ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ
Publish Date: Fri, 09 Jan 2026 05:20 PM (IST)
Updated Date: Sat, 10 Jan 2026 04:03 AM (IST)

ਤੇਜਿੰਦਰ ਸਿੰਘ ਬੱਬੂ, •ਪੰਜਾਬੀ ਜਾਗਰਣ, ਝਬਾਲ ਆਏ ਦਿਨ ਵਾਪਰ ਰਹੀਆਂ ਗੋਲੀ ਬਾਰੀ ਦੀਆਂ ਘਟਨਾਵਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ, ਜਿਸ ਦਾ ਪੁਲਿਸ ਪ੍ਰਸ਼ਾਸਨ ’ਤੇ ਕੋਈ ਕੰਟਰੋਲ ਨਹੀਂ ਰਿਹਾ ਤੇ ਆਏ ਦਿਨ ਗੈਂਗਸਟਰ ਫਿਰੌਤੀਆਂ ਤੇ ਛੋਟੀ ਮੋਟੀ ਗੱਲ ਬਦਲੇ ਕੀਮਤੀ ਜਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ’ਚ ਬਣੀ ਹੈ। ਉਸ ਦਿਨ ਤੋਂ ਕੋਈ ਅਜਿਹਾ ਦਿਨ ਨਹੀਂ ਜਦੋਂ ਕਿਸੇ ਵਪਾਰੀ ਜਾਂ ਕਿਸੇ ਖਿਡਾਰੀ ਨੂੰ ਵਿਦੇਸ਼ ਬੈਠੇ ਗੈਂਗਸਟਰਾਂ ਵਲੋਂ ਕਾਲ ਨਾ ਆਈ ਹੋਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਹੀ ਜੇਲ੍ਹ ’ਚ ਬੈਠੇ ਗੈਂਗਸਟਰਾਂ ਵਲੋਂ ਚੈਨਲਾਂ ’ਤੇ ਇੰਟਰਵਿਊ ਦਿੱਤੀਆਂ ਗਈਆਂ ਤੇ ਇਨ੍ਹਾਂ ਨੇ ਜੇਲ੍ਹਾਂ ’ਚੋਂ ਗੈਂਗਸਟਰਾਂ ਨੂੰ ਲਿਆ ਕੇ ਆਪਣੇ ਕੰਮ ਕਢਵਾਏ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰਾਂ ਆਉਂਦੀਆਂ ਤੇ ਜਾਂਦੀਆਂ ਰਹਿੰਦੀਆਂ ਨੇ ਪਰ ਪੁਲਿਸ ਪ੍ਰਸ਼ਾਸਨ ਆਪਣਾ ਕੰਮ ਇਮਾਨਦਾਰੀ ਨਾਲ ਨਿਭਾਵੇ। ਉਨ੍ਹਾਂ ਕਿਹਾ ਕਿ ਜੇ ਪੰਜਾਬ ਪੁਲਿਸ ਅੱਤਵਾਦ ਖ਼ਤਮ ਕਰ ਸਕਦੀ ਹੈ ਤੇ ਗੈਂਗਸਟਰ ਉਨ੍ਹਾਂ ਲਈ ਘੜੇ ਦੀ ਮੱਛੀ ਵਾਂਗ ਹਨ। ਇਸ ਮੌਕੇ ਪੰਜਾਬ ਕਾਂਗਰਸ ਦੇ ਬੁਲਾਰੇ ਨਰਿੰਦਰ ਸਿੰਘ ਸੰਧੂ, ਚੇਅਰਮੈਨ ਬਲਵਿੰਦਰ ਸਿੰਘ ਗੱਗੋਬੂਹਾ, ਨੌਨਿਹਾਲ ਸਿੰਘ ਕਸੇਲ, ਗੁਰਪਾਲ ਸਿੰਘ ਜਗਤਪੁਰ, ਬੂਟਾ ਸਿੰਘ ਚਾਹਲ, ਹਰਭਿੰਦਰ ਸਿੰਘ ਝਬਾਲ, ਸਾਬਕਾ ਸਰਪੰਚ ਸੁੱਚਾ ਸਿੰਘ ਖੈਰਦੀਨ ਕੇ, ਸਰਪੰਚ ਮਹਾਂਬੀਰ ਸਿੰਘ ਗਹਿਰੀ ਆਦਿ ਹਾਜ਼ਰ ਸਨ।