ਨੌਜਵਾਨ ਨੇ ਟ੍ਰੇਨ ਥੱਲੇ ਆ ਕੇ ਕੀਤੀ ਆਤਮ ਹੱਤਿਆ
ਨੌਜਵਾਨ ਨੇ ਟ੍ਰੇਨ ਥੱਲੇ ਆ ਕੇ ਕੀਤੀ ਆਤਮ ਹੱਤਿਆ
Publish Date: Fri, 13 Feb 2026 04:58 PM (IST)
Updated Date: Sat, 14 Feb 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬੀਤੀ ਰਾਤ ਇਕ ਨੌਜਵਾਨ ਨੇ ਮਾਨਸਿਕ ਪਰੇਸ਼ਾਨੀ ਕਾਰਨ ਰੇਲ ਗੱਡੀ ਥੱਲ੍ਹੇ ਆ ਕੇ ਖ਼ੁਦਕੁਸ਼ੀ ਕਰ ਲਈ। ਜੀਆਰਪੀ ਚੌਕੀ ਬਰਨਾਲਾ ਦੇ ਇੰਚਾਰਜ ਰਾਜਾ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ (24) ਪੁੱਤਰ ਜਗਜੀਵਨ ਸਿੰਘ ਵਾਸੀ ਸੰਘੇੜਾ ਨੇ ਬਰਨਾਲਾ-ਸੇਖਾ ਸੜਕ ’ਤੇ ਕਿਲੋਮੀਟਰ ਨੰਬਰ 104/112-114 ਨੇੜੇ ਇਕ ਰੇਲ ਗੱਡੀ ਥੱਲ੍ਹੇ ਆ ਕੇ ਖ਼ੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਜੀਆਰਪੀ ਚੌਕੀ ਨੇ ਬੀਐੱਨਐੱਸਐੱਸ ਐਕਟ ਦੀ ਧਾਰਾ 194 ਤਹਿਤ ਕਾਰਵਾਈ ਕਰ ਕੇ ਪੋਸਟਮਾਰਟਮ ਕਰਵਾਉਣ ਉਪਰੰਤ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ। ਮ੍ਰਿਤਕ ਨੌਜਵਾਨ ਦੇ ਪਿਤਾ ਜਗਜੀਵਨ ਸਿੰਘ ਅਨੁਸਾਰ ਨੌਜਵਾਨ ਵਿਦੇਸ਼ ਜਾਣ ਦਾ ਚਾਹਵਾਨ ਸੀ ਪਰੰਤੂ ਉਸ ਦੀ ਫਾਈਲ ਰੱਦ ਹੋ ਗਈ ਸੀ, ਜਿਸ ਕਾਰਨ ਉਹ ਮਾਨਸਿਕ ਪਰੇਸ਼ਾਨ ਰਹਿਣ ਲੱਗ ਪਿਆ ਸੀ।