ਵਿਆਹ ਦੇ ਝਾਂਸੇ ’ਚ ਨਾਬਾਲਿਗਾ ਨੂੰ ਭਜਾਉਣ ਵਾਲਾ ਨਾਮਜ਼ਦ
ਵਿਆਹ ਦੇ ਝਾਂਸੇ ਵਿਚ ਨਾਬਾਲਿਗਾ ਨੂੰ ਭਜਾਉਣ ਵਾਲਾ ਨਾਮਜ਼ਦ
Publish Date: Thu, 08 Jan 2026 06:39 PM (IST)
Updated Date: Fri, 09 Jan 2026 04:09 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਇਲਾਕੇ ’ਚੋਂ ਨਾਬਾਲਿਗ ਕੁੜੀ ਨੂੰ ਵਿਆਹ ਦੇ ਝਾਂਸੇ ’ਚ ਵਰਗਲਾ ਕੇ ਲਿਜਾਣ ਦੇ ਕਥਿਤ ਦੋਸ਼ ਹੇਠ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਇਕ ਮੁੰਡੇ ਖਿਲਾਫ ਕੇਸ ਦਰਜ ਕੀਤਾ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਨੇ ਕਾਰਵਾਈ ਵੀ ਆਰੰਭ ਦਿੱਤੀ ਹੈ। ਇਕ ਵਿਅਖਤੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਦੀ 16 ਸਾਲਾ ਲੜਕੀ ਘਰ ’ਚ ਹੀ ਸਿਲਾਈ ਕਢਾਈ ਦਾ ਕੰਮ ਕਰਦੀ ਹੈ। ਦੋ ਜਨਵਰੀ ਨੂੰ ਸਵੇਰੇ 10 ਵਜੇ ਉਹ ਆਪਣੀ ਮਾਂ ਨੂੰ ਇਹ ਕਹਿ ਕੇ ਘਰੋਂ ਗਈ ਕਿ ਉਸ ਨੇ ਸਿਲਾਈ ਸੈਂਟਰ ਤੋਂ ਸਰਟੀਫਿਕੇਟ ਲੈਣ ਜਾਣਾ ਹੈ ਪਰ ਉਸ ਤੋਂ ਬਾਅਦ ਲੜਕੀ ਵਾਪਸ ਨਹੀਂ ਪਰਤੀ। ਉਹ ਉਸੇ ਦਿਨ ਤੋਂ ਲੜਕੀ ਦੀ ਭਾਲ ’ਚ ਲੱਗੇ ਸਨ ਤੇ ਹੁਣ ਪਤਾ ਲੱਗਾ ਕਿ ਬਲਰਾਜ ਸਿੰਘ ਬਾਵਾ ਪੁੱਤਰ ਬਾਵਾ ਸਿੰਘ ਵਾਸੀ ਧੂੰਦਾ ਉਨ੍ਹਾਂ ਦੀ ਲੜਕੀ ਨੂੰ ਵਿਆਹ ਦੇ ਝਾਂਸੇ ’ਚ ਵਰਗਲਾ ਕੇ ਲੈ ਗਿਆ ਹੈ। ਜਾਂਚ ਅਧਿਕਾਰੀ ਏਐੱਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਬਲਰਾਜ ਸਿੰਘ ਬਾਵਾ ਨੂੰ ਕੇਸ ’ਚ ਨਾਮਜ਼ਦ ਕਰ ਲਿਆ ਗਿਆ ਹੈ, ਜਦਕਿ ਉਸ ਦੀ ਗ੍ਰਿਫਤਾਰੀ ਤੇ ਲੜਕੀ ਦੀ ਬਰਾਮਦਗੀ ਲਈ ਕਾਰਵਾਈ ਵੀ ਆਰੰਭ ਦਿੱਤੀ ਗਈ ਹੈ।