ਸਾਹਿਤਕਾਰਾਂ ਨੇ ਰਚਨਾਵਾਂ ਕੀਤੀਆਂ ਪੇਸ਼
ਸਾਹਿਤਕਾਰਾਂ ਨੇ ਕੀਤੀਆਂ ਰਚਨਾਵਾਂ ਪੇਸ਼
Publish Date: Wed, 08 Apr 2026 03:26 PM (IST)
Updated Date: Wed, 08 Apr 2026 03:29 PM (IST)

- ਸਾਹਿਤ ਸਭਾ ਸ਼ੇਰਪੁਰ ਦੀ ਮਹੀਨਾਵਾਰ ਇਕੱਤਰਤਾ ਹੋਈ - 26 ਅਪ੍ਰੈਲ ਨੂੰ ਬਰਨਾਲਾ ’ਚ ਕਰਵਾਇਆ ਜਾਵੇਗਾ ਜਨਰਲ ਇਜਲਾਸ ਸੱਤਪਾਲ ਸਿੰਘ ਕਾਲਾਬੂਲਾ ਪੰਜਾਬੀ ਜਾਗਰਣ ਸ਼ੇਰਪੁਰ : ਸਾਹਿਤ ਸਭਾ ਸ਼ੇਰਪੁਰ ਦੀ ਮਹੀਨਾਵਾਰ ਇਕੱਤਰਤਾ ਮਾ. ਹਰਬੰਸ ਸਿੰਘ ਸ਼ੇਰਪੁਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਮਾਸਟਰ ਕੁਲਵੰਤ ਸਿੰਘ ਬੂੰਗਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਪਿਛਲੇ ਦਿਨੀਂ ਲੋਕ ਅਰਪਨ ਕੀਤੀ ਆਪਣੀ ਕਾਵਿ ਪੁਸਤਕ ਅਤੀਤ ਚ ਡੁੱਬਿਆ ਵਰਤਮਾਨ ਹਾਜਰੀਨ ਲੇਖਕਾਂ/ ਪਾਠਕਾਂ ਨੂੰ ਭੇਟ ਕੀਤੀ । ਸਭਾ ਦੇ ਸਰਪ੍ਰਸਤ ਅਤੇ ਉਸਤਾਦ ਲੇਖਕ ਸੁਖਦੇਵ ਸਿੰਘ ਔਲਖ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੀਆਂ ਵਿਸ਼ੇਸ਼ ਮੀਟਿੰਗਾਂ ਸਬੰਧੀ ਜਾਣੂ ਕਰਵਾਇਆ ਅਤੇ ਕਿਹਾ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਜੋ 26 ਅਪ੍ਰੈਲ ਨੂੰ ਬਰਨਾਲਾ ਵਿਖੇ 3 ਸਾਲਾ ਜਨਰਲ ਇਜਲਾਸ ਕਰਵਾਇਆ ਜਾ ਰਿਹਾ ਹੈ ਉਸ ਵਿੱਚ ਸਭਾ ਦੇ ਸਮੂਹ ਮੈਂਬਰ ਹਾਜ਼ਰੀ ਲਵਾਉਣਗੇ । ਸਾਹਿਤ ਸਭਾ ਵੱਲੋਂ 1 ਮਈ ਨੂੰ ਮਜ਼ਦੂਰ ਦਿਵਸ ਤੇ ਮਾਸਟਰ ਕੁਲਵੰਤ ਸਿੰਘ ਬੂੰਗਾ ਦੀ ਕਿਤਾਬ ਅਤੀਤ ਚ ਡੁੱਬਿਆ ਵਰਤਮਾਨ ਉੱਤੇ ਗੋਸ਼ਟੀ ਕਰਵਾਉਣ ਦਾ ਵੀ ਫੈਸਲਾ ਕੀਤਾ ਗਿਆ। ਸਭਾ ਦੇ ਪ੍ਰਧਾਨ ਹਰਜੀਤ ਸਿੰਘ ਕਾਤਿਲ ਨੇ ਕਿਹਾ ਕਿ ਕਾਲਾਬੂਲਾ ਵਿਖੇ ਸਥਾਪਿਤ ਗੁਰਨਾਮ ਸਿੰਘ ਭੱਠਲ ਯਾਦਗਾਰੀ ਲਾਇਬਰੇਰੀ ਕਮੇਟੀ ਦੀ ਚੋਣ ਕਰਵਾਉਣ ਉਪਰੰਤ ਸਮਾਗਮ ਸਬੰਧੀ ਕਮੇਟੀ ਨਾਲ ਵਿਚਾਰ ਕਰਕੇ ਸਮਾਗਮ ਉਲੀਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਭਾ ਦੇ ਮੈਂਬਰ ਨਿਰਮਲ ਸਿੰਘ ਨੋਕਵਾਲ ਦੇ ਨਾਵਲ ਚੜਦੇ ਲਹਿੰਦੇ ਪਰਛਾਵੇ ਉੱਤੇ ਗੋਸ਼ਟੀ ਸਮਾਗਮ ਕਰਵਾਉਣ ਲਈ ਪਰਿਵਾਰ ਨਾਲ ਵਿਚਾਰ ਕਰਕੇ ਉਹਨਾਂ ਦੇ ਜੱਦੀ ਪਿੰਡ ਬੜੀ ਵਿਖੇ ਸਮਾਗਮ ਉਲੀਕਿਆ ਜਾਵੇਗਾ। ਅਖ਼ੀਰ ਵਿੱਚ ਕਾਵਿ ਮਹਿਫ਼ਲ ਦੌਰਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ , ਕਰਮਿੰਦਰ ਸਿੰਘ ਲਾਲੀ ਹੇੜੀਕੇ , ਬਲਵੰਤ ਕੌਰ ਘਨੌਰੀ , ਖੁਸ਼ਪ੍ਰੀਤ ਕੌਰ ਬਾਵਾ, ਮਨਦੀਪ ਸ਼ਾਇਰ ਟਿੱਬਾ , ਮਾ. ਜੋਗਿੰਦਰ ਸਿੰਘ ਨਾਗ, ਮਾਸਟਰ ਸੁਖਦੀਪ ਸਿੰਘ ਚਹਿਲ, ਮਾ. ਮਹਿੰਦਰ ਪ੍ਰਤਾਪ , ਹਰਜੀਤ ਸਿੰਘ ਕਾਤਿਲ , ਕੁਲਵੰਤ ਸਿੰਘ ਬੂੰਗਾ , ਸੁਖਦੇਵ ਸਿੰਘ ਔਲਖ ਲੇਖਕਾਂ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਜਿਨਾਂ ਤੇ ਉਸਾਰੂ ਬਹਿਸ ਹੋਈ।