ਹੜ੍ਹ ਪੀੜਤਾਂ ਨੂੰ ਕੰਬਲ, ਕੋਟੀਆਂ ਤੇ ਘਰੇਲੂ ਵਰਤੋਂ ਦਾ ਸਾਮਾਨ ਵੰਡਿਆ
ਸੀਐੱਚਸੀ ਸਰਹਾਲੀ ’ਚ ਹੜ੍ਹ ਪੀੜਤਾਂ ਨੂੰ ਕੰਬਲ, ਕੋਟੀਆਂ ਅਤੇ ਘਰੇਲੂ ਵਰਤੋਂ ਦਾ ਸਮਾਨ ਵੰਡਿਆ
Publish Date: Thu, 08 Jan 2026 05:46 PM (IST)
Updated Date: Fri, 09 Jan 2026 04:06 AM (IST)

ਲਵਦੀਪ ਦੇਵਗਨ, •ਪੰਜਾਬੀ ਜਾਗਰਣ, ਸਰਹਾਲੀ ਕਲਾਂ ਦਰਿਆ ਬਿਆਸ ਦੇ ਕਿਨਾਰੇ ਵਸੇ ਲੋਕਾਂ ਨੂੰ ਹੜ੍ਹਾਂ ਦੌਰਾਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਹੜ੍ਹਾਂ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਤੇ ਪਸ਼ੂਆਂ ਦਾ ਚਾਰਾ ਨਸ਼ਟ ਹੋ ਗਿਆ ਸੀ। ਇਨ੍ਹਾਂ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਪ੍ਰਸ਼ਾਸਨ ਦੇ ਨਾਲ ਨਾਲ ਵੱਖ-ਵੱਖ ਸਮਾਜ-ਸੇਵੀ ਸੰਸਥਾਵਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ। ਇਸੇ ਤਹਿਤ ਅੱਜ ਸੀਐੱਚਸੀ ਸਰਹਾਲੀ ਵਿਖੇ ਡਾ. ਕੰਵਰਪੁਨੀਤ ਸਿੰਘ ਮੈਡੀਕਲ ਅਫ਼ਸਰ ਦੀ ਅਗਵਾਈ ਹੇਠ ਗੁਰਨਾਮ ਸਿੰਘ ਚਾਹਲ, ਗੁਰਸੇਵਕ ਸਿੰਘ, ਪ੍ਰਗਟ ਸਿੰਘ ਵਿਰਕ, ਪ੍ਰਮਜੀਤ ਸਿੰਘ ਵਿਰਕ, ਸੁਖਵਿੰਦਰ ਸਿੰਘ ਆਦਿ ਵਾਸੀਆਨ ਲੁਧਿਆਣਾ ਦੇ ਪਰਿਵਾਰਾਂ ਵੱਲੋਂ ਜ਼ਰੂਰਤਮੰਦ ਵਿਅਕਤੀਆਂ ਨੂੰ ਕੰਬਲ, ਕੋਟੀਆਂ, ਸਵੈਟਰ, ਸਵੈਪ ਸ਼ਰਟਾਂ, ਹੁੱਡੀਆਂ ਆਦਿ ਵੰਡੀਆਂ ਗਈਆਂ। ਜ਼ਿਕਰਯੋਗ ਹੈ ਕਿ ਇਨ੍ਹਾਂ ਦਾਨੀ ਸੱਜਣਾ ਵੱਲੋਂ ਕੁਝ ਦਿਨ ਪਹਿਲਾਂ ਵੀ ਸੀਐੱਚਸੀ ਸਰਹਾਲੀ ਵਿਖੇ ਜ਼ਰੂਰਤਮੰਦ ਵਿਅਕਤੀਆਂ ਨੂੰ ਕੰਬਲ, ਕੋਟੀਆਂ ਆਦਿ ਦੀ ਸੇਵਾ ਕੀਤੀ ਗਈ ਸੀ ਤੇ ਅੱਜ ਫਿਰ ਉਨ੍ਹਾਂ ਵਲੋਂ ਲੱਗਭਗ 80 ਜ਼ਰੂਰਤਮੰਦ ਵਿਅਕਤੀਆਂ ਵਿਧਵਾ, ਅੰਗਹੀਣ, ਪਰਿਵਾਰਾਂ ਤੋਂ ਸੱਖਣੇ, ਗੂੰਗੇ, ਬੋਲੇ ਵਿਅਕਤੀਆਂ ਨੂੰ ਗਰਮ ਕੰਬਲ ਤੇ ਘਰੇਲੂ ਵਰਤੋਂ ਵਾਲਾ ਸਾਮਾਨ ਵੰਡਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਲਈ 7 ਗਰਮ ਕੰਬਲ ਵੀ ਦਿੱਤੇ ਗਏ ਹਨ। ਇਸ ਸਮੇਂ ਗੁਰਨਾਮ ਸਿੰਘ ਚਾਹਲ ਤੇ ਪ੍ਰਗਟ ਸਿੰਘ ਨੇ ਦੱਸਿਆ ਕਿ ਉਹ ਸਮੇਂ-ਸਮੇਂ ’ਤੇ ਇਹ ਸੇਵਾ ਨਿਭਾਉਂਦੇ ਰਹਿਣਗੇ। ਇਸ ਸਮੇਂ ਗੁਰਪ੍ਰੀਤ ਕੌਰ ਸਟੈਨੋ, ਮਨਦੀਪ ਕੌਰ ਰੇਡੀਓਗ੍ਰਾਫਰ, ਨਰਿੰਦਰ ਸਿੰਘ ਸੀਨੀਅਰ ਸਹਾਇਕ, ਮਨਦੀਪ ਸਿੰਘ ਆਈਏ, ਵਿਸ਼ਾਲ ਕੁਮਾਰ ਵਰਮਾ ਬੀਐੱਸਏ, ਕਰਨਦੀਪ ਸਿੰਘ ਕਲਰਕ, ਜਸਪਿੰਦਰ ਸਿੰਘ ਪ੍ਰਧਾਨ, ਸੁਖਦੀਪ ਸਿੰਘ ਔਲਖ, ਗੁਰਪਵਿੱਤਰ ਸਿੰਘ ਸੋਹਲ, ਨਰਿੰਦਰ ਕੁਮਾਰ, ਬਲਜਿੰਦਰ ਸਿੰਘ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।