ਸਬ ਡਵੀਜ਼ਨ ਪੱਟੀ ’ਚ ਸਰਕਾਰੀ ਪੱਧਰ ’ਤੇ ਧੂਮਧਾਮ ਨਾਲ ਮਨਾਇਆ 77ਵਾਂ ਗਣਤੰਤਰ ਦਿਵਸ
ਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਤੇ ਦੇਸ਼ ਭਗਤੀ ਦਾ ਪ੍ਰੋਗਰਾਮ ਪੇਸ਼ ਕੀਤਾ।
Publish Date: Tue, 27 Jan 2026 04:35 PM (IST)
Updated Date: Wed, 28 Jan 2026 04:01 AM (IST)

ਬੱਲੂ ਮਹਿਤਾ, •ਪੰਜਾਬੀ ਜਾਗਰਣ, ਪੱਟੀ : ਸਬ ਡਵੀਜ਼ਨ ਪੱਟੀ ਵਿਖੇ 77ਵਾਂ ਗਣਤੰਤਰ ਖੇਡ ਸਟੇਡੀਅਮ ਪੱਟੀ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਸਿਮਰਨਜੀਤ ਸਿੰਘ ਪੀਸੀਐੱਸ ਵੱਲੋਂ ਰਾਸ਼ਟਰੀ ਝੰਡਾ ਲਹਿਰਾਉਣ ਉਪਰੰਤ ਮਾਰਚ ਪਾਸਟ ਤੋਂ ਸਲਾਮੀ ਲਈ। ਜਿਸ ਦੀ ਅਗਵਾਈ ਐੱਸਆਈ ਸਲਵਿੰਦਰ ਸਿੰਘ ਲੱਧੂ ਨੇ ਕੀਤੀ। ਇਸ ਤੋਂ ਇਲਾਵਾ ਐੱਨਸੀਸੀ ਦੇ ਵਿਦਿਆਰਥੀ ਤੇ ਸਕੂਲਾਂ ਦੇ ਬੱਚਿਆਂ ਵੱਲੋਂ ਮਾਰਚ ਪਾਸਟ ਕੀਤਾ। ਇਸ ਮੌਕੇ ਉਨ੍ਹਾਂ ਨੇ ਇਲਾਕਾ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਤੇ ਗਣਤੰਤਰ ਦਿਵਸ ਬਾਰੇ ਵਿਸ਼ੇਸ ਜਾਣਕਾਰੀ ਜਨਤਾ ਨਾਲ ਸਾਂਝੀ ਕਰਦਿਆਂ ਪੰਜਾਬ ਸਰਕਾਰ ਦੀਆਂ ਗਤੀਵਿਧੀਆਂ ’ਤੇ ਚਾਨਣਾ ਪਾਇਆ। ਇਸ ਮੌਕੇ ਸਕੂਲੀ ਵਿਦਿਆਰਥੀਆਂ ਨੇ ਰਾਸ਼ਟਰੀ ਗੀਤ ਗਾਇਆ। ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਤੇ ਦੇਸ਼ ਭਗਤੀ ਦਾ ਪ੍ਰੋਗਰਾਮ ਪੇਸ਼ ਕੀਤਾ। ਸਮਾਗਮ ਦੀ ਪਰੇਡ ’ਚ ਭਾਗ ਲੈਣ ਵਾਲਿਆਂ ਦਾ ਵਿਦਿਆਰਥੀਆਂ, ਅਜ਼ਾਦੀ ਘੁਲਾਟੀਆਂ ਤੇ ਸਟਾਫ਼ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਮੌਕੇ ਉਕਾਰ ਸਿੰਘ ਤੇ ਸੁਖਦੇਵ ਰਾਜ ਸ਼ਰਮਾ ਨੇ ਸਟੇਜ ਦਾ ਸੰਚਾਲਨ ਕੀਤਾ। ਇਸ ਮੌਕੇ ਜਗਜੀਤ ਸਿੰਘ ਸੀਨੀਅਰ ਡਵੀਜ਼ਨ ਜੱਜ ਪੱਟੀ, ਸਿਮਰਜੀਤ ਸਿੰਘ ਜੂਨੀਅਰ ਡਵੀਜ਼ਨ ਜੱਜ ਪੱਟੀ, ਡਾ ਹਰਸਿਮਰਨਦੀਪ ਕੌਰ ਜੂਨੀਅਰ ਡਵੀਜ਼ਨ ਜੱਜ ਪੱਟੀ, ਕਰਨਜੀਤ ਸਿੰਘ ਜੂਨੀਅਰ ਡਵੀਜ਼ਨ ਜੱਜ ਪੱਟੀ, ਸੰਨੀ ਸੰਧੂ ਜੂਨੀਅਰ ਡਵੀਜ਼ਨ ਜੱਜ ਪੱਟੀ, ਪ੍ਰੀਤੀ ਰਾਏ ਜੂਨੀਅਰ ਡਵੀਜ਼ਨ ਜੱਜ ਪੱਟੀ, ਸਿਮਰਨਜੀਤ ਸਿੰਘ ਪੀਸੀਐੱਸ ਉਪ ਮੰਡਲ ਮੈਜਿਸਟ੍ਰੇਟ ਪੱਟੀ, ਸੁਰਿੰਦਰਪਾਲ ਕੌਰ, ਜਗਬੀਰ ਸਿੰਘ ਡੀਐੱਸਪੀ ਪੱਟੀ, ਇੰਦਰਪਰੀਤ ਸਿੰਘ ਡੀਐੱਸਪੀ ਜੇਲ੍ਹ, ਅੰਮ੍ਰਿਤਪਾਲ ਕੌਰ ਤਹਿਸੀਲਦਾਰ ਪੱਟੀ, ਰਤਨਜੀਤ ਖੁੱਲਰ ਨਾਇਬ ਤਹਿਸੀਲਦਾਰ ਖੇਮਕਰਨ, ਅਕਵਿੰਦਰ ਕੌਰ ਨਾਇਬ ਤਹਿਸੀਲਦਾਰ ਹਰੀਕੇ, ਦਿਲਬਾਗ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਹਰੀਕੇ, ਗੁਰਪਰਿੰਦਰ ਸਿੰਘ ਉਪਲ ਚੇਅਰਮੈਂਨ ਮਾਰਕੀਟ ਕਮੇਟੀ ਪੱਟੀ, ਜਸਕਰਨ ਸਿੰਘ ਕਮਾਂਡਰ ਹੋਮ ਗਾਰਡ, ਰਣਜੀਤ ਸਿੰਘ ਜਰਨਲ ਮੈਨੇਜਰ ਪੰਜਾਬ ਰੋਡਵੇਜ਼ ਪੱਟੀ, ਗੁਰਜੀਤ ਸਿੰਘ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਪੱਟੀ, ਜੁਗਰਾਜ ਸਿੰਘ ਸੈਨੇਟਰੀ ਸੁਪਰਡੈਂਟ ਨਗਰ ਕੌਂਸਲ ਪੱਟੀ, ਗੁਰਜੀਤ ਸਿੰਘ ਮੱਲੀ ਸਕੱਤਰ ਮਾਰਕੀਟ ਕਮੇਟੀ ਪੱਟੀ, ਸੁਖਦੀਪ ਸਿੰਘ ਮੰਡੀ ਸੁਪਰਵਾਈਜ਼ਰ, ਹਰਬਰਿੰਦਰ ਸਿੰਘ ਸਕੱਤਰ ਮਾਰਕੀਟ ਕਮੇਟੀ ਹਰੀਕੇ, ਓਂਕਾਰ ਸਿੰਘ ਕਾਰਜਕਾਰੀ ਪ੍ਰਿੰਸੀਪਲ ਸਕੂਲ ਆਫ਼ ਐਮੀਨੈਂਸ ਪੱਟੀ, ਕਮਾਂਡੈਂਟ ਸੁਖਦੇਵ ਰਾਜ ਸ਼ਰਮਾ, ਅਮਿਤ ਕੁਮਾਰ ਮੈਨੇਜਰ ਐੱਚਡੀਐੱਫਸੀ ਬੈਂਕ ਪੱਟੀ, ਭੁਪਿੰਦਰ ਸਿੰਘ ਖੇਤੀਬਾੜੀ ਬਲਾਕ ਵਿਕਾਸ ਅਫਸਰ ਪੱਟੀ, ਜਸਦੀਪ ਸਿੰਘ ਬੋਪਾਰਾਏ ਐੱਸਡੀਓ ਵਾਟਰ ਸਪਲਾਈ ਸਬ ਡਿਵੀਜ਼ਨ ਪੱਟੀ, ਮੁਕੇਸ਼ ਕੁਮਾਰ ਵਣ ਰੇਂਜ ਅਫ਼ਸਰ ਪੱਟੀ, ਰਜਿੰਦਰ ਕੁਮਾਰ ਗੋਲਡੀ, ਮਨਪ੍ਰੀਤ ਸਿੰਘ ਔਲਖ, ਅਸ਼ਵਨੀ ਕੁਮਾਰ, ਦੇਵਗਨ ਸਰਪੰਚ, ਕਰਨਜੀਤ ਸਿੰਘ ਭੱਗੂਪੁਰ, ਰਵੀ ਪ੍ਰਕਾਸ਼, ਡਾ. ਇੰਦਰਪ੍ਰੀਤ ਧਾਮੀ, ਸੁਖਵਿੰਦਰ ਸਿੰਘ ਭੱਲਾ ਅਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ।