ਪੈਨਸ਼ਨਰ ਐਸੋ. ਸਰਕਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ
ਪੈਨਸ਼ਨਰ ਐਸੋਸੀਏਸ਼ਨ ਸਰਕਲ ਬਰਨਾਲਾ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ
Publish Date: Sun, 01 Feb 2026 05:02 PM (IST)
Updated Date: Mon, 02 Feb 2026 04:07 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪੈਨਸ਼ਨਰ ਐਸੋਸੀਏਸ਼ਨ ਰਜਿ ਸਰਕਲ ਬਰਨਾਲਾ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸਰਕਲ ਪ੍ਰਧਾਨ ਪਿਆਰਾ ਲਾਲ ਜੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ’ਚ ਸਰਕਲ ਸਕੱਤਰ ਸਿੰਦਰ ਧੌਲਾ ਨੇ ਪੈਨਸ਼ਨਰ ਐਸੋਸੀਏਸ਼ਨ ਰਜਿ ਵੱਲੋਂ ਚੱਲ ਰਹੇ ਪਾਵਰਕਾਮ ਦੇ ਖ਼ਿਲਾਫ਼ ਤੇ ਐਸ ਕੇ ਐਮ ਚੋਂ ਇਲਾਵਾ ਮੁਲਾਜ਼ਮਾਂ ਪੈਨਸ਼ਨਰਾਂ ਸਾਂਝੇ ਸੰਘਰਸ਼ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਮਿਤੀ 5 ਫ਼ਰਵਰੀ ਨੂੰ ਬਰਨਾਲਾ ਵਿਖੇ ਪੰਜਾਬ ਕਮੇਟੀ ਦੇ ਸੱਦੇ ਉੱਤੇ ਕਨਵੈਨਸ਼ਨ ਕੀਤੀ ਜਾਵੇਗੀ ਅਤੇ ਫ਼ਰਵਰੀ ਦੇ ਅੰਤ ’ਚ ਸੰਘਰਸ਼ ਨੂੰ ਤੇਜ਼ ਕਰਦੇ ਹੋਏ ਬਿਜਲੀ ਮੰਤਰੀ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਰੂਪ ਚੰਦ ਤਪਾ, ਜਰਨੈਲ ਸਿੰਘ ਮਲੇਰਕੋਟਲਾ, ਜੱਗਾ ਸਿੰਘ ਧਨੌਲਾ, ਗੋਬਿੰਦ ਕਾਂਤ ਹਰਬੰਸ ਲਾਲ, ਗੋਰੀ ਸ਼ੰਕਰ ਬਹਾਦਰ ਸੰਘੇੜਾ ਨੇ ਦੱਸਿਆ ਕਿ 12 ਫ਼ਰਵਰੀ ਨੂੰ ਹੋ ਰਹੀ ਹੜਤਾਲ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਤਿਆਰ ਰਹਿਣ ਦੀ ਉਮੀਦ ਕੀਤੀ ਗਈ। ਸਰਕਲ ਦੇ ਪ੍ਰਧਾਨ ਸਾਥੀ ਪਿਆਰਾ ਲਾਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੋਰਮਿੰਟ ਪੰਜਾਬ ਦੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਪੰਜਾਬ ਨੂੰ ਆਪਣੀਆ ਮੰਗਾਂ ਸਬੰਧੀ ਮਿਤੀ 13 ਫਰਵਰੀ ਨੂੰ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇਣਗੇ ਅਤੇ ਜ਼ਿਲ੍ਹਾ ਪੱਧਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜ਼ਿਲਾ ਸੰਗਰੂਰ ’ਚ ਧਰਨਾ ਅਤੇ ਮਾਰਚ ਕਰਨਗੇ। ਮੋਹਨ ਸਿੰਘ ਛੰਨਾ, ਗੁਰਚਰਨ ਸਿੰਘ ਬਰਨਾਲਾ, ਰਤਨ ਸਿੰਘ ਮਲੇਰਕੋਟਲਾ ਨੇ ਵਿਸ਼ਵਾਸ ਦਿਵਾਇਆ ਕਿ ਜੋ ਵੀ ਸਟੇਟ ਕਮੇਟੀ ਵੱਲੋਂ ਪਾਵਰਕਾਮ ਜਾਂ ਪੰਜਾਬ ਅਤੇ ਕੇਂਦਰ ਸਰਕਾਰ ਵੱਲੋ ਲੋਕ ਮਾਰੂ ਨੀਤੀਆਂ ਖਿਲਾਫ ਹਰ ਸੰਘਰਸ਼ ’ਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ। ਮੀਟਿੰਗ ’ਚ ਬਿਜਲੀ ਸ਼ੋਧ ਬਿਲ 2025,ਚਾਰੇ ਲੇਬਰ ਕੋਡ ਕਾਨੂੰਨ ਤੋਂ ਇਲਾਵਾ ਸਰਕਾਰੀ, ਪਾਵਰਕਾਮ ਦੀਆਂ ਜ਼ਮੀਨਾਂ ਵੇਚਣ ਆਦਿ,ਮਤੇ ਰਾਹੀਂ ਕਦੇਰ ਅਤੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਗਈ। ਮੀਟਿੰਗ ’ਚ, ਅਨਵਾਰ ਅਹਿਮਦ, ਰਾਜਪਤੀ, ਜਗਰਾਜ ਬਜਾਵਾ, ਬਲਦੇਵ ਬਾਜਵਾ ਤਰਸੇਮ ਸਿੰਘ, ਗੁਰਜੰਟ ਧਨੌਲਾ, ਜਗਦੀਸ਼ ਸਿੰਘ, ਰੁਲਦੂ ਸਿੰਘ, ਬਹਾਦਰ ਸੇਖਾ, ਬਲਵੰਤ ਸਿੰਘ ਆਦਿ ਆਗੂ ਹਾਜ਼ਰ ਸਨ।