ਮਾਂ ਨਾਲ ਝਗੜ ਰਹੇ ਪੁੱਤ ਨੂੰ ਰੋਕਿਆ ਤਾਂ ਔਰਤ ’ਤੇ ਚਲਾ ਦਿੱਤੀ ਗੋਲੀ
ਮਾਂ ਨਾਲ ਝਗੜ ਰਹੇ ਪੁੱਤ ਨੂੰ ਰੋਕਿਆ ਤਾਂ ਔਰਤ ’ਤੇ ਚਲਾ ਦਿੱਤੀ ਗੋਲੀ
Publish Date: Thu, 08 Jan 2026 06:44 PM (IST)
Updated Date: Fri, 09 Jan 2026 04:09 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਪੱਟੀ : ਸਥਾਨਕ ਵਾਰਡ ਨੰ. 8 ’ਚ ਆਪਣੀ ਮਾਂ ਨਾਲ ਝਗੜ ਰਹੇ ਉਸ ਦੇ ਲੜਕੇ ਨੂੰ ਮਨ੍ਹਾ ਕਰਨਾ ਇਕ ਔਰਤ ਨੂੰ ਉਸ ਵੇਲੇ ਮਹਿੰਗਾ ਪੈ ਗਿਆ, ਜਦੋਂ ਉਸ ਨੇ 12 ਬੋਰ ਦੀ ਬੰਦੂਕ ਨਾਲ ਉਕਤ ਔਰਤ ’ਤੇ ਗੋਲੀ ਚਲਾ ਦਿੱਤੀ, ਜਿਸ ਨੂੰ ਜ਼ਖ਼ਮੀ ਹਾਲਤ ’ਚ ਸਿਵਲ ਹਸਪਤਾਲ ਪੱਟੀ ’ਚ ਦਾਖਲ ਕਰਵਾਇਆ ਗਿਆ ਹੈ, ਜਦੋਂਕਿ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਗੋਲੀ ਮਾਰਨ ਵਾਲੇ ਨੌਜਵਾਨ ਖਿਲਾਫ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਜਵੰਤ ਕੌਰ ਪਤਨੀ ਕੁਲਬੀਰ ਸਿੰਘ ਵਾਸੀ ਵਾਰਡ ਨੰ. 8 ਪੱਟੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਪਕਰਨ ਸਿੰਘ ਪੁੱਤਰ ਗੁਰਮੀਤ ਸਿੰਘ ਆਪਣੀ ਮਾਤਾ ਨਾਲ ਝਗੜਾ ਕਰ ਰਿਹਾ ਸੀ। ਉਸ ਨੇ ਉਪਕਰਨ ਸਿੰਘ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਨੇ 12 ਬੋਰ ਦੀ ਬੰਦੂਕ ਨਾਲ ਉਸ ਉੱਪਰ ਗੋਲੀ ਚਲਾ ਦਿੱਤੀ। ਜਾਂਚ ਅਧਿਕਾਰੀ ਏਐੱਸਆਈ ਕੁਲਬੀਰ ਸਿੰਘ ਨੇ ਦੱਸਿਆ ਕਿ ਰਜਵੰਤ ਕੌਰ ਦੇ ਬਿਆਨਾਂ ’ਤੇ ਉਪਕਰਨ ਸਿੰਘ ਨੂੰ ਜਾਨਲੇਵਾ ਹਮਲਾ ਕਰਨ ਸਬੰਧੀ ਧਾਰਾਵਾਂ ਤਹਿਤ ਕੇਸ ’ਚ ਨਾਮਜ਼ਦ ਕਰ ਲਿਆ ਗਿਆ ਹੈ।