ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਠੱਕਰਪੁਰਾ ਦੀ ਨਵੀਂ ਇਕਾਈ ਦੀ ਚੋਣ
ਕਿਸਾਨ ਮਜ਼ਦੂਰ ਜਥੇਬੰਦੀ ਨੇ ਪਿੰਡ ਠੱਕਰਪੁਰਾ ਦੀ ਨਵੀਂ ਇਕਾਈ ਦੀ ਚੋਣ ਕੀਤੀ
Publish Date: Thu, 08 Jan 2026 05:16 PM (IST)
Updated Date: Fri, 09 Jan 2026 04:06 AM (IST)

ਸਾਬ ਸਿੰਘ ਠੱਕਰਪੁਰਾ ਬਣੇ ਦੂਜੀ ਵਾਰ ਪ੍ਰਧਾਨ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਕੈਰੋਂ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿੱਥੇ ਪੰਜਾਬ ਭਰ ’ਚ ਪਿੰਡ ਪੱਧਰੀ ਨਵੀਆਂ ਇਕਾਈਆਂ ਦੀ ਚੋਣ ਕੀਤੀ ਜਾ ਰਹੀ ਹੈ, ਉੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪੱਟੀ ਜ਼ੋਨ ਵੱਲੋਂ ਪਿੰਡ ਪੱਧਰੀ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਪਿੰਡ ਠੱਕਰਪੁਰਾ ’ਚ ਨਵੀ ਚੋਣ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੱਟੀ ਜ਼ੋਨ ਪ੍ਰਧਾਨ ਗੁਰਭੇਜ ਸਿੰਘ ਧਾਰੀਵਾਲ, ਜ਼ੋਨ ਇੰਚਾਰਜ਼ ਤਰਸੇਮ ਸਿੰਘ ਧਾਰੀਵਾਲ, ਸਲਾਹਕਾਰ ਗੁਰਜੰਟ ਸਿੰਘ ਭੱਗੁਪੂਰ, ਜਰਨੈਲ ਸਿੰਘ ਠੱਕਰਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਪਿੰਡਾਂ ਸ਼ਹਿਰਾਂ ’ਚ ਪ੍ਰੀਪੇਡ ਮੀਟਰ ਲਾ ਰਹੀ ਹੈ। ਇਸ ਤੋਂ ਪੰਜਾਬ ਸਰਕਾਰ ਦੀ ਨੀਤੀ ਜੱਗ ਜ਼ਾਹਰ ਹੈ। ਚਿੱਪ ਵਾਲੇ ਮੀਟਰਾਂ ਨੂੰ ਲੈ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਦਾ ਖਮਿਆਜ਼ਾ ਆਮ ਆਦਮੀ ਪਾਰਟੀ ਨੂੰ 2027 ’ਚ ਭੁਗਤਣਾ ਪੈ ਸਕਦਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸੇ ਹਾਲਤ ’ਚ ਚਿੱਪ ਵਾਲੇ ਮੀਟਰ ਮਨਜ਼ੂਰ ਨਹੀਂ ਹਨ, ਜੇਕਰ ਪਾਵਰਕਾਮ ਦੇ ਅਧਿਕਾਰੀ ਪਿੰਡਾਂ ’ਚ ਆਉਂਦੇ ਹਨ ਤਾਂ ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਨਵੀ ਇਕਾਈ ਪ੍ਰਧਾਨ ਸਾਬ ਸਿੰਘ, ਜਗਵੰਤ ਸਿੰਘ, ਮਹਾਵੀਰ ਸਿੰਘ, ਸਰਬਜੀਤ ਸਿੰਘ, ਜਸਬੀਰ ਸਿੰਘ, ਕੁਲਵੰਤ ਸਿੰਘ, ਦਲਜੀਤ ਸਿੰਘ, ਬਲਦੇਵ ਸਿੰਘ, ਹਰਪਾਲ ਸਿੰਘ, ਰਣਜੀਤ ਸਿੰਘ, ਸੁਖਵੰਤ ਸਿੰਘ, ਅਮਰ ਸਿੰਘ, ਸੁਰਜੀਤ ਸਿੰਘ ਆਦਿ ਆਗੂਆਂ ਦੀ ਚੋਣ ਕੀਤੀ ਗਈ।