ਮਗਨਰੇਗਾ ’ਚ ਬਦਲਾਅ ਕਰ ਕੇ ਕੇਂਦਰ ਨੇ ਸੂਬਿਆਂ ’ਤੇ ਬੋਝ ਵਧਾਇਆ
ਮਗਨਰੇਗਾ ਕਾਨੂੰਨ ‘ਚ ਬਦਲਾਅ ਕਰਕੇ ਕੇਂਦਰ ਨੇ ਸੂਬਿਆਂ ‘ਤੇ ਬੋਝ ਵਧਾਇਆ
Publish Date: Thu, 08 Jan 2026 05:40 PM (IST)
Updated Date: Fri, 09 Jan 2026 04:06 AM (IST)

ਤੇਜਿੰਦਰ ਸਿੰਘ ਬੱਬੂ•, ਪੰਜਾਬੀ ਜਾਗਰਣ, ਝਬਾਲ ਕੇਂਦਰ ’ਚ ਚੱਲ ਰਹੀ ਭਾਜਪਾ ਸਰਕਾਰ ਨੇ ਹਮੇਸ਼ਾ ਲੋਕ ਵਿਰੋਧੀ ਫ਼ੈਸਲੇ ਕਰ ਕੇ ਕਾਨੂੰਨ ਬਣਾਏ ਹਨ। ਪਹਿਲਾਂ ਕਿਸਾਨ ਵਿਰੋਧੀ 3 ਕਾਲੇ ਕਾਨੂੰਨ ਬਣਾਏ ਤੇ ਹੁਣ ਕਾਂਗਰਸ ਪਾਰਟੀ ਵਲੋਂ ਲੋਕਾਂ ਨੂੰ ਦਿੱਤੀ ਰੁਜ਼ਗਾਰ ਦੀ ਸਹੂਲਤ ਪ੍ਰਦਾਨ ਕਰਦੀ ਸੀ ਤੇ ਹਰ ਇਕ ਵਿਅਕਤੀ ਨੂੰ 100 ਦਿਨ ਦਾ ਰੁਜ਼ਗਾਰ ਮਿਲਦਾ ਸੀ, ਜਿਸ ਨੂੰ ਕੇਂਦਰ ਸਰਕਾਰ ਨੇ ਬੰਦ ਕਰ ਕੇ ਮਨਰੇਗਾ ਸਕੀਮ ਦਾ ਨਾਂ ਬਦਲ ਦਿੱਤਾ। ਉੱਥੇ ਸੂਬਿਆਂ ’ਤੇ 90-10 ਦੀ ਰੇਸ਼ੋ ਖ਼ਤਮ ਕਰ ਕੇ 60-40 ਦੀ ਰੇਸ਼ੋ ਤੈਅ ਕਰ ਕੇ ਦੇਸ਼ ਦੇ ਸੂਬਿਆਂ ’ਤੇ ਨਵਾਂ ਬੋਝ ਪਾਇਆ। ਇਨ੍ਹਾਂ ਸ਼ਬਦਾਂ ਪ੍ਰਗਟਾਵਾ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਨੇ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਲੋਕ ਹਿੱਤਾਂ ਨੂੰ ਅੱਗੇ ਰੱਖਿਆ ਪਰ ਭਾਜਪਾ ਸਰਕਾਰ ਨੇ ਹਮੇਸ਼ਾ ਕੁਝ ਕੁ ਅਰਬਪਤੀਆਂ ਨੂੰ ਸਹੂਲਤ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਰਕਾਰਾ ਵੇਲੇ ਕਈ ਸਰਕਾਰੀ ਬੈਂਕਾਂ ਤੋਂ ਕਰਜ਼ੇ ਲੈ ਕੇ ਅਰਬਾਂ ਰੁਪਏ ਲੈ ਕੇ ਵਿਦੇਸ਼ ਭੱਜ ਗਏ ਤੇ ਕੇਂਦਰ ਸਰਕਾਰ ਨੇ ਇਹੋ ਜਿਹੇ ਲੋਕਾਂ ਦੇ ਕਰਜ਼ੇ ਮਾਫ਼ ਕੀਤੇ, ਜਦਕਿ ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਕਰਜ਼ਾਈ ਹੁੰਦਾ ਗਿਆ। ਕਈਆਂ ਨੇ ਕੁਦਰਤੀ ਮਾਰਾਂ ਦੀ ਮਾਰ ਵੀ ਝੱਲੀ ਪਰ ਕਿਸਾਨਾਂ ਦੇ ਕਰਜ਼ੇ ’ਤੇ ਕਦੇ ਕੇਂਦਰ ਨੇ ਲੀਕ ਨਹੀ ਮਾਰੀ। ਉਨ੍ਹਾਂ ਕਿਹਾ ਕਿ ਮਨਰੇਗਾ ਸਕੀਮ ਰਾਹੀਂ ਪਿੰਡਾਂ ਦੇ ਵਿਕਾਸ ਹੁੰਦੇ ਸਨ ਤੇ ਹਰ ਇਕ ਲੋੜਵੰਦ ਨੂੰ 100 ਦਿਨ ਦਾ ਰੁਜ਼ਗਾਰ ਮਿਲਦਾ ਸੀ ਪਰ ਇਸ ਸਰਕਾਰ ਨੇ ਜਿੱਥੇ ਮਨਰੇਗਾ ਸਕੀਮ ਦਾ ਨਾਂ ਬਦਲ ਦਿੱਤਾ, ਉਥੇ ਕਈ ਮੱਦਾਂ ਵੀ ਬਦਲ ਦਿੱਤੀਆਂ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਨੂੰ ਕਿਸਾਨ ਵਿਰੋਧੀ 3 ਕਾਲੇ ਕਾਨੂੰਨ ਵਾਪਸ ਲੈਣੇ ਪਏ। ਉਸੇ ਤਰ੍ਹਾਂ ਲੋਕਾਂ ਵਿਰੋਧੀ ਇਹ ਫੈਸਲਾ ਵੀ ਵਾਪਸ ਲੈਣਾ ਪਵੇਗਾ, ਜਿਸ ਲਈ ਕਾਂਗਰਸ ਪਾਰਟੀ ਲੋਕਾਂ ਦੀ ਇਸ ਲੜਾਈ ’ਚ ਅੱਗੇ ਲੱਗ ਕੇ ਚੱਲੇਗੀ। ਇਸ ਮੌਕੇ ਗੁਰਪਾਲ ਸਿੰਘ ਜਗਤਪੁਰ, ਗੁਰਬਾਜ ਸਿੰਘ ਕਾਜ਼ੀਕੋਟ, ਨੌਨਿਹਾਲ ਸਿੰਘ ਕਸੇਲ, ਚੇਅਰਮੈਨ ਬਲਵਿੰਦਰ ਸਿੰਘ ਗੱਗੋਬੂਹਾ, ਸਰਪੰਚ ਗੁਰਚਰਨ ਸਿੰਘ ਖੈਂਰਦੀਨ ਕੇ, ਸੁੱਚਾ ਸਿੰਘ ਖੈਰਦੀਨ ਕੇ, ਸਰਪੰਚ ਮਹਾਬੀਰ ਸਿੰਘ ਗਹਿਰੀ, ਮਲਕੀਅਤ ਸਿੰਘ ਗਹਿਰੀ, ਹਰਭਿੰਦਰ ਸਿੰਘ ਝਬਾਲ, ਬੂਟਾ ਸਿੰਘ ਚਾਹਲ ਆਦਿ ਹਾਜ਼ਰ ਸਨ।