ਨਸ਼ਾ ਤਸ਼ਕਰ ਦੀ ਨਾਜਾਇਜ਼ ਪ੍ਰੋਪਰਟੀ ’ਤੇ ਚਲਾਇਆ ਪੀਲਾ ਪੰਜਾਂ
ਯੁੱਧ ਨਸ਼ਿਆਂ ਵਿਰੁੱਧ ਮਹਿਮ ਤਹਿਤ ਨਸ਼ਾ ਤਸ਼ਕਰ ਦੀ ਨਜਾਇਜ਼ ਪ੍ਰੋਪਰਟੀ ’ਤੇ ਚਲਾਇਆ ਪੀਲਾ ਪੰਜਾਂ
Publish Date: Tue, 10 Feb 2026 06:11 PM (IST)
Updated Date: Wed, 11 Feb 2026 04:06 AM (IST)
-12 ਨਸ਼ਾ ਤਸਕਰਾਂ ਦੀਆਂ ਨਾਜਾਇਜ਼ ਪ੍ਰੋਪਰਟੀਆਂ ’ਤੇ ਚੱਲ ਚੁੱਕਿਆ ਹੈ ਪੀਲਾ ਪੰਜਾ : ਐੱਸਐੱਸਪੀ ਸਰਫਰਾਜ ਆਲਮ
-ਪ੍ਰੋਪਰਟੀ ਦੀ ਮਾਲਿਕ ਔਰਤ ਦੇ ਖਿਲਾਫ ਐੱਨਡੀਪੀਐੱਸ ਦੇ ਹਨ 16 ਮੁਕਦਮੇ ਦਰਜ
-ਜ਼ਿਲਾ ਪੁਲਿਸ ਲਗਾਤਾਰ ਐਕਸ਼ਨ ਮੋਡ ’ਚ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਰਨਾਲਾ ਦੇ ਰਾਮਬਾਗ ਦੀ ਬੈਕ ਸਾਈਡ ਇਕ ਨਸ਼ਾ ਤਸਕਰ ਦੀ ਨਾਜਾਇਜ਼ ਪ੍ਰਾਪਰਟੀ ’ਤੇ ਪੀਲਾ ਪੰਜਾ ਚਲਾਇਆ ਗਿਆ।
ਐੱਸਐੱਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਹੁਣ ਤੱਕ ਕੁੱਲ 12 ਨਸ਼ਾ ਤਸਕਰਾਂ ਦੀਆਂ ਨਾਜਾਇਜ਼ ਪ੍ਰੋਪਰਟੀਆਂ ’ਤੇ ਬਰਨਾਲਾ ’ਚ ਪੀਲਾ ਪੰਜਾ ਚੱਲ ਚੁੱਕਿਆ ਹੈ। ਬਰਨਾਲਾ ਜ਼ਿਲ੍ਹਾ ਪੁਲਿਸ ਮੁੱਖ ਮੰਤਰੀ ਪੰਜਾਬ ਤੇ ਡੀਜੀਪੀ ਪੰਜਾਬ ਦੇ ਦਿਸ਼ਾ-ਨਿਰਦੇਸ਼ ਤਹਿਤ ਲਗਾਤਾਰ ਐਕਸ਼ਨ ਮੌੜ ’ਚ ਚੱਲ ਰਹੀ ਹੈ। ਜਿਸ ਨਸ਼ਾ ਤਸ਼ਕਰ ਦੀ ਪ੍ਰੋਪਰਟੀ ’ਤੇ ਪੀਲਾ ਪੰਜਾ ਚੱਲਿਆ ਹੈ ਉਸ ਔਰਤ ਵਿਰੁੱਧ ਪਹਿਲਾਂ ਐੱਨਡੀਪੀਐੱਸ ਦੇ 16 ਮੁਕਦਮੇ ਦਰਜ ਹਨ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਪ੍ਰਹਾਰ 2 ਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲਗਾਤਾਰ ਕਾਰਵਾਈ ਜਾਰੀ ਰਹੇਗੀ। ਇਸ ਮੌਕੇ ਉਨ੍ਹਾਂ ਨਾਲ ਐੱਸਪੀਡੀ ਅਸ਼ੋਕ ਕੁਮਾਰ ਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।
: ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸਿਆ ਨਹੀਂ ਜਾਵੇਗਾ: ਐੱਸਐੱਸਪੀ
ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਨੇ ਦੱਸਿਆ ਕਿ ਬਰਨਾਲਾ ਪੁਲਿਸ ਹੁਣ ਐਕਸ਼ਨ ਮੌੜ ’ਚ ਹੈ। ਜ਼ਿਲ੍ਹੇ ਅੰਦਰ ਪੁਲਿਸ ਵਲੋਂ ਪ੍ਰਮੁੱਖ ਥਾਵਾਂ ’ਤੇ ਨਾਕਾਬੰਦੀ ਕਰਕੇ ਹਰ ਆਉਣ ਜਾਣ ਵਾਲੇ ਵਾਹਨ ਚਾਲਕ ਦੀ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸਿਆ ਨਹੀਂ ਜਾਵੇਗਾ। ਬਰਨਾਲਾ ਜਿਲ੍ਹੇ ਅੰਦਰ ਹੁਣ ਤੱਕ ਵੱਡੀ ਗਿਣਤੀ ’ਚ ਨਸ਼ਾ ਤਸਕਰਾਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਭਾਰੀ ਮਾਤਰਾ ’ਚ ਨਸ਼ਾ ਬਰਾਮਦ ਕਰਕੇ ਨਸ਼ਟ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਪੁਲਿਸ ਵੱਲੋਂ ਨਸ਼ੇ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕੋਈ ਵੀ ਨਸ਼ਾ ਤਸਕਰ ਦੀ ਸੂਚਨਾ ਮਿਲਦੀ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਸਮੇਂ ਸਿਰ ਕਾਰਵਾਈ ਹੋ ਸਕੇ।