ਅਕਾਲੀ ਦਲ ਇਕੱਲਾ ਲੜੇਗਾ ਚੋਣ: ਕੌਮੀ ਪ੍ਰਧਾਨ ਯੂਥ ਵਿੰਗ ਪ੍ਰਧਾਨ
ਅਕਾਲੀ ਦਲ ਇਕੱਲਾ ਲੜੇਗਾ ਚੋਣ: ਕੌਮੀ ਪ੍ਰਧਾਨ ਯੂਥ ਵਿੰਗ ਪ੍ਰਧਾਨ
Publish Date: Thu, 12 Mar 2026 06:46 PM (IST)
Updated Date: Fri, 13 Mar 2026 04:10 AM (IST)

ਹਰਪਾਲ ਚੀਮਾ ਤੋਂ ਪੁੱਛੋ ਕਦੇ ਮੱਛਰ ਮਾਰਿਆ: ਝਿੰਜਰ : ਆਪ ਦੇ ਆਗੂਆਂ ਦੀ ਅਣਖ ਵਾਲਾ ਕਿੱਲਾ ਮਰਿਆ: ਅਕਾਲੀ ਦਲ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਆਮ ਆਦਮੀ ਪਾਰਟੀ ਦੇ ਆਗੂਆਂ ਦੀ ਅਣਖ ਵਾਲਾ ਕਿੱਲਾ ਮਰ ਚੁੱਕਿਆ ਹੈ, ਸ਼ਰਾਬ ਦੇ ਘੁਟਾਲੇ ’ਚ ਉਹ ਆਪਣੇ ਆਕਾ ਦੇ ਪੈਰੀਂ ਹੱਥ ਲਗਾਉਣ ਤੋਂ ਸੀਮਤ ਹਨ। ਇਹ ਸ਼ਬਦ ਸ੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ’ਚ ਜਿਲ੍ਹਾ ਪੱਧਰੀਆਂ ਯੂਥ ਵਿੰਗ ਦੀਆਂ ਸ਼ੁਰੂ ਕੀਤੀਆਂ ਰੈਲੀਆਂ ਦੀ ਬਰਨਾਲਾ ਦੇ ਗੁਰੂ ਘਰ ਨਾਲ ਲੱਗਦੇ ਸੈੱਡ ਹੇਠ ਕੀਤੀ ਰੈਲੀ ਉਪਰੰਤ ਕੌਮੀ ਪ੍ਰਧਾਨ ਯੂਥ ਵਿੰਗ ਸਰਬਜੀਤ ਸਿੰਘ ਝਿੰਜਰ ਨੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਪਵਿੱਤਰ ਸਦਨ ’ਚ ਪੰਜਾਬ ਦੇ ਖ਼ਜਾਨਾ ਮੰਤਰੀ ਵਲੋਂ ਬੋਲਣਾ ਕਿ ਹੁਣ ਤੱਕ ਉਸ ਵਲੋਂ ਵੱਡੇ ਵੱਡੇ ਬਦਮਾਸ ਸਿੱਧੇ ਕੀਤੇ ਗਏ ਹਨ, ਕੀ ਉਸ ਨੇ ਕਦੇ ਸੱਚਮੁੱਚ ਕਦੇ ਮੱਛਰ ਮਾਰਿਆ ਹੈ। ਆਪ ਦੇ ਆਗੂਆਂ ’ਚ ਅਣਖ ਵਾਲੀ ਰੀੜ ਦੀ ਹੱਡੀ ਨਹੀਂ ਹੈ। ਇੱਕ ਕੁਰਸੀ ਦੀ ਭੁੱਖ ਖਾਤਿਰ ਪੰਜਾਬ ਦੇ ਨੁਕਸਾਨ ਹਿੱਤ ਕਿਸੇ ਵੀ ਫਾਇਲ ’ਤੇ ਦਸਤਖਤ ਕਰਨ ਨੂੰ ਤਿਆਰ ਬੈਠੇ ਹਨ। ਪੰਜਾਬੀ ਜਾਗਰਣ ਵਲੋਂ ਪੁੱਛੇ ਗਏ ਸਵਾਲ ਕੀ ਭਾਜਪਾ ਦੀ ਪੰਜਾਬ ’ਚ ਮਹਾਂ ਰੈਲੀ ਨੂੰ ਲੈ ਕੇ ਜਾਂ ਭਾਜਪਾ ਨਾਲ ਗੱਠਜੋੜ ਦੀ ਕੋਈ ਸੰਭਾਵਨਾ ’ਤੇ ਝਿੰਜਰ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ 2027 ਦੀਆਂ ਵਿਧਾਨ ਸਭਾ ਚੋਣਾਂ ਇਕੱਲਾ ਲੜੇਗਾ। ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ’ਤੇ ਵਰ੍ਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਪੰਜਾਬ ਦੇ ਲੋਕਾਂ ਨੂੰ ਝੂਠੇ ਵਾਅਦਿਆਂ ਤਹਿਤ ਗੁੰਮਰਾਹ ਕੀਤਾ ਗਿਆ ਤੇ ਹੁਣ ਗ੍ਰਾਂਟੀਆਂ ਪੂਰੀਆਂ ਦੇ ਪ੍ਰਚਾਰ ਨਾਲ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸ੍ਰੋਮਣੀ ਅਕਾਲੀ ਦਲ ਯੂਥ ਵਿੰਗ ਦਾ ਢਾਂਚਾ ਜਲਦ ਹੀ ਐਲਾਨ ਕੀਤਾ ਜਾਵੇਗਾ ਤੇ ਪਾਰਟੀ ਦੇ ਪ੍ਰਚਾਰ ਲਈ ਆਉਣ ਵਾਲੇ ਦਿਨਾਂ ’ਚ ਪਹਿਲੇ 15 ਬੁਲਾਰਿਆਂ ਦੀ ਸੂਚੀ ਜਲਦ ਹੀ ਜਾਰੀ ਕਰ ਦਿੱਤੀ ਜਾਵੇਗੀ। ਅਕਾਲੀ ਦਲ ਵਲੋਂ ਅਗਾਮੀ ਚੋਣਾਂ ’ਚ ਅੱਧ ਦੇ ਕਰੀਬ ਨੌਜਵਾਨਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਇਸ ਰੈਲੀ ’ਚ ਸ੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਦਿਹਾਤੀ ਤੇ ਹਲਕਾ ਭਦੌੜ ਦੇ ਇੰਚਾਰਜ਼ ਐਡਵੋਕੇਟ ਸਤਨਾਮ ਸਿੰਘ ਰਾਹੀ, ਜਿਲ੍ਹਾ ਸਹਿਰ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਸਾਬਕਾ ਸੰਸਦੀ ਸਕੱਤਰ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੰਤ ਬਲਵੀਰ ਸਿੰਘ ਘੁੰਨਸ, ਹਲਕਾ ਮਹਿਲ ਕਲਾਂ ਦੇ ਇੰਚਾਰਜ਼ ਪ੍ਰਸਿੱਧ ਢਾਡੀ ਨਾਥ ਸਿੰਘ ਹਮੀਦੀ, ਸਾਬਕਾ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਰੁਪਿੰਦਰ ਸਿੰਘ ਸੰਧੂ, ਸਾਬਕਾ ਪ੍ਰਧਾਨ ਨਗਰ ਕੌਂਸਲ ਸੰਜੀਵ ਸ਼ੋਰੀ, ਮੈਨੇਜਰ ਗੁਰਦੁਆਰਾ ਬਾਬਾ ਗਾਂਧਾ ਸਿੰਘ ਸੁਰਜੀਤ ਸਿੰਘ ਠੀਕਰੀਵਾਲ, ਪੀਏ ਜਸਵਿੰਦਰ ਸਿੰਘ, ਸਰਕਲ ਪ੍ਰਧਾਨ ਬੇਅੰਤ ਸਿੰਘ ਬਾਠ, ਰਣਦੀਪ ਸਿੰਘ ਢਿੱਲਵਾਂ ਸਾਬਕਾ ਚੇਅਰਮੈਨ, ਕਰਮਜੀਤ ਸਿੰਘ ਪੋਲਾ ਸਾਬਕਾ ਚੇਅਰਮੈਨ, ਪਰਮਜੀਤ ਸਿੰਘ ਪੰਮਾ ਤਾਜੋਕੇ, ਬਲਤੇਜ ਸਿੰਘ ਬੋਘਾ ਤਾਜੋਕੇ, ਅਨੁਭਵ ਗਰਗ, ਦੀਪਇੰਦਰ ਸਿੰਘ ਰਾਹੀ, ਤੇਜਿੰਦਰ ਸਿੰਘ ਸੋਨੀ ਜਾਗਲ, ਮਹਿਲਾ ਵਿੰਗ ਤੋਂ ਬੇਅੰਤ ਕੌਰ ਬਾਠ, ਸੁਖਪਾਲ ਸਿੰਘ ਸਮਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਵਰਕਰ ਹਾਜ਼ਰ ਸਨ। : ਦੂਸਰੀ ਪਤਨੀ ਵੀ 2 ਸਾਲ ਨੂੰ ਛੱਡ ਨਾ ਜਾਵੇ : ਝਿੰਜਰ ਮਹਿਲਾ ਦਿਵਸ ’ਤੇ ਪੰਜਾਬ ਦੇ ਮੁੱਖ ਮੰਤਰੀ ਵਲੋਂ ਆਪਣੀ 12ਵੀਂ ਕਲਾਸ ਦੇ ਸੁਣਾਏ ਕਿੱਸਿਆ ’ਤੇ ਵੀ ਉਨ੍ਹਾਂ ਚੁਟਕੀ ਲੈਂਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਹਿਲੀ ਪਤਨੀ ਨੇ ਵੀ ਅਜਿਹੇ ਦੋਸ ਲਗਾ ਕੇ ਹੀ ਤਲਾਕ ਲਿਆ ਸੀ। ਕਿਤੇ ਹੁਣ ਸਾਡੀ ਭੈਣ ਡਾਕਟਰ ਗੁਰਪ੍ਰੀਤ ਕੌਰ ਵੀ ਦੋ ਸਾਲ ਤੱਕ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੂੰ ਛੱਡ ਨਾਂ ਜਾਣ। ਮੁੱਖ ਮੰਤਰੀ ਵਲੋਂ ਮਹਿਲਾਵਾਂ ਲਈ ਵਰਤੀ ਅਤਿ ਨਿੰਦਣਯੋਗ ਸਬਦਾਬਲੀ ਦਾ ਸ੍ਰੋਮਣੀ ਅਕਾਲੀ ਦਲ ਯੂਥ ਵਿੰਗ ਵਿਰੋਧ ਕਰਦਾ ਹੈ। ਝਿੰਜਰ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਜਿੱਥੇ ਪੂਰੇ ਪੰਜਾਬ ’ਚ ਯੂਥ ਵਿੰਗ ਦੀਆਂ ਰੈਲੀਆਂ ਕਰੇਗਾ, ਉੱਥੇ ਹੀ ਪੰਜਾਬ ਸਰਕਾਰ ਵਲੋਂ ਕੀਤੇ ਪੰਜਾਬੀਆਂ ਨਾਲ ਵਾਅਦੇ ਨਾਂ ਪੂਰੇ ਕਰਨ ਤੇ ਖੁਦ ਮੁੱਖ ਮੰਤਰੀ ਵਲੋਂ ਬੋਲੇ ਗਏ ਅੱਪਸ਼ਬਦਾਂ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰੇਗਾ। ਇਸ ਯੂਥ ਵਿੰਗ ਦੀ ਮੀਟਿੰਗ ’ਚ ਸਰਬਜੀਤ ਸਿੰਘ ਝਿੰਜਰ ਵਲੋਂ ਜਿਲ੍ਹੇ ਦੇ ਬਲਾਕ ਤੇ ਜਿਲ੍ਹਾ ਪ੍ਰੀਸਦ ਮੈਂਬਰਾਂ ਤੇ ਚੋਣਾਂ ਲੜਨ ਵਾਲੇ ਉਮੀਦਵਾਰਾਂ ਦਾ ਵੀ ਸਨਮਾਨ ਕੀਤਾ ਗਿਆ।