ਸੂਏ ਕੋਲ ਨਸ਼ਾ ਕਰਦਾ ਵਿਅਕਤੀ ਚੜ੍ਹਿਆ ਪੁਲਿਸ ਹੱਥੇ
ਸੂਏ ਕੋਲ ਨਸ਼ਾ ਕਰਦਾ ਪੁਲਿਸ ਨੇ ਕੀਤਾ ਕਾਬੂ
Publish Date: Fri, 02 Jan 2026 03:55 PM (IST)
Updated Date: Sat, 03 Jan 2026 04:02 AM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਸੁਰਸਿੰਘ ਪਿੰਡ ਦੇ ਸੂਏ ਕੋਲ ਨਸ਼ਾ ਕਰਦੇ ਇਕ ਨੌਜਵਾਨ ਨੂੰ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜਿਸਦੀ ਪਛਾਣ ਹਰਮਨਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਸੁਰਸਿੰਘ ਵਜੋਂ ਹੋਈ ਹੈ। ਏਐੱਸਆਈ ਕੁਲਵਿੰਦਰ ਪਾਲ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਸੂਏ ਕੋਲ ਪੁੱਜੇ ਤਾਂ ਉਥੋਂ ਹਰਮਨਪ੍ਰੀਤ ਸਿੰਘ ਨੂੰ ਕਾਬੂ ਕੀਤਾ। ਜਿਸ ਕੋਲੋਂ ਲਾਈਟਰ, ਹੈਰੋਇਨ ਨਾਲ ਲਿੱਬੜੀ ਪੰਨੀ ਅਤੇ ਸਿਲਵਰ ਪੇਪਰ ਦੀ ਬਣੀ ਪਾਈਪ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ।