’ਜੀ ਰਾਮ ਜੀ’ ਯੋਜਨਾ ਮਜ਼ਦੂਰਾਂ ਦੇ ਪੱਖ ’ਚ : ਸੰਧੂ
ਵਿਕਸਿਤ ਭਾਰਤ ’ਜੀ ਰਾਮ ਜੀ’ ਯੋਜਨਾ ਮਜ਼ਦੂਰਾਂ ਦੇ ਪੱਖ ਵਿਚ- ਹਰਜੀਤ ਸਿੰਘ ਸੰਧੂ
Publish Date: Fri, 09 Jan 2026 05:31 PM (IST)
Updated Date: Sat, 10 Jan 2026 04:03 AM (IST)

ਵਿਕਸਿਤ ਭਾਰਤ ’ਜੀ ਰਾਮ ਜੀ’ ਯੋਜਨਾ ਮਜ਼ਦੂਰਾਂ ਦੇ ਪੱਖ ਵਿਚ- ਹਰਜੀਤ ਸਿੰਘ ਸੰਧੂ ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ ਵਿਕਸਿਤ ਭਾਰਤ ’ਜੀ ਰਾਮਜੀ’ ਬਿੱਲ ਕੇਂਦਰ ਸਰਕਾਰ ਵੱਲੋਂ ਲਿਆ ਗਿਆ ਇਕ ਇਤਿਹਾਸਕ ਤੇ ਕ੍ਰਾਂਤੀਕਾਰੀ ਕਦਮ ਹੈ, ਜੋ ਸਿੱਧੇ ਤੌਰ ’ਤੇ ਮਜ਼ਦੂਰ ਵਰਗ ਤੇ ਗਰੀਬ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰਦਾ ਹੈ। ਇਹ ਪ੍ਰਗਟਾਵਾਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਅੱਜ ਭਾਜਪਾ ਦਫ਼ਤਰ ਤਰਨਤਾਰਨ ਵਿਖੇ ਪ੍ਰੈੱਸ ਕਾਨਫਰੰਸ ਆਯੋਜਿਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੀ ‘ਆਪ’ ਸਰਕਾਰ ਜਾਣ–ਬੁੱਝ ਕੇ ਇਸ ਬਿੱਲ ਬਾਰੇ ਭਰਮ ਫੈਲਾਉਂਦਿਆਂ ਗਰੀਬ ਵਰਗ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ‘ਆਪ’ ਵੱਲੋਂ ਇਹ ਦਾਅਵਾ ਕਰਨਾ ਕਿ ਗਰੀਬਾਂ ਨੂੰ ਸਹੂਲਤਾਂ ਤੋਂ ਵਾਂਝਾ ਕੀਤਾ ਗਿਆ ਹੈ, ਸੱਚਾਈ ਤੋਂ ਕੋਹਾਂ ਦੂਰ ਹੈ। ਹਕੀਕਤ ਇਹ ਹੈ ਕਿ ਇਹ ਸਕੀਮ ਪਹਿਲਾਂ ਵੀ ਗਰੀਬਾਂ ਲਈ ਸੀ ਤੇ ਹੁਣ ਇਸ ਨੂੰ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਤੇ ਲਾਭਕਾਰੀ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਜਿੱਥੇ 100 ਦਿਨਾਂ ਦਾ ਰੁਜ਼ਗਾਰ ਸੀ, ਹੁਣ ਉਸ ਨੂੰ ਵਧਾ ਕੇ 125 ਦਿਨ ਕਰ ਦਿੱਤਾ ਗਿਆ ਹੈ, ਜੋ ਕਿ ਗਰੀਬ ਪਰਿਵਾਰਾਂ ਲਈ ਵੱਡੀ ਰਾਹਤ ਹੈ। ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਮਨਰੇਗਾ ਵਿਚਲੀਆਂ ਖਾਮੀਆਂ ਦੂਰ ਕਰਨ ਤੇ ਭ੍ਰਿਸ਼ਟਾਚਾਰ ’ਤੇ ਨਕੇਲ ਕਸਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਇਹ ਬਿੱਲ ਲਿਆਂਦਾ ਹੈ। ਵਿਰੋਧੀ ਪਾਰਟੀਆਂ ਵੱਲੋਂ ਇਸ ਦਾ ਵਿਰੋਧ ਕਰਨਾ ਕੇਵਲ ਸਿਆਸੀ ਡਰਾਮਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਗ੍ਰਾਮ ਪੰਚਾਇਤਾਂ ਤੇ ਗ੍ਰਾਮ ਸਭਾਵਾਂ ਦੇ ਅਧਿਕਾਰ ਬਰਕਰਾਰ ਰਹਿਣਗੇ। ਪਿੰਡਾਂ ’ਚ ਹੋਣ ਵਾਲੇ ਕੰਮਾਂ ਦੀ ਯੋਜਨਾ ਤਿਆਰ ਕਰਨ, ਪਰਿਵਾਰਾਂ ਦੀ ਰਜਿਸਟ੍ਰੇਸ਼ਨ, ਰੁਜ਼ਗਾਰ ਗਾਰੰਟੀ ਕਾਰਡ ਜਾਰੀ ਕਰਨ ਤੇ ਕੰਮ ਸਬੰਧੀ ਅਰਜ਼ੀਆਂ ਲੈਣ ਦਾ ਅਧਿਕਾਰ ਪੰਚਾਇਤਾਂ ਕੋਲ ਹੀ ਰਹੇਗਾ। ਇਸ ਬਿੱਲ ਤਹਿਤ ਤਲਾਬਾਂ ਦੀ ਤਾਮੀਰ, ਚੈੱਕ ਡੈਮ, ਸਟਾਪ ਡੈਮ, ਹਸਪਤਾਲ, ਆਂਗਣਵਾੜੀ ਕੇਂਦਰ, ਸੜਕਾਂ, ਨਾਲੀਆਂ, ਸ਼ੈੱਡ, ਡਰੇਨ ਆਦਿ ਬੁਨਿਆਦੀ ਢਾਂਚੇ ਦੇ ਕੰਮ ਸ਼ਾਮਲ ਹਨ, ਜੋ ਪਿੰਡਾਂ ’ਚ ਪਾਣੀ ਸੰਭਾਲ, ਰੁਜ਼ਗਾਰ ਵਧਾਉਣ ਤੇ ਕੁਦਰਤੀ ਆਫ਼ਤਾਂ ਤੋਂ ਸੁਰੱਖਿਆ ਯਕੀਨੀ ਬਣਾਉਣਗੇ। ਇਸ ਮੌਕੇ ਸੀਨੀਅਰ ਆਗੂ ਦਲਬੀਰ ਸਿੰਘ ਅਲਗੋਂ ਕੋਠੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰ ਭਾਈਚਾਰੇ ਤੇ ਪੰਜਾਬ ਸਰਕਾਰ ਵੱਲੋਂ ਦਰਜ ਕੀਤੇ ਗਏ ਪਰਚਿਆਂ ਦੀ ਸਖ਼ਤ ਨਿੰਦਾ ਕਰਦਿਆਂ, ਉਨ੍ਹਾਂ ਪਰਚੇ ਤੁਰੰਤ ਰੱਦ ਕਰਨ ਦੀ ਮੰਗ ਵੀ ਕੀਤੀ। ਇਸ ਮੌਕੇ ਜ਼ਿਲ੍ਹਾ ਜਨ. ਸਕੱਤਰ ਸ਼ਿਵ ਕੁਮਾਰ ਸੋਨੀ, ਜ਼ਿਲ੍ਹਾ ਜਨ. ਸਕੱਤਰ ਸੁਰਜੀਤ ਸਿੰਘ ਸਾਗਰ, ਜ਼ਿਲ੍ਹਾ ਜਨ. ਸਕੱਤਰ ਹਰਪ੍ਰੀਤ ਸਿੰਘ ਸਿੰਦਬਾਦ, ਜ਼ਿਲ੍ਹਾ ਮੀਤ ਪ੍ਰਧਾਨ ਸਤਨਾਮ ਸਿੰਘ ਭੁੱਲਰ, ਸੀਨੀ. ਆਗੂ ਖੇਮਕਰਨ ਦਲਬੀਰ ਸਿੰਘ ਅਲਗੋ ਕੋਠੀ, ਰਿਤੇਸ਼ ਚੋਪੜਾ, ਜਸਕਰਨ ਸਿੰਘ ਗਿੱਲ, ਐੱਸਸੀ ਮੋਰਚਾ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਬੰਟੀ, ਯੁਵਾ ਮੋਰਚਾ ਜ਼ਿਲ੍ਹਾ ਪ੍ਰਧਾਨ ਦਿਨੇਸ਼ ਜੋਸ਼ੀ, ਓਬੀਸੀ ਮੋਰਚਾ ਜ਼ਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ, ਕਿਸਾਨ ਮੋਰਚਾ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਵੇਈਂਪੂਈਂ, ਘੱਟ ਗਿਣਤੀ ਮੋਰਚਾ ਜ਼ਿਲ੍ਹਾ ਪ੍ਰਧਾਨ ਸਲੀਮ ਅਹਿਮਦ, ਕੋ ਵਪਾਰ ਸੈੱਲ ਕਨਵੀਨਰ ਮੇਜਰ ਸਿੰਘ ਗਿੱਲ, ਵਿਵੇਕ ਅਗਰਵਾਲ, ਅਮਨ ਅਰੋੜਾ, ਘਨਸ਼ਿਆਮ ਜੋਸ਼ੀ, ਘੁੱਲਾ ਸਿੰਘ ਮੈਨੀ, ਲਖਵਿੰਦਰ ਸਿੰਘ, ਦਿਲਬਾਗ ਸਿੰਘ, ਰਮੇਸ਼ ਕੁਮਾਰ ਕਲਸੀ, ਅਮਰਜੀਤ ਸਿੰਘ, ਹਰਜੀਤ ਸਿੰਘ ਖੱਬੇ, ਜਸਵਿੰਦਰ ਸਿੰਘ, ਸਰਵਣ ਸਿੰਘ, ਹਰਜਿੰਦਰ ਸਿੰਘ ਚਾਹਲ ਸਮੇਤ ਭਾਜਪਾ ਦੇ ਹੋਰ ਕਈ ਆਗੂ ਤੇ ਵਰਕਰ ਹਾਜਰ ਸਨ।