ਆਰੀਆ ਸਮਾਜ ਤਪਾ ਨੇ ਵਿਸ਼ਵ ਸ਼ਾਂਤੀ ਲਈ ਕਰਵਾਇਆ ਹਵਨ ਯੱਗ
ਆਰੀਆ ਸਮਾਜ ਤਪਾ ਨੇ ਵਿਸ਼ਵ ਸ਼ਾਂਤੀ ਲਈ ਕਰਵਾਇਆ ਹਵਨ ਯੱਗ
Publish Date: Mon, 06 Apr 2026 06:34 PM (IST)
Updated Date: Tue, 07 Apr 2026 04:06 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਆਰੀਆ ਪ੍ਰਤੀਨਿਧੀ ਸਭਾ ਪੰਜਾਬ ਵੱਲੋਂ ਆਏ ਨਿਰਦੇਸ਼ ’ਤੇ ਵਿਸ਼ਵ ਦੇ ਵੱਖ-ਵੱਖ ਮੁਲਕਾਂ ਵਿਚ ਲੜੀ ਜਾ ਰਹੀ ਜੰਗ ਦੇ ਮਾਰੂ ਨਤੀਜਿਆਂ ਨੂੰ ਠੱਲਣ ਅਤੇ ਵਿਸ਼ਵਸ਼ਾਂਤੀ ਦੀ ਕਾਇਮੀ ਲਈ ਹਵਨ ਯੱਗ ਅਤੇ ਪ੍ਰਾਥਨਾ ਕਰਣ ਦੀ ਲੜੀ ਤਹਿਤ ਹਵਨ ਯੱਗ ਕੀਤਾ ਗਿਆ। ਜਿਸ ਦੌਰਾਨ ਗਾਇਤ੍ਰੀ ਮੰਤਰ ਅਤੇ ਵੇਦ ਮੰਤਰਾਂ ਦਾ ਉਚਾਰਣ ਕਰਦਿਆਂ ਆਰੀਆ ਸਮਾਜ ਦੇ ਪ੍ਰਧਾਨ ਡਾ. ਰਾਜ ਕੁਮਾਰ ਸ਼ਰਮਾ ਵੱਲੋਂ ਆਰੀਆ ਮਰਿਆਦਾ ਅਨੁਸਾਰ ਹਵਨ ਯੱਗ ਕੀਤਾ ਗਿਆ। ਹਵਨ ’ਚ ਜਜਮਾਨ ਹਰਬੰਸ ਲਾਲ ਸ਼ਰਮਾ ਸਨ। ਪੂਰਣ ਆਹੁਤੀ ਉਪਰੰਤ ਸ਼ਾਂਤੀ ਪਾਠ ਕੀਤਾ ਗਿਆ। ਡਾ. ਰਾਜ ਕੁਮਾਰ ਸ਼ਰਮਾ ਨੇ ਈਸ਼ਵਰ ਅੱਗੇ ਪ੍ਰਾਥਨਾ ਕੀਤੀ ਕਿ ਅਮਰੀਕਾ ਅਤੇ ਇਰਾਨ ਦੇ ਨਾਲ-ਨਾਲ ਹੋਰ ਗੁਆਂਢੀ ਮੁਲਕਾਂ ’ਚ ਜੰਗ ਲੜੀ ਜਾ ਰਹੀ ਹੈ। ਜਿਸ ਨਾਲ ਆਰਥਿਕ ਸਮਾਜਿਕ ਅਤੇ ਮਨੁੱਖੀ ਜਾਨਾਂ ਦਾ ਬੇਸ਼ਕ ਨੁਕਸਾਨ ਹੋ ਰਿਹਾ ਹੈ, ਪਰਮਾਤਮਾ ਇਨਾਂ ਜੰਗਾਂ ਦੇ ਮਾਲਕ ਮੁਲਕਾਂ ਨੂੰ ਸੰਮੱਤ ਬਖਸ਼ੇ ਕਿ ਵਿਸ਼ਵ ’ਚ ਸਮੁੱਚਾ ਭਾਈਚਾਰਾ ਆਪਸੀ ਮਿਲਵਰਤਣ ਅਤੇ ਭਾਈਚਾਰਕ ਰਿਸ਼ਤਿਆਂ ਪ੍ਰਤੀ ਪ੍ਰਤੀਬੱਧ ਰਹੇ। ਆਰੀਆ ਸਮਾਜ ਦੇ ਮੰਤਰੀ ਸੀ ਮਾਰਕੰਡਾ ਨੇ ਵੀ ਭਿਆਨਕ ਜੰਗ ਦੇ ਮਾਰੂ ਨਤੀਜਿਆਂ ਸੰਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ। ਮਨੀ ਅੰਮਿਤਸਰੀ ਨੇ ਵੀ ਭਜਨ ਗਾਇਨ ਕੀਤਾ। ਅੰਤ ’ਚ ਸ਼ਾਂਤੀ ਪਾਠ ਕੀਤਾ ਗਿਆ। ਇਸ ਮੌਕੇ ਮੁੱਖ ਅਧਿਆਪਕਾ ਅਲਕਾ ਕੌਸ਼ਲ, ਕ੍ਰਿਸ਼ਨ ਚੰਦ ਸਿੰਗਲਾ, ਟੀਚਰ ਸੋਨੀ ਕੁਮਾਰੀ ਅਤੇ ਰਮਨ ਕੌਰ ਆਦਿ ਹਾਜ਼ਰ ਸਨ।