ਨਹਿਰ ਕੰਡੇ ਕਰ ਰਹੇ ਸੀ ਨਸ਼ਾ, ਪੁਲਿਸ ਨੇ ਕੀਤੇ 2 ਕਾਬੂ
ਨਹਿਰ ਕੰਡੇ ਕਰ ਰਹੇ ਸੀ ਨਸ਼ਾ ਪੁਲਿਸ ਨੇ ਕੀਤੇ ਦੋ ਕਾਬੂ
Publish Date: Thu, 08 Jan 2026 06:42 PM (IST)
Updated Date: Fri, 09 Jan 2026 04:09 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਗਸ਼ਤ ਮੌਕੇ ਨਹਿਰ ਕੰਢੇ ਬੈਠ ਕੇ ਨਸ਼ਾ ਕਰ ਰਹੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ, ਜਿਨ੍ਹਾਂ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰ ਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਏਐੱਸਆਈ ਬਿੱਕਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਮੌਕੇ ਰਾਮਪੁਰ ਭੂਤਵਿੰਡ, ਨਾਗੋਕੇ ਘਰਾਟ ਤੋਂ ਨਹਿਰ ਦੇ ਨਾਲ-ਨਾਲ ਨਾਗੋਕੇ ਪਿੰਡ ਵੱਲ ਜਾ ਰਹੇ ਸੀ। ਰਸਤੇ ’ਚ ਲੰਡੀ ਪੁਲੀ ਕੋਲ ਪਲਵਿੰਦਰ ਸਿੰਘ ਪਿੰਦਾ ਪੁੱਤਰ ਮੁਖਤਾਰ ਸਿੰਘ ਤੇ ਰਵਿੰਦਰ ਸਿੰਘ ਜੋਬਨ ਪੁੱਤਰ ਦਲਬੀਰ ਸਿੰਘ ਵਾਸੀ ਪੱਤੀ ਲੱਖੀ ਕੀ ਨਾਗੋਕੇ ਨੂੰ ਨਸ਼ਾ ਕਰਦਿਆਂ ਕਾਬੂ ਕੀਤਾ, ਜਿਨ੍ਹਾਂ ਕੋਲੋਂ ਨਸ਼ੇ ਨਾਲ ਲਿੱਬੜੀ ਸਿਲਵਰ ਪੰਨੀ, ਸਿਲਵਰ ਪੰਨੀ ਦੀ ਬਣੀ ਪਾਈਪ ਤੇ ਲਾਈਟਰ ਬਰਾਮਦ ਹੋਇਆ।