ਭਦੌੜ ’ਚ ਕੱਲ੍ਹ ਵਾਲੀ ਰੈਲੀ ’ਚ ਯੂਥ ਵਿੰਗ ਅਹਿਮ ਰੋਲ ਨਿਭਾਵੇਗਾ
ਹਲਕੇ ਭਦੌੜ ’ਚ 15 ਮਾਰਚ ਵਾਲੀ ਰੈਲੀ ’ਚ ਯੂਥ ਵਿੰਗ ਅਹਿਮ ਰੋਲ ਨਿਭਾਵੇਗਾ
Publish Date: Fri, 13 Mar 2026 05:33 PM (IST)
Updated Date: Sat, 14 Mar 2026 04:07 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪਿੰਡ ਤਾਜੋਕੇ ਵਿਖੇ ਹੋਣ ਵਾਲੀ 15 ਮਾਰਚ ਦੀ ਸ਼੍ਰੋਮਣੀ ਅਕਾਲੀ ਦਲ ਦੀ ਅਹਿਮ ਰੈਲੀ ’ਚ ਯੂਥ ਵੱਲੋਂ ਆਪਣਾ ਅਹਿਮ ਰੋਲ ਅਦਾ ਕੀਤਾ ਜਾਵੇਗਾ। ਇਸ ਰੈਲੀ ਨੂੰ ਲੈ ਕੇ ਯੂਥ ਆਗੂਆਂ ਤੇ ਵਰਕਰਾਂ ਵੱਲੋਂ ਆਪਣੀਆਂ ਤਿਆਰੀਆਂ ਜ਼ੋਰਾਂ ’ਤੇ ਵਿੱਢੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਆਗੂ ਸਰਪੰਚ ਕੁਲਵਿੰਦਰ ਸਿੰਘ ਢਿੱਲੋਂ, ਅਮਨਿੰਦਰ ਸਿੰਘ ਗੋਲਡੀ ਸੀਨੀਅਰ ਮੀਤ ਪ੍ਧਾਨ, ਸਰਪੰਚ ਗੋਰਾ ਸਿੰਘ ਮੱਝੂਕੇ, ਕਰਮਜੀਤ ਸਿੰਘ ਪੋਹਲਾ ਸਾਬਕਾ ਚੇਅਰਮੈਨ, ਰਿਸੀਵਰ ਕੁਲਦੀਪ ਸਿੰਘ ਖਾਲਸਾ ਤੇ ਜਗਰਾਜ ਸਿੰਘ ਢਿੱਲੋਂ ਆਦਿ ਨੇ ਦੱਸਿਆ ਕਿ ਹਲਕੇ ਭਦੌੜ ’ਚ 15 ਦੀ ਰੈਲੀ ’ਚ ਯੂਥ ਵਿੰਗ ਆਪਣਾ ਅਹਿਮ ਰੋਲ ਅਦਾ ਕਰੇਗੀ। ਇਸ ਰੈਲੀ ਨੂੰ ਲੈ ਕੇ ਵਰਕਰਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਰੈਲੀ ਨੂੰ ਲੈ ਕੇ ਆਗੂਆਂ ਤੇ ਵਰਕਰਾਂ ਵਲੋਂ ਘਰ ਘਰ ਜਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਇਸ ਰੈਲੀ ਦਾ ਇਕੱਠ ਇਤਿਹਾਸਕ ਇਕੱਠ ਸਾਬਿਤ ਹੋਵੇਗਾ। ਉਨ੍ਹਾਂ ਸਮੂਹ ਅਕਾਲੀ ਵਰਕਰਾਂ ਨੂੰ ਇਸ ਰੈਲੀ ’ਚ ਹੁੰਮ ਹੁੰਮਾ ਕੇ ਰੈਲੀ ’ਚ ਪੁੱਜਣ ਦਾ ਸੱਦਾ ਦਿੱਤਾ।