ਬਾਬਾ ਟਹਿਲਦਾਸ ਜੀ ਦੀ ਬਰਸੀ ਸਮਾਗਮ ਮੌਕੇ ਕੁਸਤੀ ਮੁਕਾਬਲੇ ਕਰਵਾਏ
ਬਾਬਾ ਟਹਿਲਦਾਸ ਜੀ ਦੀ ਬਰਸੀ ਸਮਾਗਮ ਮੌਕੇ ਕੁਸਤੀ ਮੁਕਾਬਲੇ ਕਰਵਾਏ
Publish Date: Sun, 18 Jan 2026 06:10 PM (IST)
Updated Date: Mon, 19 Jan 2026 04:12 AM (IST)
ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ : ਟਿੱਲਾ ਬਾਬਾ ਟਹਿਲਦਾਸ ਸੇਖਾ ਵਿਖੇ ਬਾਬਾ ਟਹਿਲਦਾਸ ਜੀ ਦੀ 66ਵੀਂ ਸਾਲਾਨਾ ਬਰਸੀ ਸਮਾਗਮ ਦੇ ਦੂਸਰੇ ਦਿਨ ਕੁਸ਼ਤੀ ਮੁਕਾਬਲੇ ਕਰਵਾਏ ਗਏ। ਜਾਣਕਾਰੀ ਅਨੁਸਾਰ ਸ਼੍ਰੀ-ਸ਼੍ਰੀ 108 ਤਪਸਵੀ ਫਲੋਹਾਰੀ ਬਾਬਾ ਟਹਿਲ ਦਾਸ ਜੀ ਦੀ ਸਾਲਾਨਾ 66ਵੀਂ ਬਰਸੀ ਸਮਾਗਮ 18 ਜਨਵਰੀ ਤੋਂ ਸ਼ੁਰੂ ਹੋਏ। ਸਮਾਗਮ ਦੇ ਦੂਸਰੇ ਦਿਨ ਸਰਕਾਰੀ ਸਮਾਰਟ ਸਕੂਲ ਸੇਖਾ ਦੇ ਗਰਾਊਂਡ ’ਚ ਭਲਵਾਨਾਂ ਦੇ ਕੁਸ਼ਤੀ ਮੁਕਾਬਲੇ ਕਰਵਾਏ ਗਏ। 20 ਜਨਵਰੀ ਨੂੰ ਮਸ਼ਹੂਰ ਕਵਸ਼ੀਰੀ ਜਥੇ, ਰਾਗੀ ਢਾਡੀ ਤੇ ਹੋਰ ਬਾਹਰੋਂ ਆਏ ਸੰਤਾਂ, ਮਹਾਤਮਾਂ ਵੱਲੋਂ ਪ੍ਰਵਚਨ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ ਜਾਵੇਗਾ। ਡੇਰਾ ਮੁਖੀ ਮਹੰਤ ਕ੍ਰਿਸ਼ਨ ਮੁਨੀ ਵੱਲੋਂ ਕੁਸ਼ਤੀ ਮੁਕਾਬਲਿਆ ’ਚ ਜੇਤੂਆਂ ਨੂੰ ਵਿਸ਼ੇਸ਼ ਨਕਦ ਇਨਾਮ ਦੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।