 09 Jan 2026 05:59 PM (IST)
Updated Date: Sat, 10 Jan 2026 04:04 AM (IST)

ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ ਕ੍ਰਾਈਮ ਐਂਡ ਕੁਰੱਪਸ਼ਨ ਰਿਫੋਰਮਜ਼ ਅਰਗੇਨਾਈਜੇਸ਼ਨ ਪੰਜਾਬ ਦੀ ਪੱਟੀ ਬ੍ਰਾਂਚ ਵੱਲੋਂ ਪੰਜਾਬ ਪ੍ਰਧਾਨ ਬਲਵੰਤ ਸਿੰਘ ਬੰਟੀ ਦੀ ਅਗਵਾਈ ਹੇਠ ਮੈਂਬਰਾਂ ਦੀ ਮੀਟਿੰਗ ਅਜੀਤ ਸਿੰਘ ਚੌਹਾਨ ਦੇ ਦਫ਼ਤਰ ਵਿਖੇ ਹੋਈ। ਇਸ ਮੌਕੇ ਪ੍ਰਧਾਨ ਬਲਵੰਤ ਸਿੰਘ ਬੰਟੀ ਵੱਲੋਂ ਬੀਤੇ ਵਰ੍ਹੇ 2025 ਦੌਰਾਨ ਸੰਸਥਾ ਦੇ ਕੰਮਾਂ ਬਾਰੇ ਚਰਚਾ ਕਰਦਿਆਂ ਪਿਛਲੇ ਸਾਲ ਕੀਤੇ ਗਏ ਕੰਮਾਂ ’ਤੇ ਚਾਨਣਾ ਪਾਇਆ। ਉਨ੍ਹਾਂ ਸਾਥੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਤੇ ਅਗਲੇ ਸਾਲ ਬਾਰੇ ਕਰਨ ਵਾਲੇ ਕੰਮਾਂ ਦੀ ਯੋਜਨਾ ਸਾਥੀਆਂ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਸੰਸਥਾ ਦਾ ਮੁੱਖ ਕੰਮ ਲੋੜਵੰਦਾ ਦੀ ਸੇਵਾ ਕਰਨਾ ਹੈ। ਸੰਸਥਾ ਪਿਛਲੇ ਕਾਫੀ ਸਮੇਂ ਤੋਂ ਲੋੜਵੰਦ ਲੋਕਾਂ ਦੀ ਸਹਾਇਤਾ ਕਰਦੀ ਆ ਰਹੀ ਹੈ, ਜਿਨ੍ਹਾਂ ’ਚ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਜਾਂਦੇ ਹਨ। ਸਕੂਲਾਂ ’ਚ ਬੱਚਿਆਂ ਦੀ ਸਹਾਇਤਾ ਰਾਸ਼ੀ ਤੇ ਵਰਦੀਆਂ ਦੇ ਕੇ ਕੀਤੀ ਜਾਦੀ ਹੈ। ਇਸ ਮੌਕੇ ਸੀਨੀ. ਮੀਤ ਪ੍ਰਧਾਨ ਪੰਜਾਬ ਅਜੀਤ ਸਿੰਘ ਚੌਹਾਨ ਤੇ ਸਲਾਹਕਾਰ ਪੰਜਾਬ ਅੰਗਰੇਜ਼ ਸਿੰਘ ਗੇਜਾ ਨੇ ਦੱਸਿਆ ਕਿ ਸੰਸਥਾ ਵੱਲੋਂ ਜਿੱਥੇ ਸਮਾਜ ਭਲਾਈ ਦੇ ਕਾਰਜ ਜਾਰੀ ਰਹਿਣਗੇ। ਉਥੇ ਸਮੇਂ-ਸਮੇਂ ’ਤੇ ਸ਼ਹਿਰ ਦੀਆਂ ਸਮੱਸਿਆਵਾਂ ਦਾ ਮੁੱਦਾ ਚੁੱਕਦੇ ਸਰਕਾਰ ਤੇ ਪ੍ਰਸ਼ਾਸ਼ਨ ਦੇ ਧਿਆਨ ’ਚ ਲਿਆਂਦਾ ਜਾਦਾ ਹੈ। ਉਨ੍ਹਾਂ ਕਿਹਾ ਕਿ ਇਲਾਕਾ ਗੁੰਡਾ ਅਨਸਰਾਂ ਤੇ ਗੈਗਸਟਰਾਂ ਦੀ ਮਾਰ ਹੇਠ ਹੈ। ਆਏ ਦਿਨ ਇੱਥੇ ਫਿਰੌਤੀਆਂ ਤੇ ਲੁੱਟ ਦੀਆਂ ਵਾਰਦਾਤਾਂ ਹੁੰਦੀਆਂ ਹਨ, ਜਿਸ ਲਈ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਇਸ ਦੌਰਾਨ ਜ਼ਿਲ੍ਹਾ ਜੁਆਇੰਟ ਸਕੱਤਰ ਬਲਰਾਮ ਸਿੰਘ, ਜ਼ਿਲ੍ਹਾ ਸੀਨੀ. ਸਲਾਹਕਾਰ ਬਾਊ ਅਸ਼ੋਕ ਕੁਮਾਰ, ਜ਼ਿਲ੍ਹਾ ਜਨ. ਸਕੱਤਰ ਪਲਵਿੰਦਰ ਸਿੰਘ ਬਿੱਲਾ, ਬਲਾਕ ਵਾਈਸ ਪ੍ਰਧਾਨ ਬਾਪੂ ਜਗੀਰ ਸਿੰਘ ਤੇ ਜਸਵਿੰਦਰ ਸਿੰਘ ਜੱਸਾ ਨੇ ਦੱਸਿਆ ਕਿ ਇਲਾਕੇ ਅੰਦਰ ਆਏ ਦਿਨ ਝਪਟਮਾਰੀ ਤੇ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆ ਹਨ, ਜਿਸ ਸਬੰਧੀ ਪੱਟੀ ਪੁਲਿਸ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਅੰਤ ’ਚ ਉਨ੍ਹਾਂ ਨੇ ਲੋਹੜੀ ਤੇ ਮਾਘੀ ਦੇ ਤਿਉਹਾਰ ਦੀ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਵੀਂ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।