ਐਂਟੀ ਕੁਰੱਪਸ਼ਨ ਸੁਸਾਇਟੀ ਦੀ ਹੋਈ ਮੀਟਿੰਗ
ਐਂਟੀ ਕੁਰੱਪਸ਼ਨ ਸੁਸਾਇਟੀ 30 ਜਨਵਰੀ ਨੂੰ ਲਗਾਵੇਗੀ ਸਲਾਨਾ ਲੰਗਰ ਭੰਡਾਰਾ : ਸਾਹਿਲ
Publish Date: Fri, 02 Jan 2026 04:04 PM (IST)
Updated Date: Sat, 03 Jan 2026 04:03 AM (IST)
ਪੱਤਰ ਪ੍ਰੇਰਕ•, ਪੰਜਾਬੀ ਜਾਾਗਰਣ, ਤਰਨਤਾਰਨ : ਐਂਟੀ ਕੁਰੱਪਸ਼ਨ ਸੁਸਾਇਟੀ ਦੀ ਮੀਟਿੰਗ ਮੁੱਖ ਦਫ਼ਤਰ ਤਰਨਤਰਨ ਵਿਖੇ ਪੰਜਾਬ ਪ੍ਰਧਾਨ ਬਿਕਰਮਜੀਤ ਸਿੰਘ ਸਾਹਿਲ ਦੀ ਅਗਵਾਈ ਹੇਠ ਕੀਤੀ ਗਈ। ਜਿਸ ਬਾਰੇ ਜਾਣਕਾਰੀ ਦਿੰਦਿਆਂ ਸਾਹਿਲ ਨੇ ਕਿਹਾ ਕਿ ਸੰਸਥਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿਚ ਸਾਲਾਨਾ ਲੰਗਰ ਭੰਡਾਰਾ 30 ਜਨਵਰੀ ਨੂੰ ਮੁੱਖ ਦਫ਼ਤਰ, ਰੇਲਵੇ ਰੋਡ ਤਰਨਤਾਰਨ ਵਿਖੇ ਸੰਗਤ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਜਿਸ ਦੀਆਂ ਤਿਆਰੀਆਂ ਸਬੰਧੀ ਇਹ ਮੀਟਿੰਗ ਕੀਤੀ ਗਈ ਹੈ।
ਇਸ ਮੌਕੇ ਮੁੱਖ ਸਲਾਹਕਾਰ ਗੁਰਿੰਦਰ ਸਿੰਘ ਟਿੰਕੂ, ਕਾਨੂੰਨੀ ਸਲਾਹਕਾਰ ਐਡਵੋਕੇਟ ਆਦੇਸ਼ ਅਗਨੀਹੋਤਰੀ, ਜ਼ਿਲ੍ਹਾ ਉਪ ਚੇਅਰਮੈਨ ਅਰੁਣ ਕੁਮਾਰ ਗੱਬਰ, ਐੱਸਸੀ ਵਿੰਗ ਦੇ ਪੰਜਾਬ ਪ੍ਰਧਾਨ ਗੁਰਨਾਮ ਸਿੰਘ ਕੈਰੋਂਵਾਲ, ਰਵੀ ਕੁਮਾਰ, ਬਲਵਿੰਦਰ ਸਿੰਘ ਆਦਿ ਸੰਸਥਾ ਮੈਂਬਰ ਮੌਜੂਦ ਸਨ।